ਗਰਮੀਆਂ ਸ਼ੁਰੂ ਹੁੰਦੇ ਹੀ ਜ਼ਰੂਰਤ ਪੈਂਦੀ ਹੈ ਪੱਖੇ, ਕੂਲਰ ਅਤੇ ਏਅਰ ਕੰਡੀਸ਼ਨਰ ਦੀ। ਜੇਕਰ ਅਸੀਂ ਸਮਾਂ ਰਹਿੰਦੇ ਹੀ ਇਨ੍ਹਾਂ ਦੀ ਦੇਖਭਾਲ ਕਰ ਲਈਏ ਤਾਂ ਇਹ ਪੂਰੀ ਗਰਮੀ ਸਾਨੂੰ ਵਿਚਾਲੇ ਨਹੀਂ ਛੱਡਣਗੇ। ਗਰਮੀ ਵਿਚ ਇਨ੍ਹਾਂ ਨੂੰ ਸਾਥੀ ਬਣਾਉਣ ਦੀ ਕੁਝ ਕੀਮਤ ਜੋ ਦੇਣੀ ਪੈਂਦੀ ਹੈ, ਉਹ ਹੈ ਥੋੜ੍ਹੀ ਜਿਹੀ ਦੇਖਭਾਲ।
ਗਰਮੀ ਦੇ ਸ਼ੁਰੂ ਵਿਚ ਹੀ ਕੂਲਰ ਦੀ ਸਰਵਿਸ ਕਰਵਾ ਲਓ ਤਾਂ ਕਿ ਥੋੜ੍ਹੀ ਬਹੁਤ ਕਮੀ ਹੋਵੇ, ਉਸ ਨੂੰ ਸਮੇਂ 'ਤੇ ਠੀਕ ਕਰਵਾਇਆ ਜਾ ਸਕੇ।
ਕੂਲਰ ਦੀ ਟੰਗੀ ਨੂੰ ਚੰਗੀ ਤਰ੍ਹਾਂ ਧੋ ਕੇ ਪੂੰਝ ਲਓ, ਜਿਸ ਨਾਲ ਉਸ ਅੰਦਰ ਗਈ ਮਿੱਟੀ ਸਾਫ਼ ਹੋ ਜਾਵੇ।
ਕੂਲਰ ਦੇ ਸਾਰੇ ਪੈਡ ਕੱਢ ਕੇ ਜਾਂਚ ਲਓ। ਜੇਕਰ ਉਨ੍ਹਾਂ ਦੀ ਸਥਿਤੀ ਠੀਕ ਹੈ ਤਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਝਾੜ, ਧੋ ਕੇ ਦੁਬਾਰਾ ਫਿੱਟ ਕਰ ਲਓ। ਪੈਡ ਬੇਕਾਰ ਹਨ ਤਾਂ ਨਵੇਂ ਲਗਵਾ ਲਓ। ਉਂਝ ਹਰ ਸਾਲ ਨਵੇਂ ਪੈਡ ਲਗਵਾ ਲੈਣੇ ਚਾਹੀਦੇ।
ਕੂਲਰ ਦੀ ਟੰਕੀ ਵਿਚ ਕਾਲਾ ਪੇਂਟ ਕਰਵਾ ਲਓ ਤਾਂ ਕਿ ਜੰਗ ਛੇਤੀ ਨਾ ਲੱਗੇ। ਇਸ ਨਾਲ ਕੂਲਰ ਦੀ ਉਮਰ ਵਧੇਗੀ।
ਜਦੋਂ ਕੂਲਰ ਦੀ ਸਰਵਿਸ ਕਰਵਾਓ ਤਾਂ ਉਸ ਦੇ ਪੰਪ ਅਤੇ ਪੱਖੇ ਨੂੰ ਤੇਲ ਵੀ ਲਗਵਾ ਲਓ। ਜੇਕਰ ਕੂਲਰ ਸਟੈਂਡ ਵਿਚ ਪਹੀਏ ਹਨ ਤਾਂ ਉਨ੍ਹਾਂ 'ਤੇ ਵੀ ਤੇਲ ਲਗਵਾ ਲਓ ਤਾਂ ਕਿ ਕੂਲਰ ਖਿਸਕਾਉਣ ਵਿਚ ਜ਼ਿਆਦਾ ਪ੍ਰੇਸ਼ਾਨੀ ਨਾ ਹੋਵੇ।
8 ਤੋਂ 10 ਦਿਨ ਬਾਅਦ ਕੂਲਰ ਦਾ ਪਾਣੀ ਕੱਢ ਕੇ ਟੰਗੀ ਸਾਫ਼ ਕਰ ਲਓ ਤਾਂ ਕਿ ਪਾਣੀ ਦੇ ਨਾਲ ਆਈ ਮਿੱਟੀ ਸਾਫ਼ ਹੁੰਦੀ ਰਹੇ।
ਕੂਲਰ ਦੇ ਨਟ-ਬੋਲਟ ਵਿਚ ਥੋੜ੍ਹੀ ਗ੍ਰੀਸ ਲਗਾ ਲਵੋ। ਇਸ ਨਾਲ ਇਨ੍ਹਾਂ ਨੂੰ ਖੋਲ੍ਹਣ ਵਿਚ ਸੋਖ ਰਹੇਗੀ। 10 ਤੋਂ 12 ਦਿਨ ਦੇ ਅੰਦਰ ਕੂਲਰ ਦੀ ਟੰਗੀ ਵਿਚ ਦੋ ਚਮਚ ਮਿੱਟੀ ਦਾ ਤੇਲ ਪਾ ਦਿਉ। ਇਸ ਨਾਲ ਟੰਗੀ ਦੇ ਰੁਕੇ ਪਾਣੀ ਵਿਚ ਮੱਛਰ ਪੈਦਾ ਨਹੀਂ ਹੋਣਗੇ।
ਕੂਲਰ ਸੰਭਾਲਦੇ ਸਮੇਂ ਟੰਗੀ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਮਿੱਟੀ ਦੇ ਤੇਲ ਦਾ ਪੋਚਾ ਲਗਾ ਦਿਉ। ਕੂਲਰ ਨੂੰ ਪੁਰਾਣੀ ਚਾਦਰ ਨਾਲ ਢਕ ਦਿਉ ਜਾਂ ਪੁਰਾਣੇ ਮੋਮਜਾਮੇ ਜਾਂ ਪਲਾਸਟਿਕ ਸ਼ੀਟ ਨਾਲ ਕਵਰ ਕਰ ਦਿਉ। ਇਸ ਨਾਲ ਮੀਂਹ ਵਿਚ ਵੀ ਕੂਲਰ ਦੀ ਬਾਡੀ ਸੁਰੱਖਿਅਤ ਰਹੇਗੀ।
ਕੂਲਰ ਨੂੰ ਵੀ ਚਾਹੀਦੀ ਥੋੜ੍ਹੀ ਦੇਖਭਾਲ
ਅਜੀਤ ਡੈਸਕ
16-04-2026