09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

19 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਚਾਰ ਨੌਜਵਾਨ ਕਾਬੂ <br/>

Ad Position 21
No active advertisement
ਅਜੀਤ ਡੈਸਕ 11-06-2026
ਭਦੌੜ, 10 ਜੂਨ (ਵਿਨੋਦ ਕਲਸੀ, ਰਜਿੰਦਰ ਬੱਤਾ)- ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਭਦੌੜ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਥਾਣਾ ਮੁਖੀ ਹਰਸਿਮਰਨਜੀਤ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ. ਕਮਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਚਾਰ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 19 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ | ਥਾਣਾ ਮੁਖੀ ਹਰਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ.ਐਸ.ਆਈ. ਕਮਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ, ਸ਼ੱਕੀ ਥਾਵਾਂ ਦੀ ਚੈਕਿੰਗ ਕਰ ਰਹੇ ਸਨ ਜਦੋਂ ਇਨ੍ਹਾਂ ਸਟੇਡੀਅਮ ਦੀ ਬੈਕ ਸਾਈਡ ਸ਼ਮਸ਼ਾਨਘਾਟ ਅੰਦਰ ਚਾਰ ਨੌਜਵਾਨਾਂ ਨੂੰ ਬੈਠੇ ਦੇਖਿਆ ਅਤੇ ਸ਼ੱਕ ਦੇ ਤਹਿਤ ਏ.ਐਸ.ਆਈ. ਕਮਲਜੀਤ ਸਿੰਘ ਅੰਦਰ ਗਏ ਤਾਂ ਉਹ ਚਾਰੇ ਵਿਅਕਤੀ ਪਲਾਸਟਿਕ ਦੇ ਲਿਫ਼ਾਫ਼ੇ ਦੀ ਫਰੋਲਾ ਫਰਾਲੀ ਕਰ ਰਹੇ ਸਨ ਅਤੇ ਪੁਲਿਸ ਨੂੰ ਦੇਖ ਕੇ ਘਬਰਾ ਗਏ | ਜਿਨ੍ਹਾਂ ਨੇ ਆਪਣਾ ਨਾਮ ਕੁਲਵੰਤ ਸਿੰਘ ਵਾਸੀ ਮੱਝੂਕੇ, ਕਿ੍ਸ਼ਨ ਸਿੰਘ ਵਾਸੀ ਭਦੌੜ, ਬੇਅੰਤ ਸਿੰਘ ਵਾਸੀ ਭਦੌੜ, ਸੋਨੂੰ ਵਾਸੀ ਭਦੌੜ ਦੱਸਿਆ | ਇਨ੍ਹਾਂ ਪਾਸੋਂ 19 ਗ੍ਰਾਮ ਨਸ਼ੀਲਾ ਪਦਾਰਥ ਰੰਗ ਚਿੱਟਾ ਬਰਾਮਦ ਕੀਤਾ | ਮੁਕੱਦਮਾ ਜੇਰੇ ਤਫ਼ਤੀਸ਼ ਹੈ | ਇਸ ਮੌਕੇ ਏ.ਐਸ.ਆਈ. ਕਮਲਜੀਤ ਸਿੰਘ, ਹੈੱਡ ਮੁਨਸ਼ੀ ਹਰਦੀਪ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਚੋਰਾਂ ਨੇ ਦਿਨ ਦਿਹਾੜੇ 26 ਤੋਲੇ ਦੇ ਕਰੀਬ ਸੋਨਾ ਤੇ 2 ਲੱਖ ਦੇ ਕਰੀਬ ਨਕਦੀ ਕੀਤੀ ਚੋਰੀ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਸਮਾਇਲ ਡੈਂਟਲ ਕਲੀਨਿਕ ਦਾ ਕੀਤਾ ਉਦਘਾਟਨ <br/>
Ad Position 24