ਮਹਿਲ ਕਲਾਂ, 25 ਅਪ੍ਰੈਲ (ਅਵਤਾਰ ਸਿੰਘ ਅਣਖੀ)-ਕਾਂਗਰਸ ਪਾਰਟੀ ਦੇ ਆਗੂ ਡਾ: ਅਮਰਜੀਤ ਸਿੰਘ ਮਹਿਲ ਕਲਾਂ ਦੇ ਸਤਿਕਾਰਯੋਗ ਪਿਤਾ ਨਾਜ਼ਰ ਸਿੰਘ ਪ੍ਰਧਾਨ (81) ਸਦੀਵੀ ਵਿਛੋੜਾ ਦੇ ਗਏ ਹਨ | ਇਸ ਮੌਕੇ ਵੱਖ-ਵੱਖ ਆਗੂਆਂ ਨੇ ਉਨ੍ਹਾਂ ਦੀ ਦੇਹ ਉਪਰ ਦੁਸ਼ਾਲੇ ਭੇਟ ਕਰ ਕੇ ਸ਼ਰਧਾਂਜਲੀ ਅਰਪਿਤ ਕੀਤੀ | ਆਗੂਆਂ ਨੇ ਕਿਹਾ ਕਿ ਨਾਜ਼ਰ ਸਿੰਘ ਪ੍ਰਧਾਨ ਨੇ ਐਫ਼.ਸੀ.ਆਈ. ਪੱਲੇਦਾਰ ਯੂਨੀਅਨ ਬਰਾਂਚ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਅਤੇ ਦੱਬੇ ਕੁਚਲੇ ਲੋਕਾਂ ਦੀ ਰਾਖੀ ਕਰਦਿਆਂ ਹਰ ਤਰਾਂ ਦੇ ਜਬਰ ਜ਼ੁਲਮ ਖ਼ਿਲਾਫ਼ ਸਾਥੀਆਂ ਸਮੇਤ ਮੋਹਰੀ ਭੂਮਿਕਾ ਨਿਭਾਈ | ਉਨ੍ਹਾਂ ਦੀਆਂ ਅਣਥੱਕ ਸੇਵਾਵਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ | ਇਸ ਮੌਕੇ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ, ਮਨਜੀਤ ਸਿੰਘ ਮਹਿਲ ਖ਼ੁਰਦ, ਜਥੇਦਾਰ ਨਾਥ ਸਿੰਘ ਹਮੀਦੀ, ਬਾਬਾ ਸ਼ੇਰ ਸਿੰਘ ਖ਼ਾਲਸਾ, ਗਿਆਨੀ ਕਰਮ ਸਿੰਘ ਆਸਟੇ੍ਰਲੀਆ, ਬੱਗਾ ਸਿੰਘ ਮਹਿਲ ਕਲਾਂ, ਲੱਖਾ ਖ਼ਿਆਲੀ, ਡਾ: ਕੇਸਰ ਖ਼ਾਨ, ਡਾ: ਦਲਬਾਰ ਸਿੰਘ ਮਹਿਲ ਕਲਾਂ, ਮੰਗਤ ਸਿੰਘ ਸਿੱਧੂ, ਬਲੌਰ ਸਿੰਘ ਤੋਤੀ, ਜਗਤਾਰ ਸਿੰਘ ਪੰਡੋਰੀ, ਪ੍ਰੀਤਮ ਸਿੰਘ ਗੁਰੂ, ਗੁਰਮੀਤ ਸਿੰਘ ਮੀਤਾ ਭਾਕਿਯੂ ਕਾਦੀਆਂ, ਡਾ: ਪਰਮਿੰਦਰ ਸਿੰਘ, ਪ੍ਰੇਮ ਕੁਮਾਰ ਪਾਸੀ, ਡਾ: ਸਤਪਾਲ ਸਿੰਘ ਆਦਿ ਆਗੂ ਹਾਜ਼ਰ ਸਨ |