18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਅਸਮਿਤਾ ਖੇਲੋ ਇੰਡੀਆ ਨੈਸ਼ਨਲ ਫੁੱਟਬਾਲ ਲੀਗ ਅਮਨਦੀਪ ਤੇ ਹੁਸਨਪ੍ਰੀਤ ਦਾ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 05-05-2026

ਖੇਡਾਂ ਦੇ ਖੇਤਰ 'ਚ ਪੰਜਾਬ ਦੀਆਂ ਧੀਆਂ ਲਗਾਤਾਰ ਮੱਲਾਂ ਮਾਰ ਰਹੀਆਂ ਹਨ। ਇਸੇ ਲੜੀ ਤਹਿਤ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤਹਿਸੀਲ ਪਾਇਲ ਦੇ ਛੋਟੇ ਜਿਹੇ ਪਿੰਡ ਦਾਊਂਮਾਜਰਾ ਦੀਆਂ ਦੋ ਧੀਆਂ ਅਮਨਦੀਪ ਕੌਰ ਤੇ ਹੁਸਨਪ੍ਰੀਤ ਕੌਰ ਨੇ 'ਅਸਮਿਤਾ ਖੇਲੋ ਇੰਡੀਆ ਨੈਸ਼ਨਲ ਫੁੱਟਬਾਲ ਲੀਗ' ਦੇ ਕੁਆਰਟਰ ਫਾਈਨਲ ਮੁਕਾਬਲਿਆਂ 'ਚ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਅਮਨਦੀਪ ਕੌਰ ਵਲੋਂ ਕੀਤੇ ਦੋ ਗੋਲਾਂ ਸਦਕਾ ਪੰਜਾਬ ਟੀਮ ਕਾਂਸੀ ਦਾ ਤਗਮਾ ਜਿੱਤਣ 'ਚ ਸਫ਼ਲ ਰਹੀ । ਮਾਹਿਲਪੁਰ (ਹੁਸ਼ਿਆਰਪੁਰ) ਵਿਖੇ ਕਰਵਾਏ ਇਸ ਟੂਰਨਾਮੈਂਟ ਦੇ ਮੁਕਾਬਲਿਆਂ 'ਚ ਗੁਜਰਾਤ, ਪੰਜਾਬ, ਅਸਾਮ, ਝਾਰਖੰਡ, ਮਿਜ਼ੋਰਮ, ਕਰਨਾਟਕ, ਕੇਰਲ ਤੇ ਰਾਜਸਥਾਨ ਦੀਆਂ ਟੀਮਾਂ ਨੇ ਹਿੱਸਾ ਲਿਆ। ਦੱਸਣਯੋਗ ਹੈ ਕਿ ਰਾਊਂਡ ਗਲਾਸ ਫਾਊਂਡੇਸ਼ਨ ਨਾਂਅ ਦੀ ਸਮਾਜ ਸੇਵੀ ਸੰਸਥਾ ਵਲੋ ਪੰਜਾਬ ਭਰ 'ਚ ਵੱਖ-ਵੱਖ ਖੇਡਾਂ ਦੇ ਸੈਂਟਰ ਚਲਾਏ ਜਾ ਰਹੇ ਹਨ, ਜਿਸ ਦੀ ਪ੍ਰੇਰਨਾ ਤੇ ਸਹਿਯੋਗ ਨਾਲ ਹੀ ਦਾਊਂਮਾਜਰਾ ਪਿੰਡ ਦੀਆਂ ਖਿਡਾਰਨਾਂ ਇਸ ਪੱਧਰ ਤੱਕ ਪਹੁੰਚੀਆਂ ਹਨ। ਅਮਨਦੀਪ ਦਾ ਜਨਮ ਪਿਤਾ ਨਿਰਮਲ ਸਿੰਘ ਤੇ ਮਾਤਾ ਸੁਮਨ ਦੇ ਘਰ ਹੋਇਆ। ਉਸ ਨੂੰ ਫੁੱਟਬਾਲ ਖੇਡਣ ਦੀ ਪ੍ਰੇਰਨਾ ਘਰੋਂ ਹੀ ਮਿਲੀ। ਉਸ ਦੇ ਪਿਤਾ ਨਿਰਮਲ ਸਿੰਘ ਵੀ ਆਪਣੇ ਸਮੇਂ ਫੁੱਟਬਾਲ ਮੁਕਾਬਲਿਆਂ 'ਚ ਹਿੱਸਾ ਲੈਂਦੇ ਰਹੇ ਹਨ। ਨਿਰਮਲ ਸਿੰਘ ਨੇ ਦੱਸਿਆ ਕਿ ਅਮਨਪ੍ਰੀਤ ਪਿਛਲੇ 3 ਸਾਲ ਤੋਂ ਲਗਾਤਾਰ ਅਭਿਆਸ ਕਰਨ ਲਈ ਪਿੰਡ ਦੇ ਖੇਡ ਮੈਦਾਨ 'ਚ ਜਾਂਦੀ ਹੈ। ਦੂਜੀ ਖਿਡਾਰਨ ਹੁਸਨਪ੍ਰੀਤ ਦਾ ਜਨਮ ਪਿਤਾ ਅਸ਼ੋਕ ਕੁਮਾਰ ਤੇ ਮਾਤਾ ਸੀਮਾ ਰਾਣੀ ਦੇ ਘਰ ਹੋਇਆ। ਅਸ਼ੋਕ ਕੁਮਾਰ ਦੱਸਦੇ ਹਨ ਕਿ ਹੁਸਨਪ੍ਰੀਤ ਸਰਕਾਰੀ ਹਾਈ ਸਕੂਲ ਚੀਮਾ ਦੀ ਵਿਦਿਆਰਥਣ ਹੈ ਤੇ ਪਿਛਲੇ 3 ਸਾਲ ਤੋਂ ਨਿਰੰਤਰ ਖੇਡ ਅਭਿਆਸ ਲਈ ਜਾਂਦੀ ਹੈ। ਦੋਵੇਂ ਖਿਡਾਰਨਾਂ ਦਾ ਕਹਿਣਾ ਹੈ ਕਿ ਸਾਡੇ ਇਸ ਮੁਕਾਮ 'ਤੇ ਪਹੁੰਚਣ 'ਚ ਸਾਡੇ ਕੋਚ ਗੁਰਪ੍ਰੀਤ ਸਿੰਘ ਮਲਹਾਂਸ, ਵਸੀਰ ਮੁਹੰਮਦ ਤੇ ਸੰਦੀਪ ਸਿੰਘ ਦਾ ਬਹੁਤ ਯੋਗਦਾਨ ਹੈ, ਜਿਨ੍ਹਾਂ ਵਲੋਂ ਜਿੱਥੇ ਖੇਡ ਮੈਦਾਨ 'ਚ ਅਭਿਆਸ ਦੌਰਾਨ ਤਕਨੀਕੀ ਨੁਕਤੇ ਦੱਸੇ ਜਾਂਦੇ ਹਨ, ਉੱਥੇ ਮੁਕਾਬਲਿਆਂ 'ਚ ਲੈ ਕੇ ਜਾਣ ਤੇ ਫਿਰ ਘਰ ਛੱਡਣ ਤੱਕ ਦੀ ਸਾਰੀ ਜ਼ਿੰਮੇਵਾਰੀ ਸੰਜੀਦਗੀ ਨਾਲ ਨਿਭਾਈ ਜਾਂਦੀ ਹੈ। ਦੋਵੇਂ ਖਿਡਾਰਨਾਂ ਆਪਣੀ ਸਫ਼ਲਤਾ ਦਾ ਸਿਹਰਾ ਮਾਪਿਆਂ ਨੂੰ ਵੀ ਦਿੰਦੀਆਂ ਹਨ। ਅਮਨਦੀਪ ਦੀ ਮਾਤਾ ਸੁਮਨ ਦੱਸਦੀ ਹੈ ਕਿ ਇਹ ਬਚਪਨ ਵਿਚ ਵੀ ਖੇਡਣ ਲਈ ਹਮੇਸ਼ਾ ਫੁੱਟਬਾਲ ਖਰੀਦਣ 'ਚ ਰੁਚੀ ਰੱਖਦੀ ਸੀ ਤੇ ਪਿਤਾ ਨਾਲ ਫੁੱਟਬਾਲ ਦੇ ਖਿਡਾਰੀਆਂ ਤੇ ਖੇਡ ਬਾਰੇ ਗੱਲਾਂ ਕਰਕੇ ਖੁਸ਼ ਹੁੰਦੀ ਸੀ। ਹੁਸਨਪ੍ਰੀਤ ਦੀ ਮਾਤਾ ਸੀਮਾ ਰਾਣੀ ਆਖਦੀ ਹੈ ਕਿ ਇਹ ਖੇਡਾਂ ਦੇ ਨਾਲ ਪੜ੍ਹਾਈ 'ਚ ਵੀ ਬਹੁਤ ਧਿਆਨ ਦਿੰਦੀ ਹੈ ਤੇ ਉਹ ਕਦੇ ਵੀ ਕਸਰਤ ਕਰਨ ਵਿਚ ਨਾਗਾ ਨਹੀਂ ਪਾਉਂਦੀ। ਕੋਚ ਗੁਰਪ੍ਰੀਤ ਸਿੰਘ ਤੇ ਵਸੀਰ ਮੁਹੰਮਦ ਕਹਿੰਦੇ ਹਨ ਕਿ ਇਨ੍ਹਾਂ ਦੋਵੇਂ ਖਿਡਾਰਨਾਂ 'ਚ ਅਨੁਸ਼ਾਸਨ ਦੀ ਭਾਵਨਾ ਬਹੁਤ ਹੈ। ਸਭ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਇਹ ਖਿਡਾਰਨਾਂ ਅੰਤਰਰਾਸ਼ਟਰੀ ਪੱਧਰ 'ਤੇ ਨਾਮਣਾ ਖੱਟਣਗੀਆਂ। ਅਮਨਪ੍ਰੀਤ ਤੇ ਹੁਸਨਪ੍ਰੀਤ ਦਾ ਕਹਿਣਾ ਹੈ ਕਿ ਉਹ ਅੰਤਰਰਾਸ਼ਟਰੀ ਪੱਧਰ ਦੀਆਂ ਖਿਡਾਰਨਾਂ ਬਣ ਕੇ ਆਪਣੇ ਮਾਪਿਆ ਤੇ ਕੋਚਾਂ ਦਾ ਨਾਂਅ ਰੌਸ਼ਨ ਕਰਨਾ ਚਾਹੁੰਦੀਆਂ ਹਨ।

-ਪਾਇਲ, ਜ਼ਿਲ੍ਹਾ ਲੁਧਿਆਣਾ।
ਮੋਬਾਈਲ : 98728-01150

Ad Position 22
No active advertisement
ਪਿਛਲੀ ਖ਼ਬਰ ਡਾ. ਬਲਜੀਤ ਕੌਰ ਵਲੋਂ 50 ਲੱਖ ਦੀ ਲਾਗਤ ਨਾਲ ਬਣੇ ਖੇਡ ਮੈਦਾਨ ਦਾ ਉਦਘਾਟਨ ਅਗਲੀ ਖ਼ਬਰ ਝੋਨੇ ਦੀ ਮੈਟ ਟਾਈਪ ਪਨੀਰੀ ਦੀ ਬਿਜਾਈ ਦਾ ਨਵੀਨਤਮ ਹੱਲ
Ad Position 24