ਬਰਨਾਲਾ, 1 ਜੁਲਾਈ (ਅਸ਼ੋਕ ਭਾਰਤੀ)-ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸੁਰਿੰਦਰ ਕੁਮਾਰ ਇੰਸਾਂ ਨੇ ਆਪਣੇ ਜਨਮ ਦਿਨ ਮੌਕੇ ਗਊਆਂ ਲਈ 15 ਕੁਇੰਟਲ ਹਰਾ ਚਾਰਾ ਦਾਨ ਕਰ ਕੇ ਮਾਨਵਤਾ ਭਲਾਈ ਦੀ ਮਿਸਾਲ ਪੇਸ਼ ਕੀਤੀ। ਜਾਣਕਾਰੀ ਅਨੁਸਾਰ ਬਰਨਾਲਾ ਜ਼ੋਨ ਨੰਬਰ-3 ਦੇ ਪ੍ਰੇਮੀ ਸੇਵਕ ਸੁਰਿੰਦਰ ਕੁਮਾਰ ਇੰਸਾਂ ਨੇ ਜਨਮ ਦਿਨ ਦੀ ਖ਼ੁਸ਼ੀ ਨੂੰ ਸਾਦਗੀ ਅਤੇ ਸੇਵਾ ਭਾਵ ਨਾਲ ਮਨਾਉਂਦਿਆਂ ਸਥਾਨਕ, ਮਨਾਲ ਅਤੇ ਪਿੰਡ ਗਹਿਲ ਸਥਿਤ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨੂੰ 15 ਕੁਇੰਟਲ ਹਰਾ ਚਾਰਾ ਭੇਟ ਕੀਤਾ। ਇਸ ਮੌਕੇ ਸੰਜੀਵ ਇੰਸਾਂ, ਬਲਜਿੰਦਰ ਭੰਡਾਰੀ ਇੰਸਾਂ, ਧੀਰਜ ਇੰਸਾਂ, ਮੋਹਿਤ ਇੰਸਾਂ, ਪਰਮਿੰਦਰ ਇੰਸਾਂ, ਰੋਹਿਤ ਇੰਸਾਂ, ਇੰਦੇਵ ਇੰਸਾਂ, ਕੁਲਦੀਪ ਕਾਲਾ ਇੰਸਾਂ, ਹਨੀ ਇੰਸਾਂ, ਸਰਬਣ ਇੰਸਾਂ ਆਦਿ ਹਾਜ਼ਰ ਸਨ।