ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

435 ਗ੍ਰਾਮ ਅਫੀਮ ਸਮੇਤ ਦੋ ਕਾਬੂ

Ad Position 21
No active advertisement
ਅਜੀਤ ਡੈਸਕ 26-04-2026
ਬਰਨਾਲਾ, 25 ਅਪ੍ਰੈਲ (ਰਾਜ ਪਨੇਸਰ)-ਟਰਾਈਡੈਂਟ ਫੈਕਟਰੀ ਨਜਦੀਕ ਬੇਅਬਾਦ ਕਾਲੋਨੀ 'ਚ ਖੜ੍ਹੇ ਦੋ ਵਿਅਕਤੀਆਂ ਨੂੰ 435 ਗ੍ਰਾਮ ਅਫੀਮ ਸਮੇਤ ਕਾਬੂ ਕਰ ਕੇ ਥਾਣਾ ਸਿਟੀ-1 ਵਿਚ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉਚ ਅਧਿਕਾਰੀਆਂ ਦੀਆਂ ਸਖਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਅੰਦਰ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਕੀਮਤ 'ਤੇ ਬਖਸਿਆ ਨਹੀਂ ਜਾਵੇਗਾ | ਇਸੇ ਮੁਹਿੰਮ ਤਹਿਤ ਸੂਚਨਾ ਮਿਲੀ ਕਿ ਗੁਰਪ੍ਰੀਤ ਸਿੰਘ ਗੁਰੀ ਪੱੁਤਰ ਬੇਅੰਤ ਸਿੰਘ ਵਾਸੀ ਖਾਰਾ ਪੱਤੀ ਸੰਘੇੜਾ (ਬਰਨਾਲਾ), ਮਨਜੀਤ ਸਿੰਘ ਮਨੀ ਪੱੁਤਰ ਸੋਮਾ ਸਿੰਘ ਵਾਸੀ ਰਾਮ ਬਾਗ ਰੋਡ ਬਰਨਾਲਾ ਨਸ਼ਾ ਵੇਚਣ ਦੇ ਆਦੀ ਹੈ | ਜੋ ਕਿ ਅੱਜ ਵੀ ਭਾਰੀ ਮਾਤਰਾ 'ਚ ਅਫੀਮ ਲਿਆ ਕੇ ਵੇਚਣ ਦੀ ਫਿਰਾਕ ਵਿਚ ਹਨ | ਪੁਲਿਸ ਵਲੋਂ ਟਰਾਈਡੈਂਟ ਫੈਕਟਰੀ ਸੰਘੇੜਾ ਨਜਦੀਕ ਬੇਅਬਾਦ ਕਾਲੋਨੀ 'ਚ ਛਾਪੇਮਾਰੀ ਕਰਦਿਆਂ ਦੋਵੇਂ ਜਣਿਆਂ ਨੂੰ 435 ਗ੍ਰਾਮ ਅਫੀਮ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸੜਕਾਂ 'ਤੇ ਖਿੱਲਰੇ ਕਣਕ ਦੇ ਸਿੱਟੇ ਬਣਦੇ ਨੇ ਹਾਦਸਿਆਂ ਦਾ ਕਾਰਨ ਅਗਲੀ ਖ਼ਬਰ ਬਿਜਲੀ ਦੇ ਲੰਮੇ ਕੱਟਾਂ ਨੇ ਸ਼ਹਿਰ ਵਾਸੀਆਂ ਦੀ ਰਾਤਾਂ ਦੀ ਨੀਂਦ ਉਡਾਈ
Ad Position 24
No active advertisement