12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਅੱਗੇ ਦਿੱਤਾ ਰੋਸ ਧਰਨਾ

Ad Position 21
No active advertisement
ਅਜੀਤ ਡੈਸਕ 25-06-2026

ਬਰਨਾਲਾ, 24 ਜੂਨ (ਅਸ਼ੋਕ ਭਾਰਤੀ)-ਸਾਂਝਾ ਮੁਲਾਜ਼ਮ ਮੰਚ ਅਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਫ਼ਰੰਟ ਵਲੋਂ ਸਾਂਝੇ ਤੌਰ ’ਤੇ ਮਨੋਹਰ ਲਾਲ, ਮੋਹਨ ਸਿੰਘ ਛੰਨਾਂ, ਰਾਜੀਵ ਕੁਮਾਰ, ਤਰਸੇਮ ਭੱਠਲ, ਦਰਸ਼ਨ ਚੀਮਾ ਜਗਰਾਜ ਰਾਮਾ, ਗਮਦੂਰ ਸਿੰਘ ਦੀ ਅਗਵਾਈ ਵਿਚ ਡੀ.ਸੀ ਕੰਪਲੈਕਸ ਬਰਨਾਲਾ ਵਿਚ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਦੇ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਮੌਕੇ ਕਰਮਜੀਤ ਬੀਹਲਾ, ਅਨਿਲ ਕੁਮਾਰ, ਨਰੈਣ ਦੱਤ, ਗੁਰਪ੍ਰੀਤ ਰੂੜੇਕੇ, ਬਲਜਿੰਦਰ ਪ੍ਰਭੂ, ਨਿਰਮਲਜੀਤ ਸਿੰਘ, ਸ਼ਿੰਦਰ ਸਿੰਘ ਧੌਲਾ, ਹਰਪ੍ਰੀਤ ਸਿੰਘ, ਨਿਰਮਲ ਚੁਹਾਣਕੇ, ਹਰਿੰਦਰ ਮੱਲੀਆਂ, ਪਰਮ
ਜੀਤ ਕੌਰ, ਲਵਲੀ ਬਾਂਸਲ, ਰਮਨ ਸਿੰਗਲਾ, ਨਵਨੀਤ ਭੱਠਲ, ਗੁਰਦੀਪ ਸਿੰਘ, ਹਰਭੋਲ ਸਿੰਘ, ਰਣਜੀਤ ਸਿੰਘ ਭੰਮ, ਤੇਜਿੰਦਰ ਤੇਜੀ, ਕੇਵਲ ਸਿੰਘ ਪਾਵਰਕੌਮ, ਜਗਤਾਰ ਸਿੰਘ ਬਿਜਲੀ ਬੋਰਡ ਨੇ ਕਿਹਾ ਕਿ 18 ਫ਼ੀਸਦੀ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ, ਏ.ਸੀ.ਪੀ. ਭੱਤਾ ਲਾਗੂ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਪੰਜਾਬ ਦੇ ਮੁਲਾਜ਼ਮਾਂ ਤੇ 17 ਜੁਲਾਈ 2020 ਦੇ ਪੱਤਰ ਰਾਹੀਂ ਲਾਗੂ ਕੇਂਦਰੀ ਤਨਖ਼ਾਹ ਕਮਿਸ਼ਨ ਰੱਦ ਕਰਨ, ਪ੍ਰੋਬੇਸ਼ਨ ਪੀਰੀਅਡ ਵਿਚ ਵਾਧੇ ਵਾਲਾ 15 ਜਨਵਰੀ 2015 ਦਾ ਪੱਤਰ ਰੱਦ ਕਰਨ, ਪੈਨਸ਼ਨਰਾਂ ਨੂੰ 2.59 ਦਾ ਗੁਣਾਂਕ ਦੇਣ, ਕੱਚੇ ਕਾਮਿਆਂ ਨੂੰ ਪੱਕਾ ਕਰਨ, ਮਾਣ ਭੱਤੇ ’ਤੇ ਕੰਮ ਕਰਦੀਆਂ ਬੀਬੀਆਂ ’ਤੇ ਘੱਟੋ ਘੱਟ ਉਜਰਤ ਲਾਗੂ ਕਰਨ ਆਦਿ ਅਹਿਮ ਮੰਗਾਂ ਲਈ ਸਾਂਝੇ ਸੰਘਰਸ਼ ਦਾ ਆਗਾਜ਼ ਕੀਤਾ ਗਿਆ ਹੈ। ਆਗੂਆਂ ਕਿਹਾ ਕਿ 1 ਤੋਂ 10 ਜੁਲਾਈ ਤੱਕ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਰਿਹਾਇਸ਼ਾਂ ਦੇ ਘਿਰਾਓ ਦਾ ਸੱਦਾ ਲਾਗੂ ਕਰਨ ਲਈ 30 ਜੂਨ ਨੂੰ ਸਾਂਝੀ ਮੀਟਿੰਗ ਕਰ ਕੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਰਿਹਾਇਸ਼ ਦੀ ਘਿਰਾਓ ਦਾ ਐਲਾਨ ਕਰ ਕੇ ਚਿਤਾਵਨੀ ਪੱਤਰ ਸੌਂਪਿਆ ਜਾਵੇਗਾ। 17 ਜੁਲਾਈ ਨੂੰ ਮੁਲਾਜ਼ਮ ਅਤੇ ਪੈਨਸ਼ਨਰਜ਼ ਮੋਹਾਲੀ ਵੱਲ ਕੂਚ ਕਰਨਗੇ। ਇਸ ਮੌਕੇ ਰੂਪ ਚੰਦ ਪੀ.ਐਸ.ਪੀ.ਸੀ.ਐਲ, ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਤੋਂ ਪ੍ਰਿੰ: ਕੌਰ ਸਿੰਘ, ਜਗਵੰਤ ਸਿੰਘ, ਪਰਮਜੀਤ ਸਿੰਘ, ਟਹਿਲ ਸਿੰਘ ਕੱਟੂ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਾਨਣ ਸਿੰਘ, ਰਾਜਿੰਦਰ ਕੁਮਾਰ, ਪੰਜਾਬ ਪੁਲਿਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੇ ਗਮਦੂਰ ਸਿੰਘ, ਜੋਰਾ ਸਿੰਘ, ਬੀ.ਐਡ ਅਧਿਆਪਕ ਫ਼ਰੰਟ ਦੇ ਪਰਮਿੰਦਰ ਸਿੰਘ, ਰਾਜਿੰਦਰ ਕੁਮਾਰ, ਹਰਜੀਤ ਖੁੱਡੀ, ਸ਼ਰਨਜੀਤ ਖੁੱਡੀ, ਗੁਰਵਿੰਦਰ ਬਦੇਸ਼ਾ, ਕੰਪਿਊਟਰ ਅਧਿਆਪਕ ਯੂਨੀਅਨ ਦੇ ਹਰਪ੍ਰੀਤ ਸਿੰਘ, ਵਿਪੁਲ ਕੁਮਾਰ ਆਦਿ ਆਗੂ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ 4 ਮੈਂਬਰ ਕਾਬੂ ਅਗਲੀ ਖ਼ਬਰ ਗਰਮੀ ਦਾ ਪਾਰਾ ਵਧਣ ਕਾਰਨ ਸਮੁੰਦਰੀ ਕਿਨਾਰਿਆਂ ’ਤੇ ਰੌਣਕਾਂ ਵਧੀਆਂ
Ad Position 24