ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਹੰਡਿਆਇਆ ਇਲਾਕੇ 'ਚ ਬਿਜਲੀ ਦੇ ਕੱਟਾਂ ਕਾਰਨ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 26-04-2026
ਹੰਡਿਆਇਆ, 25 ਅਪ੍ਰੈਲ (ਗੁਰਜੀਤ ਸਿੰਘ ਖੁੱਡੀ)-ਪੰਜਾਬ ਵਿਚ ਗਰਮੀ ਵੱਧਣ ਕਰ ਕੇ ਤਾਪਮਾਨ ਸਿਖ਼ਰਾਂ ਨਾਲ ਛੋਹ ਰਿਹਾ ਹੈ | ਜਿਸ ਕਰ ਕੇ ਪਾਵਰਕਾਮ ਵਲੋਂ ਸ਼ਹਿਰੀ ਫੀਡਰਾਂ ਉੱਪਰ ਵੀ ਪਾਵਰ ਕੱਟ ਲਾ ਕੇ ਡੰਗ ਸਾਰਿਆ ਜਾ ਰਿਹਾ ਹੈ | ਹੰਡਿਆਇਆ ਗਰਿੱਡ ਤੋਂ ਚੱਲਦੇ ਫੀਡਰ ਹੰਡਿਆਇਆ ਸ਼ਹਿਰੀ, ਬਠਿੰਡਾ ਸ਼ਹਿਰੀ, ਮਾਨਸਾ ਰੋਡ ਸ਼ਹਿਰੀ, ਬੀ.ਐਮ..ਸੀ. ਹਸਪਤਾਲ ਬਰਨਾਲਾ, ਡੀ-ਮਾਰਟ ਬਰਨਾਲਾ ਰੋਡ ਉੱਪਰ ਬੀਤੀ ਰਾਤ 1:35 ਤੋਂ ਲੈ ਕੇ ਸਵੇਰੇ 7:00 ਵਜੇ ਤੱਕ ਪਾਵਰ ਕੱਟ ਲੱਗਣ ਕਾਰਨ ਲੋਕਾਂ ਨੂੰ ਗਰਮੀ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਅੱਜ ਦਿਨ ਵੇਲੇ ਵੀ ਖੁੱਡੀ ਖ਼ੁਰਦ ਬਠਿੰਡਾ ਰੋਡ ਉੱਪਰ 9:50 ਤੋਂ ਲੈ ਕੇ 12:30 ਵਜੇ ਤੱਕ ਫਲਟ ਪੈਣ ਕਾਰਨ ਬਿਜਲੀ ਸਪਲਾਈ ਬੰਦ ਰਹੀ | ਸ਼ਾਮ ਸਮੇਂ ਫਰਵਾਹੀ ਫੀਡਰ ਉੱਪਰ 6:18 ਵਜੇ ਤੋਂ ਲੈ ਕੇ 8:45 ਵਜੇ ਤੱਕ ਪਾਵਰ ਕੱਟ ਹੋਣ ਕਾਰਨ ਬਿਜਲੀ ਸਪਲਾਈ ਬੰਦ ਰਹੀ | ਕਿਸਾਨਾਂ ਨੂੰ ਖੇਤਾਂ ਲਈ ਦੇਣ ਵਾਲੀ ਬਿਜਲੀ ਪਹਿਲਾਂ 5-6 ਘੰਟੇ ਦਿੱਤੀ ਜਾਂਦੀ ਸੀ, ਜਿਹੜੀ ਕਿ ਹੁਣ 4 ਘੰਟੇ ਹੀ ਰਹਿ ਗਈ | ਪਿੰਡ ਵਾਸੀਆਂ ਗੁਰਜੀਤ ਸਿੰਘ ਗਿੰਨੀ, ਗੁਰਵਿੰਦਰਪਾਲ ਸਿੰਘ ਖੁੱਡੀ, ਜੱਗਾ ਸਿੰਘ, ਸੁਖਦੇਵ ਸਿੰਘ, ਸਰਬਜੀਤ ਸਿੰਘ ਭੀਖੀ, ਗੁਰਨੈਬ ਸਿੰਘ ਬਾਜਵਾ ਆਦਿ ਨੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਬਿਜਲੀ ਸਪਲਾਈ ਨਿਰਵਿਘਨ ਦਿੱਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਦੇ ਲੰਮੇ ਕੱਟਾਂ ਨੇ ਸ਼ਹਿਰ ਵਾਸੀਆਂ ਦੀ ਰਾਤਾਂ ਦੀ ਨੀਂਦ ਉਡਾਈ ਅਗਲੀ ਖ਼ਬਰ ਵਿਵਾਦਿਤ ਮਹੰਤ ਜਗਤਾਰ ਸਿੰਘ ਨੇ ਨਿਰਮਲ ਡੇਰਾ ਨੈਣੇਵਾਲ 'ਤੇ ਪੁਲਿਸ ਦੀ ਮਦਦ ਨਾਲ ਕੀਤਾ ਕਬਜ਼ਾ
Ad Position 24
No active advertisement