ਬਰਨਾਲਾ, 9 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਇੰਡੀਅਨ ਰੈੱਡ ਕਰਾਸ ਸੁਸਾਇਟੀ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿਚ ਲੋੜਵੰਦਾਂ ਨੂੰ ਬਨਾਉਟੀ ਅੰਗ/ਸਹਾਇਕ ਉਪਕਰਨ ਮੁਹੱਈਆ ਕਰਵਾਉਣ ਸਬੰਧੀ ਤਿੰਨ ਰੋਜ਼ਾ ਅਸੈਸਮੈਂਟ/ਵੰਡ ਕੈਂਪ ਲਗਾਇਆ ਜਾ ਰਿਹਾ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੁਸਾਇਟੀ ਵਲੋਂ ਭਗਵਾਨ ਮਹਾਂਵੀਰ ਵਿਕਲਾਂਗ ਸਹਾਇਤਾ ਸੰਮਤੀ ਜੈਪੁਰ (ਰਾਜਸਥਾਨ) ਦੇ ਸਹਿਯੋਗ ਨਾਲ ਇਹ ਕੈਂਪ ਮਿਤੀ 16, 17 ਤੇ 18 ਮਾਰਚ ਨੂੰ ਗੁ: ਤਪ ਅਸਥਾਨ ਬੀਬੀ ਪ੍ਰਧਾਨ ਕੌਰ, ਬੱਸ ਸਟੈਂਡ ਰੋਡ, ਬਰਨਾਲਾ ਵਿਖੇ ਲਗਾਇਆ ਜਾਵੇਗਾ | ਇਸ ਕੈਂਪ ਵਿਚ ਪੁੱਜਣ ਵਾਲੇ ਉਮੀਦਵਾਰ ਕੋਲ ਆਧਾਰ ਕਾਰਡ ਹੋਣਾ ਜ਼ਰੂਰੀ ਹੈ | ਕੈਂਪ ਦੌਰਾਨ ਲੋੜਵੰਦ/ਵਿਕਲਾਂਗ ਵਿਅਕਤੀਆਂ ਦੀ ਉਸੇ ਦਿਨ ਅਸੈਸਮੈਂਟ ਕਰ ਕੇ ਮੌਕੇ 'ਤੇ ਹੀ ਲੋੜ ਅਨੁਸਾਰ ਬਣਾਵਟੀ ਅੰਗ/ਸਹਾਇਕ ਉਪਕਰਨ ਮੁਹੱਈਆ ਕਰਵਾਏ ਜਾਣਗੇ |