ਭਦੌੜ, 22 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅਮਨਿੰਦਰ ਸਿੰਘ ਗੋਲਡੀ ਭੁੱਲਰ ਨੇ ਵਾਰਡ ਨੰਬਰ 5 ਤੋਂ ਸ਼ੋ੍ਰਮਣੀ ਅਕਾਲੀ ਦਲ ਟਿਕਟ ਉਪਰ ਚੋਣ ਲੜ ਰਹੀ ਆਪਣੀ ਮਾਤਾ ਸਵਰਨਜੀਤ ਕੌਰ ਲਈ ਘਰ-ਘਰ ਜ ਕੇ ਵੋਟਾਂ ਮੰਗੀਆਂ | ਉਮੀਦਵਾਰ ਮਾਤਾ ਸਵਰਨਜੀਤ ਕੌਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਮੂਹ ਵੋਟਰਾਂ ਦੇ ਘਰ-ਘਰ ਜਾ ਕੇ ਸਹਿਯੋਗ ਦੇਣ ਦੀ ਮੰਗ ਕੀਤੀ ਗਈ ਹੈ, ਜਿਸ ਦੌਰਾਨ ਮੈਨੂੰ ਵਾਰਡ ਵਾਸੀਆਂ ਵਲੋਂ ਅਥਾਹ ਪਿਆਰ ਦਿੱਤਾ ਗਿਆ ਹੈ ਜੋ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ | ਪ੍ਰਧਾਨ ਅਮਨਿੰਦਰ ਸਿੰਘ ਗੋਲਡੀ ਭੁੱਲਰ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਅਸਲ 'ਚ ਆਪਸੀ ਭਾਈਚਾਰਕ ਸਾਂਝ ਦੀਆਂ ਪ੍ਰਤੀਕ ਹਨ, ਲੋਕਾਂ ਦੇ ਸਫ਼ਾਈ, ਸੀਵਰੇਜ ਸਿਸਟਮ, ਸਟਰੀਟ ਲਾਈਟ ਸਮੇਤ ਬਹੁਤ ਛੋਟੇ ਕੰਮ ਹੁੰਦੇ ਹਨ ਜੇਕਰ ਵਿਅਕਤੀ ਅਜਿਹੇ ਕੰਮ ਵੀ ਨਹੀਂ ਕਰਵਾ ਸਕਦਾ ਤਾਂ ਉਸ ਤੋਂ ਕਿਸੇ ਵੱਡੇ ਕੰਮ ਦੀ ਆਸ ਨਹੀਂ ਰੱਖੀ ਜਾ ਸਕੀ | ਜੇਕਰ ਗੱਲ ਸਰਕਾਰ ਦੀ ਕੀਤੀ ਜਾਵੇ ਤਾਂ ਆਪ ਸਰਕਾਰ ਦਾ ਸਾਢੇ ਚਾਰ ਸਾਲ ਦਾ ਕਾਰਜਕਾਲ ਸਿਰਫ਼ ਲਾਰੇ ਹੱਥੀ ਹੀ ਰਿਹਾ ਹੈ | ਸਰਕਾਰ ਆਪਣੀ ਕਿਸੇ ਨੀਤੀ ਉਪਰ ਖਰੀ ਨਹੀਂ ਉਤਰ ਸਕੀ ਜਿਸ ਕਰ ਕੇ ਹੀ ਸਰਕਾਰ ਦੀ ਇਨ੍ਹਾਂ ਨਗਰ ਕੌਂਸਲ ਚੋਣਾਂ ਵਿਚ ਹਾਲਤ ਪਤਲੀ ਹੋ ਚੁੱਕੀ ਹੈ ਤੇ ਲੋਕ ਮੁੜ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ | ਇਸ ਮੌਕੇ ਉਮੀਦਵਾਰ ਸਵਰਨਜੀਤ ਕੌਰ ਨਾਲ ਮਹਿਲਾਵਾਂ ਅਤੇ ਵਿਅਕਤੀਆਂ ਦੇ ਰੂਪ ਸਮਰਥਕਾਂ ਤੇ ਵੋਟਰਾਂ ਦਾ ਵੱਡਾ ਇਕੱਠ ਨਾਲ ਸੀ |