ਤਪਾ ਮੰਡੀ, 23 ਮਈ (ਵਿਜੇ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 8 ਤੋਂ ਉਮੀਦਵਾਰ ਗੁਰਮੀਤ ਸਿੰਘ ਰੋਡ ਨੇ ਘਰ ਘਰ ਜਾ ਕੇ ਵੋਟਾਂ ਮੰਗੀਆਂ | ਉਨ੍ਹਾਂ ਦੇ ਹੱਕ ਦੇ ਵਿਚ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਵੀ ਪ੍ਰਚਾਰ ਕਰਦਿਆਂ ਦੱਸਿਆ ਕਿ ਸਾਬਕਾ ਕੌਂਸਲਰ ਗੁਰਮੀਤ ਸਿੰਘ ਰੋਡ ਦੀ ਜਿੱਤ ਯਕੀਨੀ ਹੈ ਕਿਉਂਕਿ ਵਾਰਡ ਦੇ ਵੋਟਰ ਆਪ ਮੁਹਾਰੇ ਚੋਣ ਅਖਾੜੇ ਵਿਚ ਕੁੱਦ ਪਏ ਹਨ | ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਮੀਤ ਸਿੰਘ ਰੋਡ ਨੇ ਕਿਹਾ ਕਿ ਵਾਰਡ ਦੇ ਵੋਟਰਾਂ ਵਲੋਂ ਮੈਨੂੰ ਸੇਵਾ ਦਿੱਤੀ ਗਈ | ਮੈਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਾਂਗਾ ਅਤੇ ਕਿਸੇ ਨਾਲ ਵੀ ਪੱਖਪਾਤ ਨਹੀਂ ਹੋਵੇਗਾ | ਇਸ ਮੌਕੇ ਮਹੰਤ ਗੋਗੀ, ਸੁਰਿੰਦਰ ਸਿੰਘ, ਜਗਜੀਤ ਸਿੰਘ ਧਨੋਆ, ਗੁਲਾਬ ਸਿੰਘ ਕਾਲਾ ਸਿੱਧੂ, ਸੁਰਿੰਦਰ ਸਿੰਘ ਖੱਟਰਕਾ ਇਲਾਵਾ ਪਾਰਟੀ ਵਰਕਰ ਹਾਜ਼ਰ ਸਨ |