ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਸਦਰ ਬਾਜ਼ਾਰ ’ਚ ਦੋ ਦੁਕਾਨਾਂ ਨੂੰ ਇੱਕੋ ਰਾਤ ਚੋਰਾਂ ਨੇ ਬਣਾਇਆ ਨਿਸ਼ਾਨਾ

Ad Position 21
No active advertisement
ਅਜੀਤ ਡੈਸਕ 29-06-2026
ਤਪਾਂ ਮੰਡੀ, 28 ਜੂਨ (ਵਿਜੇ ਸ਼ਰਮਾ, ਪ੍ਰਵੀਨ ਗਰਗ)- ਚੋਰੀ ਦੀਆਂ ਸ਼ਹਿਰ ਅੰਦਰ ਹੋਈਆਂ ਦੋ ਵਾਰਦਾਤਾਂ ਨੂੰ ਲੈ ਕੇ ਸ਼ਹਿਰ ਵਾਸੀ ਸਹਿਮੇ ਹੋਏ ਹਨ, ਜਿਸ ’ਤੇ ਚਲਦਿਆਂ ਸਥਾਨਕ ਪੁਲਿਸ ਚੌਂਕੀ ਤੋਂ ਕੁੱਝ ਦੂਰੀ ’ਤੇ ਸਦਰ ਬਾਜ਼ਾਰ ਅੰਦਰ ਚੋਰਾਂ ਨੇ ਦੋ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਦਿੰਦਿਆਂ ਹੋਇਆਂ ਤਰਲੋਕ ਤੋਕੀ ਵਰਾਇਟੀ ਸਟੋਰ ਦੇ ਮਾਲਕ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ 9 ਵਜੇ ਸਵੇਰੇ ਜਦ ਆਪਣੀ ਦੁਕਾਨ ਖੋਲ੍ਹੀ ਤਾਂ ਆਪਣੀ ਦੁਕਾਨ ਦੇ ਕਾਊਂਟਰ ਦੇ ਗੱਲੇ ਨਾਲ ਛੇੜਛਾੜ ਹੋਣ ਦਾ ਨਾ ਅੰਦਾਜ਼ਾ ਹੋਇਆ ਤਾਂ ਜਦ ਗੱਲਾ ਖ਼ੋਲ੍ਹ ਕੇ ਦੇਖਿਆ ਤਾਂ ਉਸ ਵਿਚ ਪਈ ਰਾਸ਼ੀ ਚੋਰੀ ਹੋ ਗਈ ਸੀ । ਜਦ ਉਨ੍ਹਾਂ ਨੇ ਆਪਣੀ ਕੈਮਰੇ ਫਰੋਲ ਕੇ ਦੇਖੇ ਤਾਂ ਲਗਭਗ 1:15 ਵਜੇ ਦੇ ਕਰੀਬ ਇੱਕ ਵਿਅਕਤੀ ਉਨ੍ਹਾਂ ਦੀ ਦੁਕਾਨ ’ਚ ਦਾਖਲ ਹੋ ਕੇ ਕੈਮਰਿਆਂ ਨੂੰ ਪਾਸੇ ਕਰ ਕੇ ਗੱਲੇ ਵਿਚੋਂ ਨਕਦੀ ਚੋਰੀ ਕਰ ਕੇ ਲੈ ਗਿਆ । ਜਦ ਉਨ੍ਹਾਂ ਨੇ ਉੱਪਰ ਜਾ ਕੇ ਦੇਖਿਆ ਤਾਂ ਛੱਤ ਉੱਪਰ ਲੱਗੇ ਦਰਵਾਜ਼ੇ ਦੀ ਭੰਨ ਤੋੜ ਕਰ ਕੇ ਚੋਰ ਉਨ੍ਹਾਂ ਦੀ ਦੁਕਾਨ ’ਚ ਸ਼ਾਮਿਲ ਹੋਏ ਸਨ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਦੁਕਾਨ ’ਚੋਂ ਲਗਭਗ 40 ਤੋਂ 50 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਵਿਚ ਨਕਦੀ ਤੋਂ ਇਲਾਵਾ ਤਿੰਨ ਚਾਰ ਚਾਂਦੀ ਦੇ ਸਿੱਕੇ ਵੀ ਸਨ, ਜਿਸ ਦੀ ਸੂਚਨਾ ਉਨ੍ਹਾਂ ਦੇ ਵਲੋਂ ਥਾਣਾ ਸਿਟੀ ਪੁਲਿਸ ਨੂੰ ਦੇ ਦਿੱਤੀ ਹੈ । ਉੱਥੇ ਹੀ ਦੂਸਰੀ ਦੁਕਾਨ ਭਾਗਾਂ ਵਾਲਾ ਕਲਾਥ ਹਾਊਸ ’ਚ ਵੀ ਚੋਰਾਂ ਵਲੋਂ 2000 ਦੀ ਨਕਦੀ ਦੇ ਕਰੀਬ ਚੋਰੀ ਕਰ ਲਈ । ਪੁਲਿਸ ਵਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ । ਸ਼ਹਿਰ ਅੰਦਰ ਕਰੀਬ 55 ਲੱਖ ਰੁਪਏ ਦੀ ਲਾਗਤ ਨਾਲ ਵਧੀਆ ਕੁਆਲਿਟੀ ਵਾਲੇ ਕੈਮਰੇ ਲੱਗੇ ਹੋਏ ਹਨ, ਜਿਸ ਕਰ ਕੇ ਚੋਰਾਂ ਨੂੰ ਫੜਨ ’ਚ ਪੁਲਿਸ ਨੂੰ ਕਾਫੀ ਮਦਦ ਮਿਲੇਗੀ ।
Ad Position 22
No active advertisement
ਪਿਛਲੀ ਖ਼ਬਰ ਖਾਟੂ ਵਾਲੇ ਕੇ ਪ੍ਰਚਾਰ ਮੰਡਲ ਵਲੋਂ ਤੀਸਰਾ ਵਿਸ਼ਾਲ ਜਾਗਰਣ ਕਰਵਾਇਆ ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਨੇ ਬਿਜਲੀ ਸਪਲਾਈ ਨਾ ਮਿਲਣ ਦੇ ਰੋਸ ’ਚ ਮੁੱਖ ਮਾਰਗ ਕੀਤਾ ਜਾਮ
Ad Position 24
No active advertisement