ਹੰਡਿਆਇਆ, 17 ਅਪ੍ਰੈਲ (ਗੁਰਜੀਤ ਸਿੰਘ ਖੱੁਡੀ)-ਗੁਰਦੁਆਰਾ ਸਾਹਿਬ ਬਾਬਾ ਤੱਖਾ ਸਿੰਘ ਜੀ ਹੰਡਿਆਇਆ ਰੋਡ ਬਰਨਾਲਾ ਦੇ ਨਵੇਂ ਦਰਬਾਰ ਸਾਹਿਬ ਦੀ ਕਾਰ ਸੇਵਾ 19 ਅਪ੍ਰੈਲ ਨੂੰ ਸ਼ੁਰੂ ਹੋਵੇਗੀ | ਇਹ ਜਾਣਕਾਰੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਮਰਜੀਤ ਸਿੰਘ ਸਿੱਧੂ, ਸਾਬਕਾ ਸਰਪੰਚ ਹਰਮੇਲ ਸਿੰਘ ਗਿੱਲ ਤੇ ਰਾਜਵਿੰਦਰ ਸਿੰਘ ਸਿੱਧੂ ਨੇ ਸਾਂਝੇ ਤੌਰ 'ਤੇ ਦਿੱਤੀ ਤੇ ਕਿਹਾ ਕਿ 19 ਅਪ੍ਰੈਲ ਨੂੰ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ | ਭੋਗ ਉਪਰੰਤ ਕੀਰਤਨ ਹੋਵੇਗਾ | ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਦੀ ਬਿਲਡਿੰਗ ਦੇ ਹੇਠਾਂ ਲੰਗਰ ਹਾਲ ਬਣਾਇਆ ਜਾਵੇਗਾ ਤੇ ਉੱਪਰ ਦਰਬਾਰ ਸਾਹਿਬ ਦੀ ਕਾਰ ਸੇਵਾ ਸੰਤ ਮਹਾਤਮਾ ਦੀ ਅਗਵਾਈ 'ਚ ਕਾਰ ਸੇਵਾ ਸ਼ੁਰੂ ਕੀਤੀ ਜਾਵੇਗੀ | ਇਸ ਸਮੇਂ ਸੁਰਜੀਤ ਸਿੰਘ ਰਛੀਨ ਵਾਲੇ, ਮੁੱਖ ਗ੍ਰੰਥੀ ਕਰਨੈਲ ਸਿੰਘ ਛੰਨਾ, ਐਡਵੋਕੇਟ ਇਕਬਾਲ ਸਿੰਘ ਸਿੱਧੂ ਤੇ ਜਗਸੀਰ ਸਿੰਘ ਸ਼ਾਮਿਲ ਸਨ |