ਗਰਮੀਆਂ ਆ ਗਈਆਂ ਹਨ। ਤੁਸੀਂ ਕਿਤੇ ਘੁੰਮਣ ਜਾ ਰਹੇ ਹੋ ਤਾਂ ਜਿਥੋਂ ਤੱਕ ਹੋ ਸਕੇ, ਇਨ੍ਹਾਂ ਗੱਲਾਂ ਦਾ ਧਿਆਨ ਰੱਖੋ ਜਿਸ ਨਾਲ ਤੁਹਾਡਾ ਸਫ਼ਰ ਸੁਖਮਈ ਅਤੇ ਯਾਦਗਾਰ ਹੋ ਸਕੇ। ਸਭ ਤੋਂ ਪਹਿਲਾਂ ਤੁਸੀਂ ਆਪਣੇ ਨਾਲ ਅਨੇਕ ਤਰ੍ਹਾਂ ਦੇ ਆਰਾਮਦਾਇਕ ਕੱਪੜੇ ਰੱਖੋ। ਆਪਣੇ ਕੱਪੜਿਆਂ ਵਿਚ ਸੂਟ, ਸਲਵਾਰ, ਜੀਨਸ, ਟੌਪ, ਸਕਰਟ ਆਦਿ ਰੱਖੋ ਅਤੇ ਬੱਚਿਆਂ ਦੇ ਵੀ ਕੱਪੜੇ ਆਰਾਮਦਾਇਕ ਹੀ ਰੱਖੋ ਤਾਂ ਕਿ ਭੱਜਣ, ਦੌੜਨ ਅਤੇ ਸਫ਼ਰ ਦੌਰਾਨ ਆਉਣ-ਜਾਣ 'ਚ ਸੋਖ ਰਹੇ। ਤੁਸੀਂ ਚੁੰਨੀ ਗਲੇ ਵਿਚ ਪਾ ਕੇ ਨਾ ਪਾਓ ਜਿਸ ਨਾਲ ਹਵਾ ਵਿਚ ਜਾਂ ਦੌੜਨ ਵਿਚ ਤੁਹਾਡੇ ਗਲੇ ਵਿਚ ਫਸ ਸਕਦੀ ਹੈ। ਤੁਸੀਂ ਸੂਟ ਵਿਚ ਅੰਦਰ ਜੇਬਾਂ ਲਗਵਾ ਲਓ ਜਿਸ ਨਾਲ ਉਸ ਵਿਚ ਰੁਪਏ, ਪੈਸੇ ਆਰਾਮ ਨਾਲ ਰੱਖ ਸਕੋ। ਜਿਥੋਂ ਤੱਕ ਹੋ ਸਕੇ, ਕਿਸੇ ਚੰਗੇ ਹੋਟਲ ਵਿਚ ਹੀ ਰੁਕਣ ਦਾ ਪ੍ਰੋਗਰਾਮ ਬਣਾਓ। ਹੋਟਲ ਦੇ ਕਮਰੇ ਪਹਿਲਾਂ ਤੋਂ ਹੀ ਬੁੱਕ ਕਰਾ ਲਓ ਕਿਉਂਕਿ ਵੱਡੇ ਹੋਟਲਾਂ ਵਿਚ ਤੁਹਾਨੂੰ ਹਰ ਸਹੂਲਤ ਮਿਲ ਜਾਵੇਗੀ।
ਇਕ ਵੱਡਾ ਬੈਗ ਸਫ਼ਰ ਲਈ ਹਮੇਸ਼ਾ ਨਾਲ ਰੱਖੋ ਤਾਂ ਕਿ ਉਸ ਵਿਚ ਬੱਚਿਆਂ ਦੀ ਛੋਟੀਆਂ-ਮੋਟੀਆਂ ਚੀਜ਼ਾਂ ਅਤੇ ਸੇਫਟੀਪਿਨ ਦਾ ਪੈਕੇਟ, ਮੁਢਲੀ ਸਹਾਇਤਾ ਦਾ ਸਾਮਾਨ ਰੱਖੋ। ਉਸ ਵਿਚ ਸਿਰਦਰਦ ਦੀ ਗੋਲੀ, ਉਲਟੀ, ਜ਼ੁਕਾਮ ਦੀ ਦਵਾਈ, ਕੋਈ ਐਂਟੀਸੈਪਟਿਕ ਕ੍ਰੀਮ, ਬੈਂਡਿਡ ਸੱਟ ਦੀ ਦਵਾਈ ਆਦਿ ਕੁਝ ਆਪਣੇ ਮੇਕਅਪ ਦਾ ਸਾਮਾਨ, ਕੁਝ ਖੁੱਲ੍ਹੇ ਪੈਸੇ ਅਤੇ ਕੁਝ ਚਾਕਲੇਟ, ਟੌਫੀ, ਨਮਕੀਨ ਦੇ ਪੈਕੇਟ ਵੀ ਨਾਲ ਰੱਖੋ ਤਾਂ ਕਿ ਬੱਚੇ ਜਦੋਂ ਮੰਗਣ ਤਾਂ ਪੈਕਿੰਗ ਰਸਤੇ ਵਿਚ ਨਾ ਖੋਲ੍ਹਣੀ ਪਵੇ। ਪਰਸ ਵਿਚ ਇਕ ਫੋਲਡੇਬਲ ਚਾਕੂ ਅਤੇ ਟਾਰਚ ਆਦਿ ਰੱਖੋ। ਟਾਰਚ ਛੋਟੀ ਵਾਲੀ ਰੱਖੋ। ਇਕ ਥਰਮਸ ਵੀ ਨਾਲ ਰੱਖੋ। ਆਪਣਾ ਪਤਾ ਜਿੱਥੇ ਤੁਸੀਂ ਰਹਿ ਰਹੇ ਹੋ ਅਤੇ ਤੁਹਾਡਾ ਸਥਾਈ ਪਤਾ, ਦੋਵੇਂ ਪਤਿਆਂ ਨੂੰ ਆਪਣੇ ਕੋਲ ਰੱਖਣਾ ਚਾਹੀਦਾ। ਪਤਾ ਦੋ ਥਾਂ ਰੱਖਣਾ ਚਾਹੀਦਾ, ਇਕ ਆਪਣੇ ਬੈਗ ਵਿਚ, ਦੂਜੇ ਆਪਣੇ ਸੂਟਕੇਸ ਵਿਚ ਤਾਂ ਕਿ ਕੋਈ ਵੀ ਅਣਸੁਖਾਵੀਂ ਘਟਨਾ ਹੋ ਜਾਣ 'ਤੇ ਤੁਹਾਨੂੰ ਘਰ ਪਹੁੰਚਣ ਵਿਚ ਮੁਸ਼ਕਿਲ ਨਾ ਹੋਵੇ। ਪਤਾ ਇਕਦਮ ਸਾਫ਼ ਲਿਖਿਆ ਹੋਣਾ ਚਾਹੀਦਾ ਜਿਸ ਨਾਲ ਦੂਜਾ ਵਿਅਕਤੀ ਸੌਖ ਨਾਲ ਪੜ੍ਹ ਸਕੇ। ਸੂਟਕੇਸ ਇਕ ਹੀ ਰੱਖੋ। ਬਾਕੀ ਬੈਗਾਂ ਦੀ ਵਰਤੋਂ ਕਰੋ। ਘੁੰਮਣ ਜਾਓ ਤਾਂ ਸਾਰੇ ਸਾਮਾਨ ਨੂੰ ਨਾ ਲੈ ਜਾਓ। ਜੇਕਰ ਤੁਹਾਡਾ ਸਾਮਾਨ ਚੋਰੀ ਹੋ ਜਾਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ। ਖਾਣਾ ਉਸ ਹੋਟਲ ਵਿਚ ਨਾ ਖਾਓ ਜਿਸ ਹੋਟਲ ਵਿਚ ਤੁਸੀਂ ਰੁਕੇ ਹੋ। ਖਾਣਾ ਆਮ ਰੇਸਤਰਾਂ ਜਾਂ ਢਾਬੇ ਵਿਚ ਹੀ ਖਾਓ ਕਿਉਂਕਿ ਉਥੇ ਹੋਟਲ ਦੇ ਮੁਕਾਬਲੇ ਸਸਤਾ ਭੋਜਨ ਮਿਲੇਗੀ। ਹੋ ਸਕੇ ਤਾਂ ਨਾਲ ਲੱਡੂ, ਮਟਰੀ, ਆਦਿ ਬਣਾ ਕੇ ਲੈ ਜਾਓ।
ਜਿਥੇ ਤੁਸੀਂ ਘੁੰਮਣ ਲਈ ਜਾ ਰਹੇ ਹੋ, ਉੱਥੇ ਸਾਮਾਨ ਨਾ ਖਰੀਦੋ ਕਿਉਂਕਿ ਦੂਜੇ ਥਾਂ ਤੁਹਾਨੂੰ ਨਵਾਂ ਜਾਣ ਕੇ ਦੁਕਾਨਦਾਰ ਤੁਹਾਡੇ ਤੋਂ ਪੈਸੇ ਜ਼ਿਆਦਾ ਵਸੂਲਣਗੇ। ਜੇਕਰ ਕੋਈ ਮਜਬੂਰੀ ਹੋਵੇ ਜਾਂ ਕੋਈ ਪ੍ਰਸਿੱਧ ਚੀਜ਼ ਹੋਵੇ ਤਾਂ ਵੱਖਰੀ ਗੱਲ ਹੈ। ਘੁੰਮਣ ਜਾਂਦੇ ਸਮੇਂ ਜੇਕਰ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋਗੇ ਅਤੇ ਆਪਣੇ ਤੌਰ 'ਤੇ ਸਾਵਧਾਨੀਆਂ ਵਰਤੋਗੇ ਤਾਂ ਤੁਸੀਂ ਆਪਣੀ ਯਾਤਰਾ ਨੂੰ ਸੁਖਦ ਬਣਾ ਸਕਦੇ ਹੋ।
ਕੀ ਤੁਸੀਂ ਘੁੰਮਣ ਜਾ ਰਹੇ ਹੋ?
ਅਜੀਤ ਡੈਸਕ
16-04-2026