ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਬਿਜਲੀ ਦੇ ਲੰਮੇ ਕੱਟਾਂ ਨੇ ਸ਼ਹਿਰ ਵਾਸੀਆਂ ਦੀ ਰਾਤਾਂ ਦੀ ਨੀਂਦ ਉਡਾਈ

Ad Position 21
No active advertisement
ਅਜੀਤ ਡੈਸਕ 26-04-2026
ਤਪਾ ਮੰਡੀ, 25 ਅਪ੍ਰੈਲ (ਪ੍ਰਵੀਨ ਗਰਗ)-ਪੰਜਾਬ ਵਿਚ ਪੈ ਰਹੀ ਅਸਹਿ ਗਰਮੀ ਦੇ ਵਿਚਕਾਰ ਬਿਜਲੀ ਦੇ ਅਣ-ਐਲਾਨੇ ਕੱਟਾਂ ਨੇ ਆਮ ਜਨਤਾ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ | ਬੀਤੀ ਰਾਤ ਤਪਾ ਇਲਾਕੇ ਅੰਦਰ ਲੱਗੇ ਬਿਜਲੀ ਦੇ ਕੱਟ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਲੋਕ ਸਾਰੀ ਰਾਤ ਸੜਕਾਂ ਅਤੇ ਕੋਠਿਆਂ 'ਤੇ ਟਹਿਲਦੇ ਨਜ਼ਰ ਆਏ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਮਾਜ ਸੇਵੀ ਸਤੀਸ਼ ਕੁਮਾਰ ਕਾਲਾ ਮੌੜ, ਸੰਜੇ ਮੌੜ ਅਤੇ ਮਲਕੀਤ ਸਿੰਘ ਨੇ ਕਿਹਾ ਇੱਕ ਪਾਸੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਨੇ ਪਹਿਲਾਂ ਹੀ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਮਜਬੂਰ ਕਰ ਕੇ ਰੱਖਿਆ ਹੋਇਆ ਉੱਥੇ ਦੂਜੇ ਪਾਸੇ ਬੀਤੀ ਰਾਤ ਸ਼ਹਿਰ 'ਚ ਲੱਗੇ ਬਿਜਲੀ ਦੇ ਕੱਟ ਨੇ ਉਨ੍ਹਾਂ ਦੀ ਰਾਤਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਅਤੇ ਦੂਜਾ ਮੱਛਰਾਂ ਨੇ ਉਨ੍ਹਾਂ ਨੂੰ ਸੌਣ ਤੱਕ ਨਹੀਂ ਦਿੱਤਾ | ਜਦ ਕਿ ਪਾਵਰਕਾਮ ਵਲੋਂ ਵਾਰ-ਵਾਰ ਦਿੱਤੇ ਗਏ ਲਾਰਿਆਂ ਨੇ ਜਨਤਾ ਦੇ ਸਬਰ ਦਾ ਬੰਨ੍ਹ ਤੋੜ ਦਿੱਤਾ ਹੈ | ਸਥਾਨਕ ਲੋਕਾਂ ਅਨੁਸਾਰ ਬਿਜਲੀ ਗੁੱਲ ਹੋਣ ਤੋਂ ਬਾਅਦ ਜਦੋਂ ਵਿਭਾਗ ਨਾਲ ਸੰਪਰਕ ਕੀਤਾ ਗਿਆ ਤਾਂ ਪਹਿਲਾਂ ਰਾਤ 11 ਵਜੇ ਬਿਜਲੀ ਆਉਣ ਦਾ ਭਰੋਸਾ ਦਿੱਤਾ ਗਿਆ, ਭਾਵੇਂ ਦਿੱਤੇ ਸਮੇਂ 'ਤੇ ਬਿਜਲੀ ਆ ਗਈ ਪ੍ਰੰਤੂ ਫਿਰ ਰਾਤ 2 ਵਜੇ ਬਿਜਲੀ ਚਲੀ ਗਈ | ਛੋਟੇ ਬੱਚਿਆਂ ਅਤੇ ਬਜ਼ੁਰਗਾਂ ਲਈ ਇਹ ਰਾਤ ਕਿਸੇ ਕਹਿਰ ਤੋਂ ਘੱਟ ਨਹੀਂ ਸੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਵੇਲੇ 24 ਘੰਟੇ ਬਿਜਲੀ ਦੇਣ ਦੇ ਦਾਅਵੇ ਕਰਦੀ ਸੀ, ਪਰ ਅੱਜ ਹਾਲਾਤ ਇਹ ਹਨ ਕਿ ਰਾਤਾਂ ਨੂੰ ਕੱਟ ਲਗਾ ਕੇ ਲੋਕਾਂ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਬਿਜਲੀ ਦੇ ਅਣਐਲਾਨੇ ਕੱਟ ਤੁਰੰਤ ਬੰਦ ਕੀਤੇ ਜਾਣ | ਦੂਜੇ ਪਾਸੇ ਭਾਵੇਂ ਵਿਭਾਗ ਨੇ ਆਪਣੀ ਬੇਵਸੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਜੋ ਹੁਕਮ ਪ੍ਰਾਪਤ ਹੁੰਦੇ ਹਨ, ਉਨ੍ਹਾਂ ਨੂੰ ਉਸੇ ਹਿਸਾਬ ਨਾਲ ਪਿੱਛੋਂ ਹੀ ਕੱਟ ਲਗਾਉਣੇ ਪੈਂਦੇ ਹਨ | ਗਰਮੀ ਨੂੰ ਦੇਖਦਿਆਂ ਇੰਜ ਲੱਗ ਰਿਹਾ ਹੈ ਕਿ ਸੂਬੇ ਅੰਦਰ ਬਿਜਲੀ ਦਾ ਡੂੰਘਾ ਸੰਕਟ ਹੈ |
Ad Position 22
No active advertisement
ਪਿਛਲੀ ਖ਼ਬਰ 435 ਗ੍ਰਾਮ ਅਫੀਮ ਸਮੇਤ ਦੋ ਕਾਬੂ ਅਗਲੀ ਖ਼ਬਰ ਹੰਡਿਆਇਆ ਇਲਾਕੇ 'ਚ ਬਿਜਲੀ ਦੇ ਕੱਟਾਂ ਕਾਰਨ ਲੋਕ ਪ੍ਰੇਸ਼ਾਨ
Ad Position 24
No active advertisement