ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਐਸਆਈਆਰ ਸਕੀਮ ਤਹਿਤ ਫਾਰਮ ਭਰਨ ਲਈ ਲਗਾਇਆ ਕੈਂਪ

Ad Position 21
No active advertisement
ਅਜੀਤ ਡੈਸਕ 09-07-2026
ਅਹਿਮਦਗੜ, 8 ਜੁਲਾਈ (ਸੁਖਜੀਤ ਸਿੰਘ ਖੇੜਾ)-ਸਰਕਾਰ ਵੱਲੋਂ ਐਸਆਈਆਰ ਸਕੀਮ ਤਹਿਤ ਵੋਟਾਂ ਦੀ ਸੁਧਾਈ ਅਤੇ ਨਵੀਆਂ ਵੋਟਾਂ ਬਣਾਉਣ ਲਈ ਨਾਲ ਦੇ ਪਿੰਡ ਖੇੜਾ ਦੇ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਵਿੱਚ ਬੀ.ਐਲ.ਓ. ਸੁਭਮ ਸੇਠੀ ਅਤੇ ਮੈਡਮ ਕੁਲਵਿੰਦਰ ਕੌਰ ਵੱਲੋਂ ਵੱਡੀ ਗਿਣਤੀ ਵਿੱਚ ਪਿੰਡ ਦੇ ਵੋਟਰਾਂ ਦੇ ਫਾਰਮ ਭਰੇ ਗਏ। ਉਹਨਾਂ ਲੋਕਾਂ ਅਪੀਲ ਕੀਤੀ ਕਿ ਜਿਨਾਂ ਦੀਆਂ ਵੀ ਵੋਟਾਂ ਪਹਿਲਾਂ ਬਣੀਆਂ ਹੋਈਆਂ ਹਨ ਸਾਰਿਆਂ ਨੂੰ ਦੁਬਾਰਾ ਤੋਂ ਇਹ ਫਾਰਮ ਭਰਾ ਕੇ ਜਮਾ ਕਰਵਾਊਣੇ ਪੈਣੇ ਹਨ ਅਤੇ ਜਿਸ ਦੇ ਵੀ ਫਾਰਮ ਦੁਬਾਰਾ ਭਰ ਕੇ ਜਮਾ ਨਾ ਹੋਏ ਤਾਂ ਉਸਦੀ ਦੁਬਾਰਾ ਵੋਟ ਨਹੀਂ ਬਣੇਗੀ ਅਤੇ ਨਵੀਂ ਵੋਟਰ ਸੂਚੀ ਵਿੱਚ ਉਸਦਾ ਨਾਮ ਨਹੀਂ ਛਪੇਗਾ। ਇਸ ਮੌਕੇ ਤੇ ਸਰਪੰਚ ਕਵਿਤਾ ਕੌਰ, ਪੰਚ ਜਸਵਿੰਦਰ ਸਿੰਘ, ਪੰਚ ਦਲਜੀਤ ਸਿੰਘ, ਗੁਰਤੇਜ ਸਿੰਘ, ਸੁਖਜੀਤ ਸਿੰਘ, ਸੁਖਵਿੰਦਰ ਸਿੰਘ, ਤਰਲੋਚਨ ਸਿੰਘ ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਬੀਕੇਯੂ ਉਗਰਾਹਾਂ ਵਲੋਂ 10 ਦੇ ਚੰਡੀਗੜ੍ਹ ਰੋਸ ਮੁਜ਼ਾਹਰੇ ’ਚ ਕਿਸਾਨ ਵੱਡੀ ਗਿਣਤੀ ’ਚ ਹੋਣਗੇ ਸ਼ਾਮਿਲ-ਡਾ. ਪੰਡੋਰੀ ਅਗਲੀ ਖ਼ਬਰ ਨੀਲਕੰਠ ਮਲਟੀਸਪੈਲੀਸਟ ਹਸਪਤਾਲ ਸੁਨਾਮ ਨੇ ਮੈਡੀਕਲ ਜਾਂਚ ਕੈਂਪ ਲਗਾਇਆ
Ad Position 24
No active advertisement