12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਧੁੱਪ 'ਚ ਪੈਰਾਂ 'ਤੇ ਆ ਗਏ ਚੱਪਲ ਦੇ ਨਿਸ਼ਾਨ ਤਾਂ...

Ad Position 21
No active advertisement
ਅਜੀਤ ਡੈਸਕ 14-05-2026

ਗਰਮੀਆਂ ਦੀ ਧੁੱਪ 'ਚ ਸੈਂਡਲ ਪਾ ਕੇ ਨਿਕਲਣਾ ਆਮ ਗੱਲ ਹੈ। ਗਰਮੀਆਂ 'ਚ ਚੱਪਲ ਪਾਉਣ ਨਾਲ ਚਮੜੀ ਖੁੱਲ੍ਹੀ ਰਹਿੰਦੀ ਹੈ ਜੋ ਕਿ ਸਿੱਧੀ ਧੁੱਪ ਦੇ ਸੰਪਰਕ 'ਚ ਆਉਂਦੀ ਹੈ। ਤੇਜ਼ ਧੁੱਪ ਨਾਲ ਚਮੜੀ ਦਾ ਰੰਗ ਝੁਲਸਣ ਲੱਗਦਾ ਹੈ ਅਤੇ ਪੈਰਾਂ ਦਾ ਜਿਹੜਾ ਹਿੱਸਾ ਖੁੱਲ੍ਹਾ ਰਹਿੰਦਾ ਹੈ, ਉਹ ਕਾਲਾ ਹੋ ਜਾਂਦਾ ਹੈ ਜਦਕਿ ਗਰਮੀ 'ਚ ਵਧੇਰੇ ਧੁੱਪ, ਹਨੇਰੀ, ਮਿੱਟੀ ਅਤੇ ਪਸੀਨੇ ਦੀ ਵਜ੍ਹਾ ਨਾਲ ਸਾਡੇ ਪੈਰਾਂ ਦਾ ਰੰਗ ਕਾਲਾ ਪੈ ਜਾਂਦਾ ਹੈ ਜਿਵੇਂ ਕਈ ਦਿਨਾਂ ਤੋਂ ਪੈਰਾਂ ਨੂੰ ਸਾਫ਼ ਹੀ ਨਾ ਕੀਤਾ ਗਿਆ ਹੋਵੇ ਅਤੇ ਪੈਰਾਂ 'ਤੇ ਮੈਲ ਜੰਮੀ ਹੋਵੇ। ਜ਼ਿਆਦਾਤਰ ਔਰਤਾਂ ਮਹਿੰਗੇ ਬਿਊਟੀ ਪਾਰਲਰਾਂ 'ਚ ਜਾ ਕੇ ਪੈਡੀਕਿਓਰ ਦਾ ਸਹਾਰਾ ਲੈਂਦੀਆਂ ਹਨ ਪਰ ਕੁਝ ਦਿਨਾਂ ਬਾਅਦ ਹੀ ਸਥਿਤੀ ਵਾਪਸ ਉਸੇ ਤਰ੍ਹਾਂ ਦੀ ਹੋ ਜਾਂਦੀ ਹੈ। ਜੇਕਰ ਤੁਹਾਡੇ ਪੈਰਾਂ ਦੀ ਉਹੀ ਹਾਲਤ ਹੈ, ਤਾਂ ਤੁਸੀਂ ਘਰੇਲੂ ਨੁਸਖਿਆਂ ਦੀ ਮਦਦ ਨਾਲ ਗਰਮੀਆਂ ਦੇ ਮੌਸਮ 'ਚ ਆਪਣੇ ਪੈਰਾਂ ਨੂੰ ਸੁੰਦਰ ਅਤੇ ਨਰਮ ਬਣਾ ਕੇ ਰੱਖ ਸਕਦੇ ਹੋ।
ਸਕ੍ਰਬਿੰਗ : ਪੈਰਾਂ ਦੀ ਗੰਦਗੀ ਨੂੰ ਸਾਫ਼ ਕਰਨ ਲਈ ਸਕ੍ਰਬਿੰਗ ਦੀ ਵਰਤੋਂ ਇਕ ਬਿਹਤਰ ਬਦਲ ਮੰਨਿਆ ਜਾਂਦਾ ਹੈ। ਪੈਰਾਂ ਦੀ ਟੈਨਿੰਗ ਹਟਾਉਣ ਲਈ ਟੁੱਥਪੇਸਟ, ਸੋਡਾ ਅਤੇ ਨਿੰਬੂ ਦਾ ਪੈਕ ਕਾਫੀ ਮਦਦਗਾਰ ਸਾਬਤ ਹੁੰਦਾ ਹੈ। ਬੇਕਿੰਗ ਸੋਡਾ ਅਤੇ ਨਿੰਬੂ ਚਮੜੀ ਦੇ ਐਕਸਫਲੋਇਟ ਕਰਨ 'ਚ ਮਦਦ ਕਰੇਗਾ, ਨਿੰਬੂ 'ਚ ਮੌਜੂਦ ਵਿਟਾਮਿਨ ਨਾਲ ਚਮੜੀ 'ਤੇ ਹਾਈਪਰਪਿੰਗਮੈਂਟੇਸ਼ਨ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਕੱਚ ਦੀ ਕੌਲੀ 'ਚ ਟੁੱਥਪੇਸਟ ਲਓ, ਇਸ ਪੇਸਟ 'ਚ ਇਕ ਚਮਚ ਬੇਕਿੰਗ ਸੋਡਾ ਅਤੇ ਅੱਧੇ ਨਿੰਬੂ ਦਾ ਰਸ ਮਿਲਾਓ। ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ ਅਤੇ ਬਰੱਸ਼ ਦੀ ਮਦਦ ਨਾਲ ਪੂਰੇ ਪੈਰਾਂ 'ਤੇ ਲਗਾਓ। ਹੁਣ ਨਿੰਬੂ ਦੇ ਛਿਲਕੇ ਨਾਲ ਪੈਰਾਂ ਨੂੰ ਕੁਝ ਦੇਰ ਸਕ੍ਰਬ ਕਰੋ। ਕੁਝ ਦੇਰ ਤੱਕ ਇਸ ਪੇਸਟ ਨੂੰ ਪੈਰਾਂ 'ਤੇ ਲੱਗੇ ਰਹਿਣ ਦਿਓ। ਫਿਰ ਪੈਰਾਂ ਨੂੰ ਪਾਣੀ ਨਾਲ ਸਾਫ ਕਰੋ ਅਤੇ ਸੁੱਕਣ ਦਿਓ। ਇਸ ਪੈਕ ਨੂੰ ਹਫ਼ਤੇ ਵਿਚ ਦੋ ਵਾਰ ਵਰਤੋ, ਪੂਰੀ ਤਰ੍ਹਾਂ ਨਾਲ ਟੈਨਿੰਗ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਪੈਰਾਂ ਦੀ ਸਕ੍ਰਬ ਕਰਨ ਲਈ ਕਾਫੀ ਅਤੇ ਸ਼ਹਿਦ ਨੂੰ ਮਿਲਾ ਕੇ ਦੇਸੀ ਸਕ੍ਰਬ ਬਣਾ ਸਕਦੇ ਹੋ। ਇਸ ਨਾਲ ਪੈਰ ਸਾਫ਼ ਵੀ ਹੁੰਦੇ ਹਨ ਅਤੇ ਚਮੜੀ ਨਰਮ ਵੀ ਹੁੰਦੀ ਹੈ।
ਨਿੰਬੂ ਅਤੇ ਖੀਰਾ : ਖੀਰੇ ਨੂੰ ਕੱਦੂਕਸ਼ ਜਾਂ ਬਲੈਂਡ ਕਰਕੇ ਰਸ ਕੱਢ ਲਓ। ਇਸ ਵਿਚ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਮਿਲਾ ਕੇ ਚੰਗੀ ਤਰ੍ਹਾਂ ਮਿਸ਼ਰਨ ਬਣਾ ਲਓ। ਇਸ ਮਿਸ਼ਰਨ ਨੂੰ ਰੂੰ ਦੀ ਮਦਦ ਨਾਲ ਪੈਰਾਂ ਦੀ ਟੈਨਿੰਗ ਦੀ ਜਗ੍ਹਾ 'ਤੇ ਲਗਾ ਕੇ ਲਗਭਗ 15 ਮਿੰਟ ਬਾਅਦ ਤਾਜੇ ਪਾਣੀ ਨਾਲ ਧੋ ਦਿਓ। ਬਿਹਤਰ ਨਤੀਜਾ ਆਵੇ ਤਾਂ ਅਤੇ ਇਸ ਨੂੰ ਹਫ਼ਤੇ ਵਿਚ ਦੋ ਵਾਰ ਵਰਤੋ।
ਮਾਸਕ : ਇਕ ਛੋਟੇ ਆਕਾਰ ਦੇ ਆਲੂ ਦਾ ਰਸ ਕੱਢ ਕੇ, ਇਸ 'ਚ ਇਕ ਵੱਡਾ ਚਮਚ ਦਹੀਂ ਦਾ ਮਿਲਾ ਲਓ। ਦਹੀਂ ਵਿਚ ਮੌਜੂਦ ਲੈਕਟਿਵ ਐਸਿਡ ਮਰੀ ਹੋਈ ਚਮੜੀ ਨੂੰ ਹਟਾਉਣ 'ਚ ਮਦਦ ਕਰਦਾ ਹੈ। ਇਸ 'ਚ ਇਕ ਛੋਟਾ ਚਮਚ ਬੇਸਣ ਦਾ ਮਿਲਾ ਕੇ ਇਸ ਦਾ ਗਾੜ੍ਹਾ ਪੇਸਟ ਬਣਾ ਲਓ। ਇਸ ਵਿਚ ਇਕ ਚਮਚ ਨਿੰਬੂ ਦਾ ਰਸ ਅਤੇ ਅੱਧਾ ਚਮਚ ਸ਼ਹਿਦ ਮਿਲਾ ਲਓ। ਨਿੰਬੂ ਦਾ ਰਸ ਚਮੜੀ ਦੀ ਰੰਗਤ ਨਿਖਾਰਨ ਵਿਚ ਮਦਦ ਕਰੇਗਾ ਅਤੇ ਸ਼ਹਿਦ ਚਮੜੀ ਨੂੰ ਹਾਈਡ੍ਰੇਟ ਕਰਨ 'ਚ ਮਦਦ ਕਰੇਗਾ। ਹੁਣ ਤੁਸੀਂ ਪੈਰਾਂ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਸੁੱਕਣ ਦਿਓ। ਪੈਰ ਚੰਗੀ ਤਰ੍ਹਾਂ ਸੁੱਕ ਜਾਣ ਤੋਂ ਬਾਅਦ ਮਾਸਕ ਨੂੰ ਪੂਰੇ ਪੈਰਾਂ 'ਤੇ ਲਗਾ ਲਓ ਅਤੇ ਅੱਧੇ ਘੰਟੇ ਬਾਅਦ ਹਲਕੇ-ਹਲਕੇ ਰਗੜਦੇ ਹੋਏ ਹਟਾ ਲਓ।
ਵੇਸਣ ਅਤੇ ਦਹੀਂ: ਦਹੀਂ ਅਤੇ ਵੇਸਣ ਨੂੰ ਇਕੱਠੇ ਮਿਲਾ ਕੇ ਪੈਰਾਂ 'ਤੇ 30 ਮਿੰਟ ਲਗਾਓ ਅਤੇ ਫਿਰ ਪੈਰ ਧੋ ਲਓ। ਦਹੀਂ ਪੈਰਾਂ ਨੂੰ ਮਾਇਸਚਰਾਈਜ਼ ਕਰੇਗਾ ਅਤੇ ਵੇਸਣ ਟੈਨਿੰਗ ਨੂੰ ਹਟਾਉਣ 'ਚ ਅਸਰ ਸਾਬਤ ਹੋਗਾ। ਇਸ ਨੂੰ ਜ਼ਿਆਦਾ ਬਿਹਤਰ ਬਣਾਉਣ ਲਈ ਇਸ 'ਚ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ।
ਟੈਨ ਰਿਮੂਵਿੰਗ ਪੇਸਟ : ਸਭ ਤੋਂ ਪਹਿਲਾਂ ਇਕ ਕਟੋਰੀ 'ਚ ਗਰਮ ਪਾਣੀ ਲਓ। ਇਸ ਤੋਂ ਬਾਅਦ ਇਸ ਵਿਚ ਈਨੋ ਪਾਊਡਰ ਪਾਓ, ਫਿਰ ਇਕ ਚਮਚ ਨਿੰਬੂ ਦਾ ਰਸ ਪਾਓ, ਇਸ ਵਿਚ ਨਾਰੀਅਲ ਦਾ ਤੇਲ, ਸ਼ੈਂਪੂ ਦੀਆਂ ਕੁਝ ਬੂੰਦਾਂ, ਇਕ ਚਮਚ ਕਾਫੀ ਪਾਊਡਰ ਅਤੇ ਦੋ ਚਮਚ ਆਟਾ ਪਾ ਕੇ ਮਿਕਸ ਕਰ ਲਓ। ਹੁਣ ਚੰਗੀ ਤਰ੍ਹਾਂ ਪੇਸਟ ਬਣ ਕੇ ਤਿਆਰ ਹੋ ਗਿਆ ਹੈ, ਇਸ ਨੂੰ ਟੈਨਿੰਗ ਵਾਲੀ ਜਗ੍ਹਾ 'ਤੇ 10 ਮਿੰਟ ਤੱਕ ਰਗੜੋ। ਮਾਇਸਚਰਾਈਜ਼ਰ ਤੁਹਾਡੇ ਪੈਰ ਰੋਜ਼ਾਨਾ ਮਿੱਟੀ, ਧੁੱਪ ਅਤੇ ਕਈ ਤਰ੍ਹਾਂ ਦੀ ਗੰਦਗੀ ਦੇ ਸੰਪਰਕ 'ਚ ਆਉਂਦੇ ਹਨ, ਉਨ੍ਹਾਂ ਨੂੰ ਸਾਫ਼ ਕਰਦਾ ਹੈ। ਇਸ ਲਈ ਰੋਜ਼ਾਨਾ ਬਾਹਰ ਤੋਂ ਆ ਕੇ ਸ਼ਾਮ ਦੇ ਸਮੇਂ ਆਪਣੇ ਪੈਰਾਂ ਨੂੰ ਕੋਸੇ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ ਅਤੇ ਫਿਰ ਸਾਫ਼ ਤੌਲੀਏ ਨਾਲ ਇਸ ਨੂੰ ਹਲਕੇ-ਹਲਕੇ ਸਾਫ਼ ਕਰ ਲਓ। ਪੈਰਾਂ ਨੂੰ ਧੋਣ ਤੋਂ ਬਾਅਦ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਇਨ੍ਹਾਂ ਨੂੰ ਮਾਇਸਚਰਾਈਜ਼ਰ ਜ਼ਰੂਰ ਕਰੋ।
ਸੰਤਰਾ ਅਤੇ ਕੱਚਾ ਦੁੱਧ : ਦੋ ਵੱਡੇ ਚਮਚ ਸੰਤਰੇ ਦੇ ਛਿਲਕੇ ਦਾ ਪਾਊਡਰ ਲੈ ਲਓ ਅਤੇ ਇਸ ਵਿਚ ਤਿੰਨ ਚਮਚ ਕੱਚਾ ਦੁੱਧ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਤੁਸੀਂ ਪੈਰਾਂ 'ਤੇ ਅਪਲਾਈ ਕਰੋ ਅਤੇ ਕਰੀਬ 30 ਮਿੰਟ ਬਾਅਦ ਪੈਰਾਂ ਨੂੰ ਧੋ ਲਓ। ਸੰਤਰੇ ਦੇ ਛਿਲਕੇ 'ਚ ਬਰੀਕ ਕਣ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਪੈਰਾਂ ਦੀ ਟੈਨਿੰਗ ਨਿਕਲਣ ਲੱਗਦੀ ਹੈ। ਸੰਤਰੇ 'ਚ ਮਿਟਾਮਿਨ 'ਸੀ' ਹੋਣ ਦੇ ਨਾਲ ਚਮੜੀ ਵਾਈਟਨਿੰਗ ਗੁਣ ਹੁੰਦੇ ਹਨ, ਜੋ ਚਮੜੀ ਨੂੰ ਨਿਖਾਰਨ 'ਚ ਮਦਦ ਕਰਦੇ ਹਨ। ਇਸ 'ਚ ਇਕ ਚਮਚ ਚਾਵਲ ਦਾ ਆਟਾ ਵੀ ਮਿਲਾ ਲਓ। ਦੋ ਚਮਚ ਚਾਵਲ ਦੇ ਆਟੇ 'ਚ ਦੋ ਚਮਚ ਕੱਚਾ ਦੁੱਧ ਅਤੇ ਥੋੜ੍ਹਾ ਜਿਹਾ ਸ਼ਹਿਦ ਮਿਲਾਓ। ਇਸ ਪੇਸਟ ਨੂੰ ਪੈਰਾਂ 'ਤੇ ਲਗਾਉਣ ਨਾਲ ਟੈਨਿੰਗ ਨੂੰ ਦੂਰ ਕਰਨ 'ਚ ਮਦਦ ਮਿਲੇਗੀ।

Ad Position 22
No active advertisement
ਪਿਛਲੀ ਖ਼ਬਰ ਰੰਗਮੰਚ ਤੋਂ ਮਨੁੱਖਤਾ ਦੀ ਸੇਵਿਕਾ ਤੱਕ - ਰਵੀ ਦੇਵਗਨ ਅਗਲੀ ਖ਼ਬਰ ਲਗਨ, ਮਿਹਨਤ ਨਾਲ ਪੁੱਜ ਸਕਦੇ ਹਾਂ ਮਨਚਾਹੇ ਟੀਚੇ 'ਤੇ
Ad Position 24