ਭਦੌੜ, 23 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਵਾਰਡ ਨੰਬਰ 10 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇਬਲਜੀਤ ਹਨੀ ਨੂੰ ਵਾਰਡ ਵਾਸੀਆਂ ਨੇ ਵੱਡਾ ਇਕੱਠ ਕਰ ਕੇ ਲੱਡੂ ਨਾਲ ਤੋਲਿਆ ਗਿਆ | ਉਮੀਦਵਾਰ ਨੇਬਲਜੀਤ ਹਨੀ ਨੇ ਕਿਹਾ ਕਿ ਵਾਰਡ ਦੇ ਵਸਨੀਕਾਂ ਵਲੋਂ ਮੇਰੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਕਿਉਂਕਿ ਲੋਕ ਭਲੀਭਾਂਤ ਜਾਣਦੇ ਹਨ ਜਿਹੜੀਆਂ ਵੀ ਸਕੀਮਾਂ ਅੱਜ ਸੂਬੇ ਅੰਦਰ ਚੱਲ ਰਹੀਆਂ ਹਨ | ਉਹ ਸਿਰਫ਼ ਕੇਂਦਰ ਸਰਕਾਰ ਦੀਆਂ ਹਨ ਜੇਕਰ ਵਾਰਡ ਵਾਸੀ ਮੈਨੂੰ ਆਪਣੀ ਸੇਵਾ ਕਰਨ ਦਾ ਮੌਕਾ ਦਿੰਦੇ ਹਨ ਤਾਂ ਕੇਂਦਰ ਸਰਕਾਰ ਸਾਰੀਆਂ ਸਕੀਮਾਂ ਨੂੰ ਪੂਰਨ ਤੌਰ 'ਤੇ ਲਾਗੂ ਕਰਵਾ ਕੇ ਲੋਕਾਂ ਨੂੰ ਰਾਹਤ ਮਹਿਸੂਸ ਕਰਵਾਈ ਜਾਵੇਗੀ | ਇਸ ਸਮੇਂ ਚੋਣ ਇੰਚਾਰਜ ਗੁਰਦਰਸ਼ਨ ਸਿੰਘ, ਕੁਲਦੀਪ ਸਿੰਘ ਮਿੱਤਲ, ਸੀਨੀਅਰ ਆਗੂ ਬਲਜਿੰਦਰ ਸਿੰਘ, ਹਰਜੀਤ ਪਟਵਾਰੀ ਸ਼ਹਿਣਾ, ਸਤੀਸ਼ ਸਿੰਗਲਾ, ਸਤੀਸ਼ ਕੁਮਾਰ ਤੀਸਾ, ਨਰੋਤਮ ਕੌਛੜ, ਰਾਣੀ ਕੌਰ, ਹੈਪੀ ਬਾਂਸਲ ਆਦਿ ਹਾਜ਼ਰ ਸਨ |