10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਚਿਹਰਾ ਧੋਣ ਦੇ ਨਿਯਮ, ਸਲਾਹ ਅਤੇ ਸਾਵਧਾਨੀਆਂ

Ad Position 21
No active advertisement
ਅਜੀਤ ਡੈਸਕ 09-04-2026

ਚਿਹਰਾ ਧੋਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਸਾਬਣ ਨਾਲ ਜ਼ਰੂਰ ਸਾਫ਼ ਕਰ ਲਓ। ਸਾਡੇ ਹੱਥ ਲਗਾਤਾਰ ਬੈਕਟੀਰੀਆ, ਤੇਲ ਅਤੇ ਗੰਦਗੀ ਦੇ ਸੰਪਰਕ ਵਿਚ ਆਉਂਦੇ ਰਹਿੰਦੇ ਹਨ। ਗੰਦੇ ਹੱਥਾਂ ਨਾਲ ਚਿਹਰਾ ਧੋਣ ਨਾਲ ਗੰਦਗੀ ਚਿਹਰੇ 'ਤੇ ਫੈਲ ਸਕਦੀ ਹੈ, ਜਿਸ ਨਾਲ ਚਿਹਰੇ ਦੇ ਰੋਮ-ਸੁਰਾਖ ਬੰਦ ਹੋ ਜਾਂਦੇ ਹਨ ਅਤੇ ਕਿੱਲ, ਮੁਹਾਂਸੇ ਨਿਕਲ ਆਉਂਦੇ ਹਨ। ਇਸ ਨਾਲ ਚਮੜੀ ਸੰਬੰਧੀ ਅਨੇਕ ਸਮੱਸਿਆਵਾਂ ਹੋ ਸਕਦੀਆਂ ਹਨ।
ਚਿਹਰੇ ਨੂੰ ਗਰਮ ਪਾਣੀ ਨਾਲ ਧੋਣ ਤੋਂ ਬਚੋ। ਗਰਮ ਪਾਣੀ ਨਾਲ ਚਿਹਰਾ ਧੋਣ ਨਾਲ ਚਮੜੀ ਦੀ ਕੁਦਰਤੀ ਨਮੀ ਖ਼ਤਮ ਹੋ ਜਾਂਦੀ ਹੈ। ਇਸ ਸੁੱਕੇਪਣ ਨਾਲ ਨਿਪਟਣ ਲਈ ਚਮੜੀ ਜ਼ਿਆਦਾ ਤੇਲ ਵਾਲੀ ਹੋਣ ਲੱਗਦੀ ਹੈ ਜੋ ਕਿ ਕਿੱਲ ਮੁਹਾਂਸਿਆਂ ਦਾ ਕਾਰਨ ਬਣਦਾ ਹੈ। ਜੇਕਰ ਤੁਸੀਂ ਠੰਢੇ ਪਾਣੀ ਨਾਲ ਚਿਹਰਾ ਧੋਂਦੇ ਹੋ ਤਾਂ ਚਮੜੀ ਦੇ ਸੁਰਾਖ ਸੁੰਗੜ ਜਾਂਦੇ ਹਨ, ਜਿਸ ਦੀ ਵਜ੍ਹਾ ਨਾਲ ਚਿਹਰਾ ਸਹੀ ਤਰ੍ਹਾਂ ਨਾਲ ਸਾਫ਼ ਨਹੀਂ ਹੋ ਪਾਉਂਦਾ ਹੈ। ਜੇਕਰ ਤੁਸੀਂ ਕਿੱਲ ਮੁਹਾਂਸਿਆਂ ਤੋਂ ਪ੍ਰੇਸ਼ਾਨ ਹੋ ਤਾਂ ਠੰਢੇ ਪਾਣੀ ਨਾਲ ਮੂੰਹ ਧੋਣ ਤੋਂ ਪ੍ਰੇਸ਼ਾਨੀ ਵਧ ਸਕਦੀ ਹੈ ਕਿਉਂਕਿ ਠੰਢਾ ਪਾਣੀ ਚਮੜੀ ਦੀ ਸੋਜ ਜ਼ਰੂਰ ਘੱਟ ਕਰਦਾ ਹੈ, ਪਰ ਮੁਹਾਂਸਿਆਂ ਤੋਂ ਹੋਣ ਵਾਲੀ ਸੋਜ ਨੂੰ ਘੱਟ ਨਹੀਂ ਕਰ ਸਕਦਾ। ਇਸ ਲਈ ਚਿਹਰਾ ਧੋਣ ਲਈ ਹਮੇਸ਼ਾ ਕੋਸੇ ਪਾਣੀ ਦੀ ਵਰਤੋਂ ਕਰੋ ਅਤੇ ਚਿਹਰਾ ਰਗੜਨ ਦੀ ਬਜਾਏ ਥਪਥਪਾ ਕੇ ਸੁਕਾਓ। ਕੋਸੇ ਪਾਣੀ ਨਾਲ ਰੋਮ-ਸੁਰਾਖਾਂ ਨੂੰ ਖੋਲ੍ਹ ਕੇ ਚਿਹਰੇ ਤੋਂ ਤੇਲ ਅਤੇ ਗੰਦਗੀ ਨੂੰ ਪੂਰੀ ਤਰ੍ਹਾਂ ਹਟਾ ਦਿੰਦਾ ਹੈ ਅਤੇ ਚਿਹਰੇ ਦੇ ਕੁਦਰਤੀ ਤੇਲ ਅਤੇ ਨਮੀ ਨੂੰ ਵੀ ਬਣਾਈ ਰੱਖਦਾ ਹੈ। ਸਰਦੀਆਂ ਵਿਚ ਚਮੜੀ ਨੂੰ ਕੋਮਲ ਅਤੇ ਮੁਲਾਇਮ ਬਣਾਈ ਰੱਖਣ ਲਈ ਕੋਸਾ ਪਾਣੀ ਸਭ ਤੋਂ ਬਿਹਤਰ ਮੰਨਿਆ ਜਾਂਦਾ ਹੈ।
ਚਿਹਰੇ ਨੂੰ ਧੋਣ ਲਈ ਜ਼ਿਆਦਾ ਫੇਸ ਵਾਸ਼ ਦੀ ਵਰਤੋਂ ਨੁਕਸਾਨਕਾਰੀ ਹੋ ਸਕਦੀ ਹੈ। ਜ਼ਿਆਦਾ ਫੇਸ ਵਾਸ਼ ਲਗਾਉਣ ਨਾਲ ਚਮੜੀ ਦਾ ਕੁਦਰਤੀ ਤੇਲ ਖ਼ਤਮ ਹੋ ਜਾਂਦਾ ਹੈ ਅਤੇ ਚਮੜੀ ਰੁੱਖੀ ਲੱਗਣ ਲਗਦੀ ਹੈ। ਚਿਹਰਾ ਧੋਣ ਲਈ ਮਟਰ ਦੇ ਦਾਣੇ ਦੇ ਬਰਾਬਰ ਫੇਸ ਵਾਸ਼ ਕਾਫ਼ੀ ਹੁੰਦਾ ਹੈ। ਇਸ ਨੂੰ ਆਪਣੀ ਹਥੇਲੀ 'ਤੇ ਰੱਖ ਕੇ ਆਪਸ ਵਿਚ ਰਗੜ ਕੇ ਝੱਗ ਬਣਾਓ ਅਤੇ ਸਾਫ਼ ਉਂਗਲੀਆਂ ਦੀ ਮਦਦ ਨਾਲ ਚਿਹਰੇ ਦੇ ਬਰਾਬਰ ਰੂਪ ਨਾਲ ਲਗਾਓ। ਇਸ ਨੂੰ ਹੌਲੀ-ਹੌਲੀ ਗੋਲਾਕਾਰ ਵਿਚ ਲਗਾਓ ਕਿਉਂਕਿ ਇਸ ਦੇ ਜ਼ੋਰ ਨਾਲ ਰਗੜਨ ਨਾਲ ਚਮੜੀ ਵਿਚ ਜ਼ਖ਼ਮ ਹੋ ਸਕਦੇ ਹਨ। ਇਸ ਦੇ ਬਾਅਦ ਚਿਹਰੇ ਨੂੰ ਕੋਸੇ ਪਾਣੀ ਨਾਲ ਧੋ ਲਓ। ਫੇਸ ਵਾਸ਼ ਦੀ ਚੋਣ ਕਰਦੇ ਸਮੇਂ ਆਪਣੇ ਆਪਣੀ ਚਮੜੀ ਦੀ ਕਿਸਮ ਨੂੰ ਧਿਆਨ ਵਿਚ ਰੱਖੋ ਕਿਉਂਕਿ ਗ਼ਲਤ ਫੇਸ ਵਾਸ਼ ਵਰਤੋਂ ਕਰਨ ਨਾਲ ਨੁਕਸਾਨ ਹੋ ਸਕਦਾ ਹੈ। ਰੁੱਖੀ ਚਮੜੀ ਲਈ ਕ੍ਰੀਮ ਆਧਾਰਿਤ ਫੇਸ ਵਾਸ਼ ਅਤੇ ਸੰਵੇਦਨਸ਼ੀਲ ਚਮੜੀ ਲਈ ਮਾਈਲਡ ਕਲੀਂਜਰ ਦੀ ਵਰਤੋਂ ਕਰਨੀ ਚਾਹੀਦੀ।
ਵਾਰ-ਵਾਰ ਚਿਹਰਾ ਧੋਣਾ ਚਮੜੀ ਲਈ ਨੁਕਸਾਨਦਾਇਕ ਹੋ ਸਕਦਾ ਹੈ। ਜੇਕਰ ਚਿਹਰਾ ਧੋਣ ਦੇ ਬਾਅਦ ਤੁਹਾਡੀ ਚਮੜੀ ਰੁੱਖੀ ਅਤੇ ਖਿੱਚੀ-ਖਿੱਚੀ ਜਿਹੀ ਲਗਦੀ ਹੈ ਅਤੇ ਤੁਸੀਂ ਵਾਰ-ਵਾਰ ਚਿਹਰਾ ਧੋ ਰਹੇ ਹੋ ਕਿਉਂਕਿ ਵਾਰ-ਵਾਰ ਚਿਹਰਾ ਧੋਣ ਨਾਲ ਚਿਹਰੇ ਦਾ ਕੁਦਰਤੀ ਤੇਲ ਅਤੇ ਨਮੀ ਗਾਇਬ ਹੋ ਜਾਂਦੇ ਹਨ, ਜਿਸ ਨਾਲ ਚਿਹਰੇ ਦੀ ਸੁਰੱਖਿਆ ਪਰਤ ਕਮਜ਼ੋਰ ਪੈ ਜਾਂਦੀ ਹੈ। ਚਿਹਰਾ ਧੋਣ ਵਿਚ ਘੱਟ ਤੋਂ ਘੱਟ ਇਕ ਮਿੰਟ ਤਾਂ ਲਗਾਉਣਾ ਹੀ ਚਾਹੀਦਾ ਤਾਂ ਕਿ ਚਿਹਰੇ ਦੀ ਸਾਰੀ ਮੈਲ ਅਤੇ ਗੰਦਗੀ ਨਿਕਲ ਜਾਵੇ। ਤੁਸੀਂ ਚਾਹੇ ਤੋਂ ਦੋ ਜਾਂ ਤਿੰਨ ਮਿੰਟ ਵੀ ਲਗਾ ਸਕਦੇ ਹੋ ਤਾਂ ਕਿ ਚਮੜੀ ਨੂੰ ਪੂਰਾ ਸਮਾਂ ਮਿਲ ਸਕੇ। ਚਿਹਰਾ ਧੋਣ ਲਈ ਸਮੇਂ ਦਾ ਕੋਈ ਪੱਕਾ ਮਾਪਦੰਡ ਨਹੀਂ ਹੁੰਦਾ, ਸਗੋਂ ਇਹ ਚਮੜੀ ਦੀ ਕਿਸਮ 'ਤੇ ਨਿਰਭਰ ਕਰਦਾ ਹੈ।

Ad Position 22
No active advertisement
ਪਿਛਲੀ ਖ਼ਬਰ ਬੱਚੇ ਦੇ ਜੀਵਨ ਵਿਚ ਪੜ੍ਹਾਈ ਦੀ ਸ਼ੁਰੂਆਤ ਖੋਲ੍ਹਦੀ ਹੈ ਇਕ ਨਵੀਂ ਦੁਨੀਆ ਦੇ ਦਰਵਾਜ਼ੇ ਅਗਲੀ ਖ਼ਬਰ ਘਰ ਦਾ ਸ਼ੀਸ਼ਾ ਹੁੰਦੀ ਹੈ ਸਾਫ਼ ਰਸੋਈ
Ad Position 24