08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

'ਲੇਅਰਿੰਗ ਜਿਊਲਰੀ' ਨਵੀਂ ਹੈ

Ad Position 21
No active advertisement
ਅਜੀਤ ਡੈਸਕ 16-04-2026

ਕਿਸੇ ਵਿਆਹ, ਮੰਗਣੀ ਪਾਰਟੀ ਵਿਚ ਜਾਣਾ ਹੋਵੇ ਜਾਂ ਦਫ਼ਤਰ ਵਿਚ ਕਰਨੀ ਹੋਵੇ ਪਾਰਟੀ ਜਾਂ ਕਿਸੇ ਤਿਉਹਾਰ ਲਈ ਖ਼ੁਦ ਨੂੰ ਤਿਆਰ ਹੋਣਾ ਹੋਵੇ ਤਾਂ ਗਹਿਣਿਆਂ ਦੀ ਚੋਣ ਨਾਲ ਤੁਸੀਂ ਆਪਣੀ ਦਿੱਖ ਨੂੰ ਆਕਰਸ਼ਿਤ ਬਣਾ ਸਕਦੇ ਹੋ ਕਿਉਂਕਿ ਅੱਜ ਦੇ ਦੌਰ ਵਿਚ ਫੈਸ਼ਨ ਸਿਰਫ਼ ਕੱਪੜਿਆਂ ਨਾਲ ਹੀ ਨਹੀਂ ਜਾਂਚਿਆ-ਪਰਖਿਆ ਜਾਂਦਾ ਸਗੋਂ ਤੁਸੀਂ ਕਿਸ ਡ੍ਰੈੱਸ ਦੇ ਨਾਲ ਕਿਹੜਾ ਗਹਿਣਾ ਪਾਇਆ ਹੈ, ਇਸ ਨਾਲ ਤੁਹਾਡੀ ਸ਼ਖ਼ਸੀਅਤ ਅਤੇ ਸਟਾਈਲ ਨੂੰ ਪਛਾਣਿਆ ਜਾਂਦਾ ਹੈ। ਲੇਅਰਿੰਗ ਜਿਊਲਰੀ ਤੋਂ ਸਾਡਾ ਭਾਵ ਹੈ ਇਕੋ ਵੇਲੇ ਕਈ ਤਰ੍ਹਾਂ ਦੇ ਕਈ ਗਹਿਣੇ ਪਾਉਣਾ। ਇਸ ਨਾਲ ਤੁਹਾਡੀ ਦਿੱਖ ਵਿਚ ਇਕ ਡੀਪਨੈੱਸ ਆਉਂਦੀ ਹੈ ਅਤੇ ਤੁਸੀਂ ਦਿਸਣ ਵਿਚ ਆਕਰਸ਼ਕ ਲਗਦੇ ਹੋ। ਸਹੀ ਢੰਗ ਨਾਲ ਜੇਕਰ ਤੁਸੀਂ ਆਪਣੇ ਗਹਿਣਿਆਂ ਵਿਚ ਲੇਅਰਿੰਗ ਕਰਦੇ ਹੋ ਤਾਂ ਜੇਕਰ ਤੁਸੀਂ ਸਾਧਾਰਨ ਡ੍ਰੈੱਸ ਵੀ ਪਾਈ ਹੈ ਤਾਂ ਵੀ ਤੁਸੀਂ ਦੂਜਿਆਂ ਤੋਂ ਵੱਖਰਾ ਦਿਸਦੇ ਹੋ।
ਇਹੀ ਵਜ੍ਹਾ ਹੈ ਕਿ ਅੱਜਕਲ੍ਹ ਕਿਸੇ ਵੀ ਮੌਕੇ 'ਤੇ ਗਹਿਣੇ ਵਿਚ ਜੇਕਰ ਲੇਅਰਿੰਗ ਕੀਤੀ ਜਾਵੇ ਤਾਂ ਇਹ ਕਾਫ਼ੀ ਪਸੰਦ ਕੀਤੀ ਜਾਂਦੀ ਹੈ। ਜੂਲਰੀ ਲੇਅਰਿੰਗ ਦੀ ਸਭ ਤੋਂ ਖ਼ਾਸ ਗੱਲ ਹੈ ਕਿ ਇਸ ਵਿਚ ਕਿਸੇ ਖ਼ਾਸ ਕਿਸਮ ਦੇ ਬੱਝੇ-ਬਝਾਏ ਨਿਯਮਾਂ ਦਾ ਪਾਲਣ ਕਰਨ ਦੀ ਬਜਾਏ ਇਕ ਤੋਂ ਬਾਅਦ ਇਕ ਐਕਸਪੈਰੀਮੈਂਟ ਕਰਨ ਦੀ ਛੂਟ ਹੁੰਦੀ ਹੈ। ਪਰ ਹਾਂ, ਏਨਾ ਧਿਆਨ ਰੱਖਣਾ ਚਾਹੀਦਾ ਕਿ ਲੇਅਰਿੰਗ ਏਨੀ ਜ਼ਿਆਦਾ ਵੀ ਨਾ ਹੋਵੇ ਕਿ ਦੇਖਣ ਵਾਲੇ ਨੂੰ ਤੁਹਾਡਾ ਸਟਾਈਲ ਹੀ ਸਮਝ ਵਿਚ ਨਾ ਆਵੇ। ਇਥੇ ਵੀ ਸੰਤੁਲਨ ਜ਼ਰੂਰੀ ਹੈ। ਮੈਚਿੰਗ 'ਤੇ ਖ਼ਾਸ ਧਿਆਨ ਦੇਣਾ ਜ਼ਰੂਰੀ ਹੈ।
ਨੇਕਲੈੱਸ ਲੇਅਰਿੰਗ : ਨੇਕਲੈੱਸ ਲੇਅਰਿੰਗ ਕਰਦੇ ਸਮੇਂ ਸਭ ਤੋਂ ਪਹਿਲਾਂ ਆਪਣੇ ਨੇਕ ਲਈ ਇਕ ਫੋਕਲ ਪੀਹ ਚੁਣੋ ਭਾਵ ਕੋਈ ਲਾਕੇਟ, ਸਟੇਟਮੈਂਟ ਪੇਂਡੇਂਟ, ਵੱਖ-ਵੱਖ ਲੰਬਾਈ ਦੇ ਪੇਂਡੇਂਟ, ਛੋਟਾ ਜਾਂ ਵੱਡਾ ਚੋਕਰ ਜਾਂ ਫਿਰ ਲੰਮੀ ਚੇਨ ਵੱਖ-ਵੱਖ ਤਰ੍ਹਾਂ ਦੀ ਚੇਨ ਡਿਜਾਈਨ ਇਨ੍ਹਾਂ ਨੂੰ ਮਿਲਾ ਕੇ ਪਾਉਣ ਨਾਲ ਸੁੰਦਰਤਾ ਵਧਦੀ ਹੈ। ਫੋਕਲ ਪੀਸ ਦੇ ਨਾਲ ਆਲੇ-ਦੁਆਲੇ ਲਾਈਟ ਜਿਊਲਰੀ ਪੀਸ ਦੇ ਨਾਲ ਹੀ ਤੁਸੀਂ ਬੈਲੇਂਸ ਬਣਾ ਸਕਦੇ ਹੋ। ਕੋਸ਼ਿਸ਼ ਕਰੋ ਕਿ ਇਕ ਹੀ ਧਾਤੂ ਚੁਣੋ ਜਾਂ ਫਿਰ ਸੋਨਾ ਅਤੇ ਚਾਂਦੀ ਦਾ ਕੰਟਰਾਸਟ ਬਣਾ ਕੇ ਚੱਲੋ।
ਅੰਗੂਠੀਆਂ ਦੀ ਲੇਅਰਿੰਗ : ਹੱਥ ਦੀ ਅੰਗੂਠੀਆਂ ਜਾਂ ਅੰਗੂਠੇ ਵਿਚ ਜ਼ਿਆਦਾ ਅੰਗੂਠੀਆਂ ਪਾ ਕੇ ਦਿੱਖ ਵਿਚ ਵੱਖਰੀ ਹੀ ਚਮਕ ਆਉਂਦੀ ਹੈ। ਸ਼ੁਰੂਆਤ ਆਪਣੀ ਦੋ ਤਿੰਨ ਅੰਗੂਠੀਆਂ ਤੋਂ ਕਰਕੇ ਉਨ੍ਹਾਂ ਵਿਚ ਛੋਟੇ ਅਤੇ ਵੱਡੇ ਨਵੇਂ ਡਿਜ਼ਾਈਨ ਜੋੜੋ। ਪਤਲੀ ਅਤੇ ਮੋਟੀ ਅੰਗੂਠੀਆਂ ਨੂੰ ਇਕੱਠੇ ਪਾਓ ਜਾਂ ਫਿਰ ਇਕ ਹੀ ਉਂਗਲੀ 'ਤੇ ਤਿੰਨ ਤੋਂ ਚਾਰ ਮੁੰਦਰੀਆਂ ਪਾ ਸਕਦੇ ਹੋ ਜਾਂ ਵੱਖ-ਵੱਖ ਉਂਗਲੀਆਂ ਵਿਚ ਵੱਖ-ਵੱਖ ਤਰ੍ਹਾਂ ਦੀਆਂ ਮੁੰਦਰੀ ਪਾ ਕੇ ਵੀ ਸੰਤੁਲਨ ਬਣਾਇਆ ਜਾ ਸਕਦਾ ਹੈ। ਕਿਸੇ ਇਕ ਉਂਗਲੀ ਵਿਚ ਦੋ-ਤਿੰਨ ਮੁੰਦਰੀਆਂ ਪਾ ਕੇ ਇਕ ਨੂੰ ਖਾਲੀ ਵੀ ਛੱਡ ਸਕਦੇ ਹੋ। ਕੋਸ਼ਿਸ਼ ਕਰੋ ਕਿ ਇਕ ਹੀ ਧਾਤੂ ਦੀ ਚੋਣ ਕਰੋ ਜਾਂ ਫਿਰ ਜੇਕਰ ਵੱਖਰਾ ਕੁਝ ਅਜ਼ਮਾਉਣਾ ਹੈ ਤਾਂ ਮਿਕਸ ਐਂਡ ਮੈਚ ਦਾ ਵੀ ਰਿਸਕ ਲੈ ਸਕਦੇ ਹੋ।
ਸੰਤੁਲਨ ਹੈ ਜ਼ਰੂਰੀ : ਜਿਊਲਰੀ ਲੇਅਰਿੰਗ ਦੌਰਾਨ ਸਟਾਈਲ ਦੇ ਨਾਲ-ਨਾਲ ਸੰਤੁਲਨ ਵੀ ਜ਼ਰੂਰੀ ਹੈ। ਇਕੱਠੇ ਜ਼ਿਆਦਾ ਪੀਸ ਵਾਧੂ ਲਗਦੇ ਹਨ। ਇਕ ਸਟੇਟਮੈਂਟ ਪੀਸ ਦੇ ਨਾਲ ਦੋ ਮਿਨੀਮਲ ਜਵੈਲਰੀ ਨੂੰ ਸਟਾਈਲ ਕਰੋ। ਇਸ ਨਾਲ ਦਿੱਖ ਵਧੀਆ ਲਗਦੀ ਹੈ ਅਤੇ ਸੰਤੁਲਨ ਵੀ ਬਣਿਆ ਰਹਿੰਦਾ ਹੈ।
ਕੰਗਨਾਂ ਦੀ ਕਰੋ ਲੇਅਰਿੰਗ : ਕਲਾਈ ਨੂੰ ਸਜਾਉਣ ਲਈ ਕੰਗਨਾਂ ਦੀ ਲੇਅਰਿੰਗ ਕਰ ਸਕਦੇ ਹੋ। ਮੋਟੇ ਕੜੇ, ਚੈਨ ਵਾਲੇ ਕੰਗਨ ਅਤੇ ਪਤਲੀ ਚੂੜੀਆਂ ਨੂੰ ਇਕੱਠੇ ਪਾਇਆ ਜਾ ਸਕਦਾ ਹੈ। ਵਿਚਾਲੇ ਦੋ ਮੋਟੇ ਕੰਗਨ ਅਤੇ ਆਲੇ-ਦੁਆਲੇ ਹਲਕੇ ਡਿਜ਼ਾਈਨ ਵਾਲੇ ਖਾਸ ਡਿਜ਼ਾਈਨ ਦੇ ਕੰਗਨ ਪਾ ਸਕਦੇ ਹੋ। ਇਕ ਕਲਾਈ 'ਤੇ ਜੇਕਰ ਜ਼ਿਆਦਾ ਕੰਗਨ ਪਾਉਂਦੇ ਹੋ ਤਾਂ ਦੂਜੀ ਕਲਾਈ ਨੂੰ ਬਿਲਕੁਲ ਹਲਕਾ ਰੱਖੋ।

Ad Position 22
No active advertisement
ਪਿਛਲੀ ਖ਼ਬਰ ਕੂਲਰ ਨੂੰ ਵੀ ਚਾਹੀਦੀ ਥੋੜ੍ਹੀ ਦੇਖਭਾਲ ਅਗਲੀ ਖ਼ਬਰ ਸੰਧਵਾਂ ਨੇ ਸੁਣੀਆਂ ਜਨਤਕ ਸਮੱਸਿਆਵਾਂ
Ad Position 24