ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਪੰਜਾਬ ਕਾਂਗਰਸ ਐਸ.ਸੀ. ਸੈੱਲ ਦੇ ਅਹੁਦੇਦਾਰਾਂ ਨੇ ਵਿਜੈਇੰਦਰ ਸਿੰਗਲਾ ਦਾ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 02-07-2026
ਟੱਲੇਵਾਲ, 1 ਜੁਲਾਈ (ਸੋਨੀ ਚੀਮਾ)-ਪੰਜਾਬ ਕਾਂਗਰਸ ਐਸ.ਸੀ. ਡਿਪਾਰਟਮੈਂਟ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਮੀਟਿੰਗ ਦੌਰਾਨ ਸਾਬਕਾ ਮੰਤਰੀ ਅਤੇ ਏ.ਆਈ.ਸੀ.ਸੀ. ਦੇ ਮੌਜੂਦਾ ਇੰਚਾਰਜ (ਜਾਇੰਟ ਟਰੇਜ਼ਰ) ਵਿਜੈਇੰਦਰ ਸਿੰਗਲਾ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਪਾਰਟੀ ਆਗੂ ਗੁਰਪ੍ਰੀਤ ਸਿੰਘ ਲੱਕੀ ਪੱਖੋ ਸੂਬਾ ਚੇਅਰਮੈਨ ਅਤੇ ਗੁਰਮੇਲ ਸਿੰਘ ਮੌੜ ਜ਼ਿਲ੍ਹਾ ਚੇਅਰਮੈਨ ਨੇ ਉਨ੍ਹਾਂ ਦੀਆਂ ਸਿਆਸੀ ਸੇਵਾਵਾਂ ਅਤੇ ਕਾਂਗਰਸ ਦੀ ਮਜ਼ਬੂਤੀ ਲਈ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਵਿਜੈਇੰਦਰ ਸਿੰਗਲਾ ਨੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਅਤੇ ਬਰਾਬਰੀ ਲਈ ਵਚਨਬੱਧ ਰਹੀ ਹੈ। ਉਨ੍ਹਾਂ ਵਰਕਰਾਂ ਨੂੰ ਪੰਜਾਬ ਵਿਚ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਅਤੇ ਜ਼ਮੀਨੀ ਪੱਧਰ ’ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਚੇਅਰਮੈਨ ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸਮੂਹ ਅਹੁਦੇਦਾਰ ਅਤੇ ਵਰਕਰ ਪਾਰਟੀ ਦੀ ਚੜ੍ਹਦੀ ਕਲਾ ਲਈ ਵਚਨਬੱਧ ਹਨ ਅਤੇ ਏਕੇ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿਚ ਰੁੱਝੇ ਹੋਏ ਹਨ। ਜਿਸ ਸਦਕਾ ਕਾਂਗਰਸ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ। ਇਸ ਮੌਕੇ ਜਸਮੇਲ ਸਿੰਘ ਬੜੀ ਸੀਨੀਅਰ ਆਗੂ, ਜਸਮੇਲ ਸਿੰਘ ਡੇਅਰੀ ਵਾਲਾ ਸੂਬਾ ਜਨਰਲ ਸਕੱਤਰ, ਸ੍ਰੀ ਵਿਸਾਲ ਸ਼ਰਮਾ ਵਾਇਸ ਪ੍ਰਧਾਨ, ਮਨਪ੍ਰੀਤ ਸ਼ਰਮਾ ਜਨਰਲ ਸਕੱਤਰ, ਅਰਸ਼ਦੀਪ ਸਿੰਘ ਬਲਾਕ ਵਾਇਸ ਪ੍ਰਧਾਨ, ਅਨਮੋਲ ਸਿੰਘ ਭੱਠਲ ਵਾਇਸ ਪ੍ਰਧਾਨ ਤੋਂ ਇਲਾਵਾ ਹੋਰ ਵੀ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਲ ਖ਼ਾਲਸਾ ਨੇ ਭਾਈ ਗਜਿੰਦਰ ਸਿੰਘ ਦੀ ਸਿੱਖ ਅਜਾਇਬ ਘਰ ’ਚ ਤਸਵੀਰ ਲਗਾਉਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਲਿਖਿਆ ਪੱਤਰ ਅਗਲੀ ਖ਼ਬਰ ਜਨਮ ਦਿਨ ਮੌਕੇ ਡੇਰਾ ਸ਼ਰਧਾਲੂ ਨੇ ਗਊਆਂ ਲਈ 15 ਕੁਇੰਟਲ ਹਰਾ ਚਾਰਾ ਕੀਤਾ ਦਾਨ
Ad Position 24
No active advertisement