ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸਿਵਲ ਡਿਫੈਂਸ ਬਰਨਾਲਾ ਵਲੋਂ ਅਰੁਣ ਮੈਮੋਰੀਅਲ ਹਾਲ ਵਿਖੇ ਕੀਤਾ ਮੋਕ ਡਰਿੱਲ ਅਭਿਆਸ, 15 ਮਿੰਟ ਲਈ ਕੀਤਾ ਬਲੈਕ ਆਊਟ

Ad Position 21
No active advertisement
ਅਜੀਤ ਡੈਸਕ 26-04-2026
ਬਰਨਾਲਾ, 25 ਅਪ੍ਰੈਲ (ਨਰਿੰਦਰ ਅਰੋੜਾ)-ਜਿੱਥੇ 24 ਅਪ੍ਰੈਲ ਨੂੰ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੱਖ-ਵੱਖ ਜ਼ਿਲਿ੍ਹਆਂ ਵਿਚ ਬਲੈਕ ਆਊਟ ਦਾ ਐਲਾਨ ਕੀਤਾ ਗਿਆ ਸੀ ਉਸੇ ਤਹਿਤ ਸਿਵਲ ਡਿਫੈਂਸ ਬਰਨਾਲਾ ਵਲੋਂ ਟਰਾਈਡੈਂਟ ਗਰੁੱਪ ਦੇ ਸ੍ਰੀ ਅਰੁਣ ਮੈਮੋਰੀਅਲ ਕੈਂਪਸ ਵਿਖੇ ਬੀਤੀ ਸ਼ਾਮ ਫਾਇਰ ਫਾਇਰਿੰਗ/ਏਅਰ ਰੇਡ/ਬਲੈਕਆਊਟ ਦਾ ਮੌਕ ਅਭਿਆਸ ਕੀਤਾ ਗਿਆ | ਡਰਿੱਲ ਅਭਿਆਸ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਵੇਕ ਕੁਮਾਰ ਮੋਦੀ ਆਈ.ਏ.ਐੱਸ ਨੇ ਕੀਤੀ | ਜਾਣਕਾਰੀ ਦਿੰਦਿਆਂ ਸਿਵਲ ਡਿਫੈਂਸ ਬਰਨਾਲਾ ਦੇ ਚੀਫ਼ ਵਾਰਡਨ ਪਿ੍ੰਸੀਪਲ ਮੋਹਿੰਦਰ ਕਪਿਲ ਨੇ ਦੱਸਿਆ ਕਿ ਮੌਕ ਡਰਿੱਲ ਦੌਰਾਨ ਰਾਤ 8 ਵਜੇ ਤੋਂ 8:15 ਵਜੇ ਤੱਕ 15 ਮਿੰਟ ਦਾ ਬਲੈਕ ਆਊਟ ਕੁੱਝ ਏਰੀਆ ਵਿਚ ਕੀਤਾ ਗਿਆ | ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਅਤੇ 22+22 ਹੋਮ ਗਾਰਡ ਜਵਾਨਾਂ ਅਤੇ ਸਿਵਲ ਡਿਫੈਂਸ ਦੇ ਕਰੀਬ 30 ਮੈਂਬਰਾਂ ਨੇ ਰਾਤ ਦੇ ਸਮੇਂ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ 'ਤੇ ਸਥਾਪਿਤ 22 ਸਾਇਰਨ ਕੰਟਰੋਲ ਅਤੇ ਐਕਟਿਵ ਕੀਤੇ | ਉਨ੍ਹਾਂ ਕਿਹਾ ਕਿ ਕਿਸੇ ਜੰਗ ਜਾਂ ਕਿਸੇ ਆਫ਼ਤ ਦੌਰਾਨ ਕੋਈ ਇਮਾਰਤ ਢਹਿ ਜਾਵੇ ਜਾਂ ਕਿਸੇ ਹਾਦਸੇ 'ਚ ਵਿਅਕਤੀ ਜ਼ਖਮੀ ਹੋ ਜਾਣ ਅਤੇ ਫਾਇਰ ਫਾਈਟਿੰਗ/ਰੇਸਕੂ ਆਪ੍ਰੇਸ਼ਨ ਹੋਵੇ ਜਾਂ ਕੋਈ ਅਜਿਹੀ ਅਣਹੋਣੀ ਘਟਨਾ ਵਾਪਰ ਜਾਣ ਦੀ ਸਥਿਤੀ ਨਾਲ ਨਜਿੱਠਣ ਲਈ ਸਿਵਲ ਡਿਫੈਂਸ ਬਰਨਾਲਾ ਦੀ ਟੀਮ ਸਮਰੱਥ ਹੈ | ਇਸ ਟੀਮ ਦੇ 360 ਮੈਂਬਰਾਂ ਨੇ ਬਕਾਇਦਾ ਟਰੇਨਿੰਗ ਵੀ ਹਾਸਲ ਕੀਤੀ ਹੋਈ ਹੈ | ਇਸ ਮੌਕੇ ਟਰਾਈਡੈਂਟ ਗਰੁੱਪ ਤੋਂ ਗਰੁੱਪ ਐਡਮਨ ਰੁਪਿੰਦਰ ਗੁਪਤਾ, ਸੀਨੀਅਰ ਅਧਿਕਾਰੀ ਮੈਡਮ ਸਵਿਤਾ ਕੁਲਵਾਨੀਆ, ਸਿਵਲ ਡਿਫੈਂਸ ਬਰਨਾਲਾ ਦੇ ਪੋਸਟ ਵਾਰਡਨ ਜਗਰਾਜ ਸਿੰਘ ਪੰਡੋਰੀ, ਸਾਹਿਲ ਗੁਲਾਟੀ ਅਤੇ ਪਵਨ ਸਿੰਗਲਾ ਸਮੇਤ ਟਰਾਈਡੈਂਟ ਗਰੁੱਪ ਦੀ ਫਾਇਰ ਬਿ੍ਗੇਡ, ਹੈਲਥ, ਫੋਟੋਗ੍ਰਾਫੀ ਅਤੇ ਸਿਵਲ ਡਿਫੈਂਸ ਨਾਲ ਸਬੰਧਿਤ ਸਮੂਹ ਟੀਮਾਂ ਨੇ ਸਿਵਲ ਡਿਫੈਂਸ ਸੋਲਜ਼ਰਾਂ ਦਾ ਮੌਕ ਡਰਿੱਲ ਲਈ ਸਹਿਯੋਗ ਦਿੱਤਾ ਗਿਆ | ਇਸ ਮੌਕੇ ਤਹਿਸੀਲਦਾਰ ਕੁਲਦੀਪ ਸਿੰਘ, ਨਾਇਬ ਤਹਿਸੀਲਦਾਰ ਅਸ਼ਵਨੀ ਜੈਨ, ਪੰਜਾਬ ਹੋਮ ਗਾਰਡਜ਼ ਤੇ ਸਿਵਲ ਡਿਫੈਂਸ ਸੰਗਰੂਰ/ਬਰਨਾਲਾ ਦੇ ਕਮਾਡੈਂਟ ਸ: ਰਛਪਾਲ ਸਿੰਘ, ਕੰਪਨੀ ਕਮਾਂਡਰ ਗੁਰਸੇਵਕ ਸਿੰਘ, ਸੀ.ਡੀ.ਆਈ ਜਤਿੰਦਰ ਕੁਮਾਰ, ਅਮਨਦੀਪ ਸਿੰਘ, ਸਿਵਲ ਡਿਫੈਂਸ ਦੇ ਡਿਪਟੀ ਚੀਫ਼ ਵਾਰਡਨ ਚਰਨਜੀਤ ਕੁਮਾਰ ਮਿੱਤਲ, ਪੋਸਟ ਵਾਰਡਨ ਅਸ਼ੋਕ ਕੁਮਾਰ, ਪੋਸਟ ਵਾਰਡਨ ਰਜਿੰਦਰ ਕੌਰ, ਪੋਸਟ ਵਾਰਡਨ ਅਤੇ ਸੀਨੀਅਰ ਜਰਨਲਿਸਟ ਅਖਿਲੇਸ਼ ਬਾਂਸਲ, ਸੀ.ਪੀ.ਆਰ ਮਾਹਿਰ ਨਿਸ਼ਚਲ ਸੋਨੂੰ, ਰੈੱਡ ਕਰਾਸ ਵਿਭਾਗ ਦੇ ਮੁੱਖ ਟਰੇਨਰ ਅਸੀਸ ਪਾਲ, ਵਰੁਣ ਬੱਤਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਕੱਟਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਬਿਜਲੀ ਗਰਿੱਡ ਸ਼ਹਿਣਾ ਅੱਗੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸੜਕਾਂ 'ਤੇ ਖਿੱਲਰੇ ਕਣਕ ਦੇ ਸਿੱਟੇ ਬਣਦੇ ਨੇ ਹਾਦਸਿਆਂ ਦਾ ਕਾਰਨ
Ad Position 24
No active advertisement