ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਬਾਲ ਭਲਾਈ ਕਮੇਟੀ ਵਲੋਂ ਨੌਜਵਾਨ ਵਰਗ ਨੂੰ ਕਰੀਅਰ ਗਾਈਡੈਂਸ ਅਤੇ ਕੌਂਸਲਿੰਗ ਸੰਬੰਧੀ ਪੋ੍ਰਗਰਾਮ ਕਰਵਾਇਆ

Ad Position 21
No active advertisement
ਅਜੀਤ ਡੈਸਕ 26-04-2026
ਸ਼ਹਿਣਾ, 25 ਅਪ੍ਰੈਲ (ਸੁਰੇਸ਼ ਗੋਗੀ)-ਬਾਲ ਭਲਾਈ ਕਮੇਟੀ ਸ਼ਹਿਣਾ ਵਲੋਂ ਨੌਜਵਾਨ ਲੜਕੇ-ਲੜਕੀਆਂ ਨੂੰ ਪੜਾਈ ਉਪਰੰਤ ਅਤੇ ਪੜਾਈ ਦਰਮਿਆਨ ਆਪਣੇ ਕੈਰੀਅਰ ਦੀ ਚੋਣ ਕਰਨ ਸਬੰਧੀ ਕੈਰੀਅਰ ਗਾਈਡੈਂਸ ਅਤੇ ਕੌਂਸਲਿੰਗ ਪ੍ਰੋਗਰਾਮ ਸ਼ਾਂਤੀ ਹਾਲ ਸ਼ਹਿਣਾ ਵਿਖੇ ਕਰਵਾਇਆ ਗਿਆ | ਜਿਸ ਵਿਚ ਵੱਡੀ ਗਿਣਤੀ ਸਕੂਲਾਂ ਦੇ ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਸਮੇਤ ਸ਼ਮੂਲੀਅਤ ਕੀਤੀ | ਇਸ ਸਮੇਂ ਸੰਬੋਧਨ ਕਰਦਿਆਂ ਸ੍ਰੀ ਆਯੂਸ ਗੋਇਲ ਐਸ.ਡੀ.ਐਮ ਤਪਾ ਅਤੇ ਕਿਤ੍ਰਕਾ ਗੋਇਲ ਐਸ.ਡੀ.ਐਮ ਮਹਿਲ ਕਲਾਂ ਨੇ ਆਪਣੀ ਉਚੇਰੀ ਪੜਾਈ ਦੇ ਸੰਘਰਸ਼ ਦੀ ਕਹਾਣੀ ਸਾਂਝੀ ਕਰਦਿਆਂ ਕਿਹਾ ਕਿ ਸਿਵਲ ਸੇਵਾਵਾਂ ਵਰਗੀਆਂ ਮੁਸ਼ਕਲ ਪ੍ਰੀਖਿਆਵਾਂ ਪਾਸ ਕਰਨ ਲਈ ਸਿਰਫ਼ ਕਿਤਾਬਾਂ ਪੜ੍ਹਨਾ ਹੀ ਜ਼ਰੂਰੀ ਨਹੀਂ, ਬਲਕਿ ਉਸ ਲਈ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਦਿ੍ੜ੍ਹਤਾ ਨਾਲ ਤਿਆਰ ਰੱਖਣਾ ਵੀ ਜ਼ਰੂਰੀ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸਹੀ ਦਿਸ਼ਾ ਵਿਚ ਚੱੁਕੇ ਹੋਏ ਕਦਮ ਤੁਹਾਨੂੰ ਮਿਹਨਤ ਨਾਲ ਇਕ ਦਿਨ ਮੰਜ਼ਿਲ 'ਤੇ ਲੈ ਜਾਂਦੇ ਹਨ | ਅਧਿਕਾਰੀਆਂ ਨੇ ਕਿਹਾ ਕਿ ਮਿਹਨਤ ਕਰਨ ਵਾਲਾ ਵਿਦਿਆਰਥੀ ਕਦੇ ਵੀ ਅਸਫਲਤਾ ਦੇ ਨਤੀਜੇ ਤੋਂ ਨਹੀਂ ਡਰਦਾ | ਜਿਸ ਲਈ ਸਫਲਤਾ ਮਿਹਨਤਕਸ਼ ਦੇ ਪੈਰ ਚੁੰਮਦੀ ਹੈ | ਮਾ: ਰਾਜਿੰਦਰ ਭਦੌੜ ਸੂਬਾ ਆਗੂ ਤਰਕਸ਼ੀਲ ਕਮੇਟੀ ਨੇ ਕਿਹਾ ਕਿ ਪੜਿ੍ਹਆ ਲਿਖਿਆ ਮਨੱੁਖ ਦੂਜੇ ਮਨੱੁਖਾਂ ਲਈ ਵੀ ਸੇਧ ਬਣਦਾ ਹੈ | ਉਨ੍ਹਾਂ ਕਿਹਾ ਕਿ ਵਹਿਮਾਂ ਭਰਮਾਂ ਨੇ ਸਾਡੇ ਸਮਾਜ ਨੂੰ ਅੱਗੇ ਵਧਣ ਤੋਂ ਬੇੜੀਆਂ ਪਾਈਆਂ ਹੋਈਆਂ ਹਨ ਅਤੇ ਇਨ੍ਹਾਂ ਬੇੜੀਆਂ ਨੂੰ ਇਕ ਸਿੱਖਿਅਕ ਮਨੱੁਖ ਹੀ ਤੋੜ ਸਕਦਾ ਹੈ | ਇਸ ਸਮਾਗਮ ਨੂੰ ਵਿਪਨ ਭਦੌੜ ਨੇ ਵੀ ਸੰਬੋਧਨ ਕੀਤਾ | ਸਟੇਜ ਦੇ ਫ਼ਰਜ਼ ਡਾ. ਗੁਰਪ੍ਰੀਤ ਸਿੰਘ ਤਰਕਸ਼ੀਲ ਆਗੂ ਨੇ ਨਿਭਾਏ | ਮਹਿਮਾਨਾਂ ਤੇ ਵਿਦਿਆਰਥੀਆਂ ਲਈ ਚਾਹ ਪਾਣੀ ਅਤੇ ਫਰੂਟ ਦੇ ਪ੍ਰਬੰਧ ਪਲਵਿੰਦਰ ਸਿੰਘ ਗਰੇਵਾਲ ਤੇ ਗੁਰਮੀਤ ਕੌਰ ਗਰੇਵਾਲ ਕੁਦਰਤੀ ਖੇਤੀ ਵਾਲਿਆਂ ਨੇ ਕੀਤੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਲ ਭਲਾਈ ਕਮੇਟੀ ਦੇ ਚਰਨਜੀਤ ਸਿੰਘ ਪੰਧੇਰ, ਨਛੱਤਰ ਸਿੰਘ ਸੰਧੂ, ਗੁਨਿੰਦਰ ਸਿੰਘ ਸਰਾਂ, ਜਸਵੀਰ ਸਿੰਘ ਮੱੁਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ, ਪਿ੍ੰਸੀਪਲ ਪਰਮਿੰਦਰ ਸਿੰਘ ਢਿੱਲੋਂ, ਮੈਡਮ ਸਿ੍ਸਟਾ, ਮੈਡਮ ਮੋਨਿਕਾ, ਪਿ੍ੰਸੀਪਲ ਮੇਜਰ ਸਿੰਘ ਤੇ ਹੋਰ ਵੀ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ ਡਾ. ਅਮਰਜੀਤ ਸਿੰਘ ਮਹਿਲ ਕਲਾਂ ਨੂੰ ਸਦਮਾ- ਪਿਤਾ ਦਾ ਦਿਹਾਂਤ ਅਗਲੀ ਖ਼ਬਰ ਮਲੇਰਕੋਟਲਾ ਦੇ ਪ੍ਰਸ਼ਾਸਨ ਨੇ ਬਿਨਾਂ ਰਜਿਸਟਰੇਸ਼ਨ ਵਾਲੇ ਈ-ਰਿਕਸ਼ਿਆਂ 'ਤੇ ਕੱਸਿਆ ਸ਼ਿਕੰਜਾ
Ad Position 24
No active advertisement