12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਗਰਮੀ ਦਾ ਪਾਰਾ ਵਧਣ ਕਾਰਨ ਸਮੁੰਦਰੀ ਕਿਨਾਰਿਆਂ ’ਤੇ ਰੌਣਕਾਂ ਵਧੀਆਂ

Ad Position 21
No active advertisement
ਅਜੀਤ ਡੈਸਕ 25-06-2026
ਵੈਨਕੂਵਰ, 23 ਜੂਨ (ਮਲਕੀਤ ਸਿੰਘ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਮੰਗਲਵਾਰ ਨੂੰ ਇਸ ਸਾਲ ਦੀ ਹੁਣ ਤੱਕ ਦੀ ਸਭ ਤੋਂ ਤਿੱਖੀ ਗਰਮੀ ਮਹਿਸੂਸ ਕੀਤੀ ਗਈ। ਵੈਨਕੂਵਰ ਦੇ ਅੰਦਰੂਨੀ ਇਲਾਕਿਆਂ ਵਿੱਚ ਤਾਪਮਾਨ 32 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜਦਕਿ ਨਮੀ ਕਾਰਨ ਮਹਿਸੂਸ ਹੋਣ ਵਾਲਾ ਤਾਪਮਾਨ 34 ਡਿਗਰੀ ਦੇ ਨੇੜੇ ਮਹਿਸੂਸ ਅਨੁਮਾਨੀ ਗਈ ਵਾਤਾਵਰਨ ਮਾਹਿਰਾਂ ਅਨੁਸਾਰ ਉੱਚ ਦਬਾਅ (ਹਾਈ-ਪ੍ਰੈਸ਼ਰ ਰਿੱਜ) ਕਾਰਨ ਪੂਰੇ ਦੱਖਣੀ ਬ੍ਰਿਟਿਸ਼ ਕੋਲੰਬੀਆ ਵਿੱਚ ਗਰਮੀ ਦੀ ਇਹ ਲਹਿਰ ਬਣੀ ਹੋਈ ਹੈ। ਬੁੱਧਵਾਰ ਨੂੰ ਵੀ ਅੰਦਰੂਨੀ ਇਲਾਕਿਆਂ ਵਿੱਚ 30 ਡਿਗਰੀ ਦੇ ਕਰੀਬ ਤਾਪਮਾਨ ਰਹਿਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਵੀਰਵਾਰ ਤੋਂ ਸਮੁੰਦਰੀ ਹਵਾਵਾਂ ਅਤੇ ਮੀਂਹ ਕਾਰਨ ਤਾਪਮਾਨ ਵਿੱਚ ਕੁਝ ਹੱਦ ਤੱਕ ਗਿਰਾਵਟ ਆਉਣ ਦੀ ਉਮੀਦ ਹੈ। ਗਰਮੀ ਦਾ ਪਾਰਾ ਵੱਧਣ ਕਾਰਨ ਅੱਜ ਵੈਨਕੂਵਰ ਅਤੇ ਆਲੇ-ਦੁਆਲੇ ਦੇ ਸਮੁੰਦਰੀ ਕਿਨਾਰਿਆਂ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਦੇ ਵੱਖ ਵੱਖ ਸਮੁੰਦਰੀ ਬੀਚਾਂ ਤੇ ਲੋਕਾਂ ਦੀਆਂ ਰੌਣਕਾਂ ਲੱਗੀਆਂ ਨਜ਼ਰ ਆਈਆਂ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਅੱਗੇ ਦਿੱਤਾ ਰੋਸ ਧਰਨਾ ਅਗਲੀ ਖ਼ਬਰ ਉੱਤਰੀ ਵੈਨਕੂਵਰ ਦੇ ਸਮੁੰਦਰੀ ਕਿਨਾਰੇ ਕੈਨੇਡਾ ਦਿਵਸ ਅਤੇ ਫ਼ੁੱਟਬਾਲ ਜਸ਼ਨ ਇਕੱਠੇ ਮਨਾਏ ਜਾਣਗੇ
Ad Position 24