ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਰੂੜੇਕੇ ਕਲਾਂ ਮੀਂਹ ਦਾ ਪਾਣੀ ਪਿੰਡ ਵਾਸੀਆਂ ਦੇ ਘਰਾਂ ’ਚ ਵੜਿਆ, ਲੋਕਾਂ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

Ad Position 21
No active advertisement
ਅਜੀਤ ਡੈਸਕ 03-07-2026
ਰੂੜੇਕੇ ਕਲਾਂ, 2 ਜਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਰੂੜੇਕੇ ਕਲਾਂ ਪਿੰਡ ਦੀ ਫਿਰਨੀ ’ਤੇ ਮੀਂਹ ਦਾ ਪਾਣੀ ਭਰਨ ਕਰ ਕੇ ਪਿੰਡ ਵਾਸੀਆਂ ਦੇ ਘਰਾਂ ਅੰਦਰ ਦਾਖ਼ਲ ਹੋ ਗਿਆ ਹੈ। ਮੀਂਹ ਦੇ ਪਾਣੀ ਕਾਰਨ ਪਿੰਡ ਵਾਸੀਆਂ ਦਾ ਘਰਾਂ ਦਾ ਸਮਾਨ ਪਾਣੀ ਕਾਰਨ ਖ਼ਰਾਬ ਹੋ ਗਿਆ ਹੈ। ਪਿੰਡ ਵਾਸੀ ਹਰਪਾਲ ਸਿੰਘ, ਸੇਵਕ ਸਿੰਘ, ਮਿੱਠਾ ਖਾਂ, ਚਮਕੌਰ ਸਿੰਘ, ਭੋਰਾ ਸਿੰਘ, ਜਗਸੀਰ ਸਿੰਘ, ਬੂਟਾ ਸਿੰਘ, ਬਹਾਦਰ ਸਿੰਘ, ਬਿੰਦਰ ਸਿੰਘ, ਮਿਸਤਰੀ ਤੇਜਾ ਸਿੰਘ ਨੇ ਕਿਹਾ ਕਿ ਪਹਿਲੇ ਮੀਂਹ ਦਾ ਪਾਣੀ ਹੀ ਪਾਣੀ ਦੀ ਯੋਗ ਨਿਕਾਸੀ ਨਾ ਹੋਣ ਕਰ ਕੇ ਪਿੰਡ ਵਾਸੀਆਂ ਦੇ ਘਰਾਂ ਅੰਦਰ ਦਾਖ਼ਲ ਹੋ ਗਿਆ ਹੈ। ਜਿਸ ਕਰ ਕੇ ਪਿੰਡ ਵਾਸੀ ਹਰਪਾਲ ਸਿੰਘ ਪੁੱਤਰ ਸੇਵਕ ਸਿੰਘ ਦੇ ਘਰ ਦਾ ਸਮਾਨ ਪਾਣੀ ਨਾਲ ਖ਼ਰਾਬ ਹੋ ਗਿਆ ਹੈ। ਘਰ ਦੀਆਂ ਕੰਧਾਂ ਨੂੰ ਪਾਣੀ ਨਾਲ ਨੁਕਸਾਨ ਪਹੁੰਚ ਰਿਹਾ ਹੈ। ਘਰ ਵਿਚ ਭਰੇ ਪਾਣੀ ਕਰ ਕੇ ਘਰ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਹੈ। ਮੀਂਹ ਦਾ ਪਾਣੀ ਪਿੰਡ ਵਾਸੀਆਂ ਦੇ ਘਰਾਂ ਅਤੇ ਪਿੰਡ ਦੀਆਂ ਗਲੀਆਂ ਵਿਚ ਖੜ੍ਹਨ ਕਰ ਕੇ ਪਿੰਡ ਵਾਸੀਆਂ ਨੂੰ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਪਹਿਲੇ ਥੋੜ੍ਹੇ ਜਿਹੇ ਮੀਂਹ ਦਾ ਪਾਣੀ ਹੀ ਪਿੰਡ ਵਾਸੀਆਂ ਦੇ ਘਰਾਂ ਅੰਦਰ ਦਾਖ਼ਲ ਹੋ ਗਿਆ ਹੈ ਤਾਂ ਫੇਰ ਜ਼ਿਆਦਾ ਮੀਂਹ ਹੋਣ ’ਤੇ ਪਿੰਡ ਵਾਸੀਆਂ ਦੇ ਘਰਾਂ ਦਾ ਕੀ ਹਾਲ ਹੋਵੇਗਾ। ਇਕੱਤਰ ਹੋਏ ਪਿੰਡ ਵਾਸੀਆਂ ਨੇ ਡੀ.ਸੀ ਬਰਨਾਲਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡ ਦੇ ਨਿਕਾਸੀ ਪਾਣੀ ਦਾ ਤੁਰੰਤ ਹੱਲ ਕੀਤਾ ਜਾਵੇ। ਮੀਂਹ ਦਾ ਪਾਣੀ ਪਿੰਡ ਵਾਸੀਆਂ ਦੇ ਘਰਾਂ ਅੰਦਰ ਵੜਨ ਕਰ ਕੇ ਪਿੰਡ ਵਾਸੀਆਂ ਦੀ ਜਾਨ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਮੌਕੇ ਚਮਕੌਰ ਸਿੰਘ, ਭੂਰਾ ਸਿੰਘ, ਜਗਸੀਰ ਸਿੰਘ, ਬੂਟਾ ਸਿੰਘ, ਬਹਾਦਰ ਸਿੰਘ, ਭੋਲਾ ਸਿੰਘ, ਪ੍ਰੀਤਮ ਸਿੰਘ, ਸੁਖਦੇਵ ਸਿੰਘ, ਬਾਰਾ ਸਿੰਘ, ਬਲਜਿੰਦਰ ਸਿੰਘ, ਕਰਨੈਲ ਸਿੰਘ, ਰਾਜ ਖਾਂ, ਜੰਟਾ ਸਿੰਘ, ਲਾਭਾ ਸਿੰਘ, ਜਗਤਾਰ ਸਿੰਘ, ਪਰਮਜੀਤ ਕੌਰ, ਸਤਨਾਮ ਸਿੰਘ, ਲੈਂਬਰ ਸਿੰਘ, ਪ੍ਰਭਜੋਤ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਚਾਇਤ ਵਿਭਾਗ ਵਲੋਂ ਪਿੰਡ ਛੀਨੀਵਾਲ ਕਲਾਂ ਦੀ ਸਰਪੰਚ ਸੁਖਦੀਪ ਕੌਰ ਮੁਅੱਤਲ ਅਗਲੀ ਖ਼ਬਰ ਮਾਨ ਸਰਕਾਰ ਨੇ ਆਖ਼ਰੀ ਚੋਣ ਵਾਅਦਾ ਵੀ ਪੂਰਾ ਕੀਤਾ, ਔਰਤਾਂ ਦੇ ਖਾਤਿਆਂ ਵਿਚ ਆਈ ਸਤਿਕਾਰ ਯੋਜਨਾ ਦੀ ਰਾਸ਼ੀ-ਮੀਤ ਹੇਅਰ
Ad Position 24
No active advertisement