05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਅਨਾਜ ਮੰਡੀਆਂ 'ਚ ਕਣਕ ਦੀ ਫ਼ਸਲ ਦੀ ਖਰੀਦ ਨਾ ਹੋਣ ਕਰ ਕੇ 15 ਦਿਨਾਂ ਤੋਂ ਰੁਲ ਰਹੇ ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਰੂੜੇਕੇ ਕਲਾਂ, 17 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿਛਲੇ 15 ਦਿਨਾਂ ਤੋਂ ਅਨਾਜ ਮੰਡੀ ਰੂੜੇਕੇ ਕਲਾਂ ਵਿਖੇ ਕਣਕ ਦੀ ਖਰੀਦ ਨਾ ਹੋਣ ਕਰ ਕੇ ਮੰਡੀ ਵਿਚ ਰੁਲ ਰਹੇ ਪੀੜਤ ਕਿਸਾਨਾਂ ਨੇ ਜਥੇਦਾਰ ਸੁਖਵਿੰਦਰ ਸਿੰਘ ਬਿੰਦਰ, ਸੁਖਪਾਲ ਸਿੰਘ ਸੋਨੀ ਪੰਚ, ਗੁਰਮੀਤ ਸਿੰਘ, ਆਤਮਾ ਸਿੰਘ ਦੀ ਅਗਵਾਈ ਵਿਚ ਇਕੱਤਰ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰਨ ਦੇ ਫੋਕੇ ਦਾਅਵਿਆਂ ਦੀ ਫ਼ੂਕ ਨਿਕਲ ਚੁੱਕੀ ਹੈ | ਅਨਾਜ ਮੰਡੀ ਰੂੜੇਕੇ ਕਲਾਂ ਵਿਖੇ ਕਣਕ ਹੋਰ ਸੁੱਟਣ ਲਈ ਵੀ ਜਗ੍ਹਾ ਬਾਕੀ ਨਹੀਂ ਬਚੀ ਹੈ | ਕਣਕ ਨਾਲ ਸਾਰੀ ਅਨਾਜ ਮੰਡੀ ਭਰ ਚੁੱਕੀ ਹੈ | ਪੀੜਤ ਕਿਸਾਨਾਂ ਦੀ ਕਣਕ ਪੱਕੇ ਵਿਚ ਜਗ੍ਹਾ ਨਾ ਹੋਣ ਕਰ ਕੇ ਕੱਚੇ ਰੇਤੇ ਵਿਚ ਰੁਲ ਰਹੀ ਹੈ | ਇਕ ਦਾਣਾ ਵੀ ਕਣਕ ਦਾ ਖਰੀਦ ਨਹੀਂ ਕੀਤਾ ਗਿਆ ਹੈ | ਕਿਸਾਨਾਂ ਦੀ ਫ਼ਸਲ ਦਾ ਮਾਉਚਰ ਜ਼ਿਆਦਾ ਹੋਣ ਦਾ ਬਹਾਨਾ ਲਗਾ ਕੇ ਪਨਸਪ ਕੰਪਨੀ ਦੇ ਅਧਿਕਾਰੀਆਂ ਵਲੋਂ ਕਣਕ ਦੀ ਫ਼ਸਲ ਦੀ ਖਰੀਦ ਨਹੀਂ ਕੀਤੀ ਜਾ ਰਹੀ ਹੈ | ਪੰਜਾਬ ਸਰਕਾਰ ਦੇ ਕਿਸੇ ਅਧਿਕਾਰੀ ਨੇ ਮੰਡੀਆਂ ਵਿਚ ਰੁਲ ਰਹੇ ਪੀੜਤ ਕਿਸਾਨਾਂ ਦੀ ਸਾਰ ਨਹੀਂ ਲਈ ਹੈ | ਪੰਜਾਬ ਸਰਕਾਰ ਸਿਰਫ਼ ਬਿਆਨਬਾਜ਼ੀ ਕਰ ਕੇ ਖਾਨਾਪੂਰਤੀ ਕਰ ਰਹੀ ਹੈ | ਮੌਸਮ ਦੀ ਖ਼ਰਾਬੀ ਕਾਰਨ ਜੇਕਰ ਭਵਿੱਖ ਵਿਚ ਮੀਂਹ ਪੈ ਗਿਆ ਤਾਂ ਕਿਸਾਨਾਂ ਦੀ ਫ਼ਸਲ ਮੰਡੀਆਂ ਵਿਚ ਖ਼ਰਾਬ ਹੋਣ ਦਾ ਡਰ ਬਣਿਆ ਹੋਇਆ ਹੈ | ਇਸ ਮੌਕੇ ਸੁਖਦੀਪ ਸਿੰਘ ਦੀਪੀ, ਬਾਰਾ ਸਿੰਘ, ਗੁਰਮੇਲ ਸਿੰਘ, ਨਾਜ਼ਰ ਸਿੰਘ, ਕਾਲਾ ਸਿੰਘ, ਸੁਖਵਿੰਦਰ ਸਿੰਘ, ਸੁਖਵੀਰ ਸਿੰਘ, ਰੁਲਦੂ ਖ਼ਾਨ, ਬਹਾਦਰ ਸਿੰਘ, ਦਰਸ਼ਨ ਸਿੰਘ, ਕਾਲਾ ਸਿੰਘ, ਗੁਰਚਰਨ ਸਿੰਘ, ਪ੍ਰਧਾਨ ਭੋਲਾ ਸਿੰਘ, ਘੀਪਾ ਸਿੰਘ, ਜੰਗ ਸਿੰਘ, ਕੁਲਦੀਪ ਸਿੰਘ ਤੋਂ ਇਲਾਵਾ ਪੀੜਤ ਕਿਸਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੀ ਸੇਵਾ 19 ਤੋਂ ਅਗਲੀ ਖ਼ਬਰ ਅਸਮਾਨੀ ਬਿਜਲੀ ਡਿਗਣ ਨਾਲ ਤਿੰਨ ਏਕੜ ਖੜ੍ਹੀ ਕਣਕ ਅਤੇ ਨਾੜ ਸੜਿਆ <br/>
Ad Position 24