ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸੜਕਾਂ 'ਤੇ ਖਿੱਲਰੇ ਕਣਕ ਦੇ ਸਿੱਟੇ ਬਣਦੇ ਨੇ ਹਾਦਸਿਆਂ ਦਾ ਕਾਰਨ

Ad Position 21
No active advertisement
ਅਜੀਤ ਡੈਸਕ 26-04-2026
ਤਪਾ ਮੰਡੀ, 25 ਅਪ੍ਰੈਲ (ਪ੍ਰਵੀਨ ਗਰਗ)-ਅੱਜ ਕੱਲ੍ਹ ਇਲਾਕੇ ਦੀਆਂ ਲਗਭਗ ਸਾਰੀਆਂ ਸੜਕਾਂ ਹੀ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ, ਕਿਉਂਕਿ ਹਰ ਪਾਸੇ ਸੜਕਾਂ 'ਤੇ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਵਲੋਂ ਖੇਤਾਂ 'ਚੋਂ ਕਣਕ ਦੀ ਕਟਾਈ ਤੋਂ ਬਾਅਦ ਖੇਤਾਂ ਵਿਚ ਕਟਾਈ ਤੋਂ ਬਾਕੀ ਬਚੀਆਂ ਅਤੇ ਆਸੇ-ਪਾਸੇ ਡਿੱਗੀਆਂ ਕਣਕ ਦੀਆਂ ਬੱਲੀਆਂ ਵਿਚੋਂ ਦਾਣੇ ਕੱਢਣ ਲਈ ਸੜਕਾਂ 'ਤੇ ਖਿਲਾਰ ਦਿੱਤਾ ਜਾਂਦਾ ਹੈ | ਭਾਵੇਂ ਅਜਿਹਾ ਕਰਨਾ ਇਨ੍ਹਾਂ ਪਰਿਵਾਰਾਂ ਵਲੋਂ ਆਪਣੀ ਮਜਬੂਰੀ ਦੱਸਿਆ ਗਿਆ ਪਰ ਕਈ ਵਾਰ ਇਨ੍ਹਾਂ ਸਿੱਟਿਆਂ 'ਚੋਂ ਨਿਕਲੇ ਦਾਣਿਆਂ ਕਾਰਨ ਦੋ ਪਹੀਆ ਵਾਹਨ ਸਕੂਟਰ, ਮੋਟਰਸਾਈਕਲ ਆਦਿ ਸਲਿੱਪ ਹੋਣ ਕਰ ਕੇ ਹਾਦਸਾ ਵਾਪਰਨ ਕਾਰਨ ਰਾਹਗੀਰਾਂ ਦੇ ਸੱਟਾਂ ਵੀ ਲੱਗ ਜਾਂਦੀਆਂ ਹਨ | ਇਸ ਤੋਂ ਇਲਾਵਾ ਸੜਕ 'ਤੇ ਇਨ੍ਹਾਂ ਸਿੱਟਿਆਂ ਉੱਪਰੋਂ ਵੱਡੇ ਵਾਹਨ ਲੰਘਣ ਅਤੇ ਸੜਕ ਕੰਢੇ ਕਣਕ ਤੂੜੀ ਤੋਂ ਅਲੱਗ ਕਰਨ ਲਈ ਖੁੱਲ੍ਹੀ ਹਵਾ ਵਿਚ ਉਡਾਉਣ ਕਾਰਨ ਛੋਟੇ ਵਾਹਨ ਚਾਲਕਾਂ ਅਤੇ ਪੈਦਲ ਰਾਹਗੀਰਾਂ ਦੀਆਂ ਅੱਖਾਂ ਵਿਚ ਉੱਡ ਕੇ ਕਈ ਵਾਰੀ ਤੂੜੀ ਦੇ ਕਣ ਵੀ ਪੈ ਜਾਂਦੇ ਹਨ ਜੋ ਕਿਸੇ ਸਮੇਂ ਵੀ ਵੱਡੇ ਹਾਦਸੇ ਦਾ ਕਾਰਨ ਬਣ ਜਾਂਦੇ ਹਨ | ਇਸ ਲਈ ਪ੍ਰਸ਼ਾਸਨ ਨੂੰ ਰਾਹਗੀਰਾਂ ਦੀ ਸਮੱਸਿਆ ਵੱਲ ਧਿਆਨ ਕੇ ਅਜਿਹੇ ਲੋਕਾਂ ਨੂੰ ਸਮਝਾ ਕੇ ਅਜਿਹਾ ਕਰਨ ਤੋਂ ਰੋਕਣਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸਿਵਲ ਡਿਫੈਂਸ ਬਰਨਾਲਾ ਵਲੋਂ ਅਰੁਣ ਮੈਮੋਰੀਅਲ ਹਾਲ ਵਿਖੇ ਕੀਤਾ ਮੋਕ ਡਰਿੱਲ ਅਭਿਆਸ, 15 ਮਿੰਟ ਲਈ ਕੀਤਾ ਬਲੈਕ ਆਊਟ ਅਗਲੀ ਖ਼ਬਰ 435 ਗ੍ਰਾਮ ਅਫੀਮ ਸਮੇਤ ਦੋ ਕਾਬੂ
Ad Position 24
No active advertisement