10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸ਼ਹਿਣਾ ਦੇ ਮੇਲੇ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 10-03-2026

ਸ਼ਹਿਣਾ, 9 ਮਾਰਚ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਪ੍ਰਸਿੱਧ ਬੀਬੜੀਆਂ ਮਾਈਆਂ ਮੰਦਰ 'ਤੇ ਲੱਗਣ ਵਾਲੇ ਛਿਮਾਹੀ ਮੇਲੇ ਦੇ ਸਬੰਧ ਵਿਚ ਮੀਟਿੰਗ ਮੰਦਰ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ ਬੀਕਾ ਨੰਬਰਦਾਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਡਾ: ਅਨਿਲ ਗਰਗ, ਗੁਰਵਿੰਦਰ ਸਿੰਘ ਨਾਮਧਾਰੀ, ਪ੍ਰਮੋਦ ਕੁਮਾਰ ਸਿੰਗਲਾ, ਹਰਮੇਲ ਸਿੰਘ ਟੱਲੇਵਾਲੀਆ, ਹਰਿੰਦਰ ਦਾਸ ਤੋਤਾ, ਅਜੈਬ ਸਿੰਘ ਪਟਵਾਰੀ, ਸਤਨਾਮ ਸਿੰਘ ਸੱਤੀ, ਸਵਰਨਜੀਤ ਸਿੰਘ ਸਾਬਕਾ ਪੰਚ, ਕੁਲਦੀਪ ਸਿੰਘ ਪਟਵਾਰੀ, ਕਾਲਾ ਸਿੰਘ ੳੱੁਪਲ, ਡਾ: ਅਵਤਰਨ ਸਿੰਘ, ਮਨੀਸ਼ ਕੁਮਾਰ ਮੰਨਾ, ਬੀਰਬਲ ਦਾਸ ਮਿੱਤਲ, ਬਹਾਦਰ ਸਿੰਘ, ਪੱਪੂ ਸਿੰਘ ਆਦਿ ਵੀ ਹਾਜ਼ਰ ਸਨ | ਪ੍ਰਧਾਨ ਅਮਰੀਕ ਸਿੰਘ ਬੀਕਾ ਨੇ ਦੱਸਿਆ ਕਿ ਇਸ ਵਾਰ ਮੇਲਾ 22 ਮਾਰਚ ਨੂੰ ਭਰੇਗਾ | ਜਿਸ ਦੇ ਸਬੰਧ ਵਿਚ ਸਮੁੱਚੀਆਂ ਤਿਆਰੀਆਂ ਕਰਨ ਲਈ ਕਮੇਟੀ ਮੈਂਬਰਾਂ ਦੀ ਡਿਊਟੀ ਲਗਾਈ ਗਈ ਹੈ | ਉਨ੍ਹਾਂ ਦੱਸਿਆ ਕਿ ਕਮੇਟੀ ਵਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਚਲਾਏ ਜਾਣਗੇ ਅਤੇ ਮੰਦਰ ਦੀ ਕਾਰ ਸੇਵਾ ਵੀ ਲਗਾਤਾਰ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੈਂਸਰ ਪੀੜਤ ਪਰਿਵਾਰ ਦੀ ਆਰਥਿਕ ਸਹਾਇਤਾ <br/> ਅਗਲੀ ਖ਼ਬਰ ਦਿਵਿਆਂਗ ਵਿਅਕਤੀਆਂ ਨੂੰ ਸਹਾਇਕ ਉਪਕਰਨ/ਬਨਾਉਟੀ ਅੰਗ ਵੰਡਣ ਲਈ ਕੈਂਪ 16 ਤੋਂ 18 ਤੱਕ
Ad Position 24