20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਪ੍ਰਸਿੱਧ ਢਾਡੀ ਜਥੇਦਾਰ ਸਾਧੂ ਸਿੰਘ ਠੁੱਲੀਵਾਲ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/>

Ad Position 21
No active advertisement
ਅਜੀਤ ਡੈਸਕ 24-01-2026
ਮਹਿਲ ਕਲਾਂ, 23 ਜਨਵਰੀ (ਅਵਤਾਰ ਸਿੰਘ ਅਣਖੀ)-ਪ੍ਰਸਿੱਧ ਢਾਡੀ ਜਥੇਦਾਰ ਸਾਧੂ ਸਿੰਘ ਠੁੱਲੀਵਾਲ ਨਮਿੱਤ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਵੱਡਾ ਗੁਰਦੁਆਰਾ ਸਾਹਿਬ ਪਿੰਡ ਠੁੱਲੀਵਾਲ ਵਿਖੇ ਹੋਇਆ | ਇਸ ਮੌਕੇ ਰਾਗੀ ਭਾਈ ਹਰਬੰਸ ਸਿੰਘ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ | ਸ਼੍ਰੋਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਭਾਈ ਗੁਰਜੰਟ ਸਿੰਘ ਕੱਟੂ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਜਸਵੀਰ ਸਿੰਘ ਜੱਸਾ ਮਾਣਕੀ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਢਾਡੀ ਕਲਾ ਰਾਹੀਂ ਸਿੱਖੀ ਦਾ ਪ੍ਰਚਾਰ ਕਰਨ ਦੇ ਨਾਲ-ਨਾਲ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ 'ਚ ਸ਼ਾਮਿਲ ਹੋ ਕੇ ਸਮੇਂ ਦੀਆਂ ਹਕੂਮਤਾਂ ਦੇ ਜ਼ੁਲਮਾਂ ਦਾ ਡਟ ਕੇ ਮੁਕਾਬਲਾ ਕੀਤਾ | ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਨੇ ਕਿਹਾ ਕਿ ਢਾਡੀ ਠੁੱਲੀਵਾਲ ਨੂੰ ਉਸਤਾਦ ਢਾਡੀ ਹੋਣ ਦਾ ਮਾਣ ਪ੍ਰਾਪਤ ਹੋਇਆ | ਉਨ੍ਹਾਂ ਅਨੇਕਾਂ ਨੌਜਵਾਨਾਂ ਨੂੰ ਕਵੀਸ਼ਰ ਅਤੇ ਢਾਡੀ ਵਿੱਦਿਆ ਦੀ ਗੁੜ੍ਹਤੀ ਦੇ ਕੇ ਧਰਮ ਪ੍ਰਚਾਰ, ਪਸਾਰ, ਦੇ ਰਸਤੇ ਤੋਰ ਕੇ ਕੌਮ ਦੀ ਸੇਵਾ 'ਚ ਅਹਿਮ ਭੂਮਿਕਾ ਨਿਭਾਈ | ਅਜਿਹੀਆਂ ਬੇਦਾਗ਼ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਸਾਨੂੰ ਕੌਮ ਦੀ ਚੜ੍ਹਦੀ ਕਲਾ ਲਈ ਡਟ ਕੇ ਕੰਮ ਕਰਨਾ ਚਾਹੀਦਾ ਹੈ | ਕਾਂਗਰਸ ਐਸ.ਸੀ. ਡਿਪਾਰਟਮੈਂਟ ਦੇ ਚੇਅਰਮੈਨ ਜਸਮੇਲ ਸਿੰਘ ਡੇਅਰੀ ਵਾਲਾ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਇਮਾਨਦਾਰੀ ਅਤੇ ਸਚਾਈ 'ਤੇ ਪਹਿਰਾ ਦਿੰਦਿਆਂ ਇਕ ਕਿਰਤੀ ਇਨਸਾਨ ਵਜੋਂ ਆਪਣੀ ਜ਼ਿੰਦਗੀ ਬਿਤਾਈ | ਇਸ ਤੋਂ ਪਹਿਲਾਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਪਰਮਜੀਤ ਸਿੰਘ ਖ਼ਾਲਸਾ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਸਰਪੰਚ ਪਰਮਜੀਤ ਕੌਰ ਸਿੱਧੂ, ਢਾਡੀ ਖੜਕਾ ਬਾਦਲ ਗੁਰਮਾ, ਕਵੀਸ਼ਰ ਸੋਮਨਾਥ ਰੋਡਿਆਂ ਵਾਲੇ, ਢਾਡੀ ਸੁਰਿੰਦਰ ਸਿੰਘ ਸਹੌਰ, ਹਰਤੇਜ ਸਿੰਘ ਸਿੱਧੂ, ਕਮੇਟੀ ਪ੍ਰਧਾਨ ਮੇਵਾ ਸਿੰਘ, ਪ੍ਰਧਾਨ ਭਾਈ ਗੁਰਸੇਵਕ ਸਿੰਘ, ਜਗਤ ਸੁਧਾਰ ਦੇ ਪ੍ਰਧਾਨ ਹਰਬੰਸ ਸਿੰਘ, ਜਰਨੈਲ ਸਿੰਘ ਠੁੱਲੀਵਾਲ, ਮੋਤਾ ਸਿੰਘ ਨਾਈਵਾਲਾ, ਜੀਤ ਸਿੰਘ ਮਾਂਗੇਵਾਲ, ਨਾਜ਼ਰ ਸਿੰਘ ਧਾਲੀਵਾਲ, ਮੇਵਾ ਸਿੰਘ ਭੱਟੀ, ਨੰਬਰਦਾਰ ਸੁਖਵਿੰਦਰ ਸਿੰਘ, ਕਰਨੈਲ ਸਿੰਘ ਠੁੱਲੀਵਾਲ, ਬਲਦੇਵ ਸਿੰਘ ਬਰਨਾਲਾ, ਮਲਕੀਤ ਸਿੰਘ ਮਹਿਲ ਖੁਰਦ, ਕੁਲਵਿੰਦਰ ਸਿੰਘ ਕਰਮਗੜ੍ਹ, ਗੁਰਪ੍ਰੀਤ ਸਿੰਘ ਠੀਕਰੀਵਾਲ, ਜਸਵੀਰ ਸਿੰਘ ਸੰਘੇੜਾ, ਲਾਭ ਸਿੰਘ ਠੀਕਰੀਵਾਲ, ਜਰਨੈਲ ਸਿੰਘ ਗਿੱਲ, ਅਰੁਣ ਕੁਮਾਰ ਬਾਂਸਲ, ਕਾਂਗਰਸ ਦੇ ਪਰਮਿੰਦਰ ਸਿੰਘ ਸੰਮੀ, ਡਾ: ਬਲਵੰਤ ਰਾਏ ਸ਼ਰਮਾ, ਸੁਖਦੇਵ ਸਿੰਘ ਠੁੱਲੀਵਾਲ, ਹਰੀ ਸਿੰਘ, ਬਲਰਾਜ ਸਿੰਘ ਮਨਾਲ, ਢਾਡੀ ਜਸਵਿੰਦਰ ਸਿੰਘ ਹਮੀਦੀ, ਸਹੌਰ ਵਾਲੀਆਂ ਬੀਬੀਆਂ ਦਾ ਢਾਡੀ ਜਥਾ, ਸੁਖਵਿੰਦਰ ਸਿੰਘ ਭੋਲਾ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ, ਗ੍ਰਾਮ ਪੰਚਾਇਤਾਂ, ਕਲੱਬਾਂ ਅਤੇ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਵੱਡੀ ਗਿਣਤੀ 'ਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੈਨੇਡਾ 'ਚ ਮੌਤ ਦਾ ਸ਼ਿਕਾਰ ਹੋਏ ਨੌਜਵਾਨ ਦੀ ਮਿ੍ਤਕ ਦੇਹ ਛੀਨੀਵਾਲ ਕਲਾਂ ਪੁੱਜੀ-ਗ਼ਮਗੀਨ ਮਾਹੌਲ 'ਚ ਹੋਇਆ ਅੰਤਿਮ ਸੰਸਕਾ... ਅਗਲੀ ਖ਼ਬਰ ਸਾਰੀਆਂ ਪੰਥਕ ਧਿਰਾਂ ਨੂੰ ਆਪਸੀ ਮਤਭੇਦ ਭੁਲਾ ਕੇ ਇੱਕਜੁੱਟ ਹੋਣਾ ਸਮੇਂ ਦੀ ਮੁੱਖ ਲੋੜ-ਈਮਾਨ ਸਿੰਘ ਮਾਨ <br/>
Ad Position 24