09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਚੋਰਾਂ ਨੇ ਦਿਨ ਦਿਹਾੜੇ 26 ਤੋਲੇ ਦੇ ਕਰੀਬ ਸੋਨਾ ਤੇ 2 ਲੱਖ ਦੇ ਕਰੀਬ ਨਕਦੀ ਕੀਤੀ ਚੋਰੀ <br/>

Ad Position 21
No active advertisement
ਅਜੀਤ ਡੈਸਕ 11-06-2026
ਟੱਲੇਵਾਲ, 10 ਜੂਨ (ਸੋਨੀ ਚੀਮਾ)-ਪੁਲਿਸ ਚੌਂਕੀ ਪੱਖੋ ਕੈਂਚੀਆਂ ਅਧੀਨ ਆਉਂਦੇ ਪਿੰਡ ਬਖਤਗੜ੍ਹ ਵਿਖੇ ਅੱਜ ਦਿਨ ਦਿਹਾੜੇ ਚੋਰਾਂ ਵਲੋਂ ਇਕ ਘਰ ਵਿਚੋਂ ਸੋਨਾ ਅਤੇ ਨਕਦੀ ਚੋਰੀ ਕਰ ਲਈ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਗੁਰਵਿੰਦਰ ਸਿੰਘ ਪੱੁਤਰ ਜਗਰਾਜ ਸਿੰਘ ਜੋ ਕਿ ਆਰਕੀਟੈਕਟ ਦੇ ਤੌਰ 'ਤੇ ਕੰਮ ਕਰਦੇ ਹਨ ਨੇ ਦੱਸਿਆ ਕਿ ਆਪਣੇ ਪਿਤਾ ਸਮੇਤ ਘਰ ਤੋਂ ਬਾਹਰ ਆਪਣੇ ਕੰਮ ਗਏ ਹੋਏ ਸਨ, ਜਦਕਿ ਗੁਰਵਿੰਦਰ ਸਿੰਘ ਦੀ ਪਤਨੀ ਬੱਚਿਆਂ ਸਮੇਤ ਛੁੱਟੀਆਂ ਕਾਰਨ ਪੇਕੇ ਪਿੰਡ ਗਈ ਹੋਈ ਸੀ ਅਤੇ ਘਰ ਵਿਚ ਮੌਜੂਦ ਉਨ੍ਹਾਂ ਦੀ ਮਾਤਾ ਪਿੰਡ ਵਿਚ ਹੀ ਡਾਕਟਰ ਤੋਂ ਦਵਾਈ ਲੈਣ ਗਏ ਸਨ, ਇਸ ਦੌਰਾਨ ਉਕਤ ਘਰ ਵਿਚ ਕੋਈ ਨਾ ਹੋਣ ਕਾਰਨ ਦੁਪਹਿਰ ਸਮੇਂ ਪੌਣੇ 12 ਵਜੇ ਦੇ ਕਰੀਬ ਦੋ ਨੌਜਵਾਨ ਜਿਨ੍ਹਾਂ ਦੀ ਫੁਟੇਜ ਸੀ.ਸੀ.ਟੀ.ਵੀ ਕੈਮਰੇ ਵਿਚ ਵੀ ਕੈਦ ਹੋਈ ਹੈ, ਘਰ ਅੰਦਰ ਦਾਖ਼ਲ ਹੋ ਕੇ ਆਪਣੀ ਮਿਹਨਤ ਦੀ ਕਮਾਈ ਨਾਲ ਬਣਾਇਆ 26 ਤੋਲੇ ਦੇ ਕਰੀਬ ਸੋਨੇ ਦੇ ਗਹਿਣਿਆਂ ਤੋਂ ਇਲਾਵਾ ਘਰ ਵਿਚ ਪਈ ਪੌਣੇ ਦੋ ਲੱਖ ਦੇ ਕਰੀਬ ਦੀ ਨਕਦੀ ਚੋਰੀ ਕਰ ਕੇ ਫ਼ਰਾਰ ਹੋ ਗਏ ਹਨ | ਉਨ੍ਹਾਂ ਦੱਸਿਆ ਕਿ ਉਕਤ ਘਟਨਾ ਸਬੰਧੀ ਪੁਲਿਸ ਚੌਂਕੀ ਪੱਖੋ ਕੈਂਚੀਆਂ ਵਿਖੇ ਇਤਲਾਹ ਦਿੱਤੀ ਗਈ | ਜਿਸ ਉਪਰੰਤ ਪੁਲਿਸ ਵਲੋਂ ਮੌਕਾ ਵੀ ਦੇਖਿਆ ਗਿਆ ਹੈ | ਇਸ ਸਬੰਧੀ ਜਦ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਵਲੋਂ ਦਿੱਤੇ ਭਰੋਸੇ ਤੋਂ ਬਾਅਦ ਸੇਵਾ ਕੇਂਦਰਾਂ 'ਚ ਮੁੜ ਪਰਤੀਆਂ ਰੌਣਕਾਂ <br/> ਅਗਲੀ ਖ਼ਬਰ 19 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਚਾਰ ਨੌਜਵਾਨ ਕਾਬੂ <br/>
Ad Position 24