ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਚੋਰ ਗਰੋਹ ਵਲੋਂ ਸੱਤ ਖੇਤੀ ਮੋਟਰਾਂ ਤੋਂ ਟਰਾਂਸਫ਼ਾਰਮਰਾਂ ਦੀ ਭੰਨਤੋੜ ਕਰ ਕੇ ਤੇਲ, ਤਾਂਬਾ ਚੋਰੀ

Ad Position 21
No active advertisement
ਅਜੀਤ ਡੈਸਕ 11-07-2026

ਮਹਿਲ ਕਲਾਂ, 10 ਜੁਲਾਈ (ਅਵਤਾਰ ਸਿੰਘ ਅਣਖੀ)-ਪਿੰਡ ਠੁੱਲੀਵਾਲ-ਗੁੰਮਟੀ ਲਿੰਕ ਰੋਡ ’ਤੇ ਪੈਂਦੇ ਸੱਤ ਕਿਸਾਨਾਂ ਦੇ ਖੇਤਾਂ ’ਚ ਲੱਗੇ ਟਰਾਂਸਫ਼ਾਰਮਰਾਂ ਦੀ ਭੰਨਤੋੜ ਕਰ ਕੇ ਉਨ੍ਹਾਂ ਵਿਚੋਂ ਕੀਮਤੀ ਤੇਲ, ਤਾਂਬਾ ਅਤੇ ਪੂਰੇ ਟਰਾਂਸਫ਼ਾਰਮਰ ਚੋਰੀ ਕਰ ਕੇ ਲੈ ਜਾਣ ਦਾ ਪਤਾ ਲੱਗਿਆ ਹੈ। ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਪਿੰਡ ਠੁੱਲੀਵਾਲ ਤੋਂ ਗੁੰਮਟੀ ਨੂੰ ਜਾਂਦੀ ਲਿੰਕ ਸੜਕ ਦੇ ਨਾਲ ਲੱਗਦੇ ਖੇਤਾਂ ’ਚ ਚੋਰ ਗਰੋਹ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਖੇਤੀ ਮੋਟਰਾਂ ’ਤੇ ਲੱਗੇ ਪਾਵਰਕਾਮ ਦੇ ਟਰਾਂਸਫ਼ਾਰਮਰਾਂ ਦੀ ਭੰਨਤੋੜ ਕਰ ਕੇ ਉਨ੍ਹਾਂ ’ਚੋਂ ਤਾਂਬਾ, ਤੇਲ ਅਤੇ ਹੋਰ ਕੀਮਤੀ ਸਮਾਨ ਕੱਢ ਲਿਆ ਗਿਆ, ਜਦ ਕਿ ਕੁੱਝ ਥਾਵਾਂ ’ਤੇ ਪੂਰੇ ਟਰਾਂਸਫ਼ਾਰਮਰ ਹੀ ਚੋਰ ਆਪਣੇ ਨਾਲ ਲੈ ਗਏ। ਜਾਣਕਾਰੀ ਅਨੁਸਾਰ ਕਿ ਬਹਾਦਰ ਸਿੰਘ, ਸੁਰਜੀਤ ਸਿੰਘ, ਹਾਕਮ ਸਿੰਘ, ਅਜੈਬ ਸਿੰਘ, ਧਰਮਿੰਦਰ ਸਿੰਘ ਅਤੇ ਕੁਲਦੀਪ ਸਿੰਘ ਦੇ 25 ਕੇ.ਵੀ. ਸਮਰੱਥਾ ਵਾਲੇ ਟਰਾਂਸਫ਼ਾਰਮਰ, ਜਦ ਕਿ ਦਰਸ਼ਨ ਸਿੰਘ ਦੇ ਖੇਤ ਵਿਚ ਲੱਗਿਆ 63 ਕੇ.ਵੀ. ਦਾ ਟਰਾਂਸਫ਼ਾਰਮਰ ਚੋਰਾਂ ਦਾ ਨਿਸ਼ਾਨਾ ਬਣਿਆ। ਇਹ ਸਾਰੇ ਟਰਾਂਸਫ਼ਾਰਮਰ ਪਾਵਰਕਾਮ ਵਲੋਂ ਕਿਸਾਨਾਂ ਨੂੰ ਸਿੰਚਾਈ ਦੀ ਸਹੂਲਤ ਦੇਣ ਲਈ ਲਗਾਏ ਗਏ ਸਨ। ਉਨ੍ਹਾਂ ਦੱਸਿਆ ਕਿ ਦਿਨ ਚੜ੍ਹਦਿਆਂ ਹੀ ਜਦੋਂ ਕਿਸਾਨ ਆਪਣੇ ਖੇਤਾਂ ਵਲ ਗਏ ਤਾਂ ਟਰਾਂਸਫ਼ਾਰਮਰਾਂ ਦੀ ਭੰਨਤੋੜ ਹੋਈ ਵੇਖੀ। ਉਨ੍ਹਾਂ ਵਿਚੋਂ ਕੀਮਤੀ ਤਾਂਬਾ, ਤੇਲ ਅਤੇ ਹੋਰ ਸਮਾਨ ਗ਼ਾਇਬ ਸੀ। ਇੱਕੋ ਰਾਤ ’ਚ ਸੱਤ ਟਰਾਂਸਫ਼ਾਰਮਰਾਂ ਦੀ ਭੰਨਤੋੜ ਕਰ ਕੇ ਚੋਰ ਗਰੋਹ ਵਲੋਂ ਪੀੜਤ ਕਿਸਾਨਾਂ ਨੂੰ ਭਾਰੀ ਆਰਥਿਕ ਪਹੁੰਚਾਇਆ ਗਿਆ ਹੀ। ਥਾਣਾ ਠੁੱਲੀਵਾਲ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਅਜੈਬ ਸਿੰਘ ਦਾ ਕਹਿਣਾ ਹੈ ਕਿ ਇਸ ਚੋਰੀ ਦੇ ਮਾਮਲੇ ਦੀ ਹਰ ਪੱਖ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਵਾਰਦਾਤ ਵਿਚ ਸ਼ਾਮਿਲ ਚੋਰਾਂ ਨੂੰ ਜਲਦੀ ਕਾਬੂ ਕਰ ਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਚੋਰਾਂ ਦੇ ਹੌਸਲੇ ਬੁਲੰਦ... ਪੁਲਿਸ ਦੀ ਢਿੱਲੀ ਕਾਰਵਾਈ ਦੇ ਚੱਲਦੇ ਚੋਰਾਂ ਨੇ ਬੰਦ ਪਈ ਕੋਠੀ ਨੂੰ ਚਾਰ ਦਿਨਾਂ ’ਚ ਦੂਜੀ ਵ... ਅਗਲੀ ਖ਼ਬਰ ਐੱਸ.ਪੀ. (ਡੀ) ਸ਼ਰਮਾ ਦੀ ਅਗਵਾਈ ਹੇਠ ਪੁਲਿਸ ਵਲੋਂ ਹਾਈਟੈੱਕ ਨਾਕੇ ’ਤੇ ਵਾਹਨਾਂ ਦੀ ਚੈਕਿੰਗ
Ad Position 24
No active advertisement