ਤਪਾ ਮੰਡੀ, 22 ਮਈ (ਵਿਜੇ ਸ਼ਰਮਾ)-ਨਗਰ ਕੌਂਸਲ ਦੇ ਵਾਰਡ ਨੰ: 4 ਦੇ ਵੋਟਰ ਆਜ਼ਾਦ ਉਮੀਦਵਾਰ ਧਰਮਪਾਲ ਸ਼ਰਮਾ ਦੇ ਹੱਕ 'ਚ ਨਿੱਤਰੇ ਰਹੇ ਹਨ ਤਾਂ ਜੋ ਵੱਡੇ ਫ਼ਰਕ ਨਾਲ ਚੋਣ ਜਿੱਤੀ ਜਾ ਸਕੇ | ਉਮੀਦਵਾਰ ਧਰਮਪਾਲ ਸ਼ਰਮਾ ਵਲੋਂ ਘਰੋਂ ਘਰੀਂ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ | ਉਨ੍ਹਾਂ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਵਾਰਡ ਦੇ ਵੋਟਰਾਂ ਸਪੋਰਟਰਾਂ ਵਲੋਂ ਬਹੁਤ ਵੱਡਾ ਪਿਆਰ ਸਤਿਕਾਰ ਤੇ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਮੈਂ ਪਿਛਲੇ ਪੰਜ ਸਾਲ ਵਿਚ ਆਪਣੇ ਵਾਰਡ ਦੇ ਵਿਚ ਵੋਟਰਾਂ ਨਾਲ ਸਮਰਥਕਾਂ ਨਾਲ ਪਰਿਵਾਰ ਬਣ ਕੇ ਵਿਚਰਿਆ ਹਾਂ | ਜਿਸ ਕਰਕੇ ਵੋਟਰ ਆਪ ਮੁਹਾਰੇ ਮੇਰੇ ਚੋਣ ਪ੍ਰਚਾਰ ਵਿਚ ਲੱਗੇ ਹੋਏ ਹਨ, ਜਿਸ ਕਰ ਕੇ ਸਾਡੀ ਜਿੱਤ ਯਕੀਨੀ ਹੈ | ਇਸ ਮੌਕੇ ਸਾਬਕਾ ਪ੍ਰਧਾਨ ਆਸ਼ੂ ਭੂਤ, ਸੁਰੇਸ਼ ਚੰਦੇਲ, ਰਾਹੁਲ ਭਾਗਾਂ ਵਾਲਾ, ਨਰਿੰਦਰ ਨਿੰਦੀ, ਨਰੇਸ਼ ਕੁਮਾਰ ਗਰਗ, ਮਾਡਲ ਟੋਨਾ ਤੋਂ ਇਲਾਵਾ ਵੋਟਰ ਹਾਜ਼ਰ ਸਨ |