22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਵਰਮਾ ਸ਼ੂਟਿੰਗ ਅਕੈਡਮੀ ਵਲੋਂ ਸ਼ਹਿਰ 'ਚ ਪਹਿਲਾ ਸ਼ਤਰੰਜ (ਚੈੱਸ) ਟੂਰਨਾਮੈਂਟ ਕਰਵਾਇਆ

Ad Position 21
No active advertisement
ਅਜੀਤ ਡੈਸਕ 15-06-2026
ਤਪਾ ਮੰਡੀ, 14 ਜੂਨ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਜ਼ਿਲ੍ਹਾ ਚੈੱਸ ਐਸੋਸੀਏਸ਼ਨ ਦੇ ਸਹਿਯੋਗ ਸਦਕਾ ਵਰਮਾ ਸ਼ੂਟਿੰਗ ਅਕੈਡਮੀ ਤਪਾ ਵਲੋਂ ਸ਼ਹਿਰ ਵਿਚ ਪਹਿਲਾ ਸ਼ਤਰੰਜ (ਚੈੱਸ) ਟੂਰਨਾਮੈਂਟ ਕਰਵਾਇਆ ਗਿਆ | ਜਿਸ 'ਚ 15 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੇ ਭਾਗ ਲਿਆ | ਟੂਰਨਾਮੈਂਟ ਦਾ ਉਦੇਸ਼ ਬੱਚਿਆਂ ਦੇ ਬੌਧਿਕ ਵਿਕਾਸ ਅਤੇ ਸ਼ਤਰੰਜ ਵਰਗੀ ਮਾਨਸਿਕ ਖੇਡ ਪ੍ਰਤੀ ਰੁਚੀ ਨੂੰ ਉਤਸ਼ਾਹਿਤ ਕਰਨਾ ਸੀ | ਮੁਕਾਬਲਿਆਂ ਵਿਚ ਇਲਾਕੇ ਦੇ 22 ਹੋਣਹਾਰ ਬਾਲ ਖਿਡਾਰੀਆਂ ਨੇ ਭਾਗ ਲਿਆ ਅਤੇ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਟੂਰਨਾਮੈਂਟ ਦੇ ਮੈਚ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਕਰਵਾਏ ਗਏ, ਜਿਨ੍ਹਾਂ ਦੀ ਦੇਖ-ਰੇਖ ਐਫ਼.ਆਈ.ਡੀ.ਈ. ਸੀਨੀਅਰ ਨੈਸ਼ਨਲ ਆਰਬੀਟਰ ਆਸ਼ੂਤੋਸ਼ ਕੌਸ਼ਲ ਅਤੇ ਆਰਬੀਟਰ ਰਾਹੁਲ ਜਿੰਦਲ ਵਲੋਂ ਕੀਤੀ ਗਈ | ਸਮਾਪਤੀ ਅਤੇ ਇਨਾਮ ਵੰਡ ਸਮਾਰੋਹ ਦੌਰਾਨ ਅਗਰਵਾਲ ਸਭਾ ਪੰਜਾਬ ਦੇ ਸੂਬਾ ਸਕੱਤਰ ਜਨਰਲ ਅਤੇ ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਕੌਂਸਲ ਮੈਂਬਰ ਮੋਹਿਤ ਸਿੰਗਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਬੀ.ਡੀ.ਸੀ.ਏ. ਦੇ ਚੇਅਰਮੈਨ ਨੀਲਕੰਠ ਸ਼ਰਮਾ, ਜਨਰਲ ਸਕੱਤਰ ਸੌਰਭ ਗੋਇਲ ਅਤੇ ਸਾਹਿਲ ਗੁਪਤਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਮੱਖ ਮਹਿਮਾਨ ਸਿੰਗਲਾ ਅਤੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਜੇਤੂ ਖਿਡਾਰੀਆਂ ਨੂੰ ਟਰਾਫ਼ੀਆਂ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਟੂਰਨਾਮੈਂਟ 'ਚ ਦੈਵਿਕ ਜਿੰਦਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਚੈਂਪੀਅਨ ਦਾ ਖ਼ਿਤਾਬ ਆਪਣੇ ਨਾਂਅ ਕੀਤਾ | ਵਿਹਾਨ ਨੇ ਦੂਜਾ ਅਤੇ ਕਵਿਸ਼ ਗਰਗ ਨੇ ਤੀਜਾ ਸਥਾਨ ਹਾਸਲ ਕੀਤਾ | ਲੜਕੀਆਂ ਦੀ ਸ਼੍ਰੇਣੀ ਵਿਚ ਮਨਸਿਰਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ | ਅੰਡਰ-11 ਵਰਗ ਵਿਚ ਕਸ਼ਿਕਾ ਜਿੰਦਲ ਪਹਿਲੇ, ਰੇਮੀ ਮਿੱਤਲ ਦੂਜੇ ਅਤੇ ਕਵਿਸ਼ ਗਰਗ ਤੀਜੇ ਸਥਾਨ 'ਤੇ ਰਹੇ | ਟੂਰਨਾਮੈਂਟ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਸੀਆ ਵਰਮਾ ਨੂੰ ਵੀ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ | ਇਸ ਮੌਕੇ ਬੋਲਦਿਆਂ ਮੋਹਿਤ ਸਿੰਗਲਾ ਨੇ ਵਰਮਾ ਸ਼ੂਟਿੰਗ

Ad Position 22
No active advertisement
ਪਿਛਲੀ ਖ਼ਬਰ ਜੁਗਾੜੂ ਰੇਹੜੀ ਚਾਲਕਾਂ ਅਤੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵਲੋਂ ਮੀਟਿੰਗ <br/> ਅਗਲੀ ਖ਼ਬਰ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਪਾਣੀ ਵਾਲੀਆਂ ਟੈਂਕੀਆਂ ਅਤੇ ਪੰਜ ਲੱਖ ਰੁਪਏ ਦੀ ਗਰਾਂਟ ਦਿੱਤੀ <br/>
Ad Position 24