ਘਰੇਲੂ ਔਰਤਾਂ ਲਈ ਰੋਜ਼ਾਨਾ ਦੇ ਕੰਮ ਦੁੱਧ ਉਬਾਲੋ, ਦਹੀ ਜਮਾਓ, ਤਿੰਨ-ਚਾਰ ਟਾਈਮ ਕਿਚਨ ਵਿਚ ਭਾਂਡਿਆਂ ਦੀ ਖਟਰ-ਪਟਰ ਕਰਕੇ ਨਾਸ਼ਤਾ ਬਣਾਓ। ਘਰ ਦੀ ਦੇਖਭਾਲ, ਕੱਪੜਿਆਂ ਦਾ ਢੇਰ ਛਾਂਟਦੇ-ਛਾਂਟਦੇ ਕਈ ਵਾਰ ਤਾਂ ਮਰ ਜਾਣ ਨੂੰ ਜੀ ਚਾਹੁੰਦਾ ਹੈ। ਇੰਝ ਮਹਿਸੂਸ ਕਰਨ ਦਾ ਕਾਰਨ ਹੈ ਇਸ ਕੰਮ ਦਾ ਗਹਿਰਾ ਤਣਾਅ ਅਤੇ ਸਟਰੈੱਸ ਦਾ ਵਧਦਾ ਲੈਵਲ। ਅੱਜ ਉਨ੍ਹਾਂ ਔਰਤਾਂ ਦੀ ਗਿਣਤੀ ਕਾਫ਼ੀ ਹੈ ਜਿਨ੍ਹਾਂ 'ਤੇ ਘਰ, ਬਾਹਰ ਦੀ ਦੋਹਰੀ ਜ਼ਿੰਮੇਵਾਰੀ ਹੈ। ਨਾਲ ਹੀ ਬੱਚਿਆਂ ਦੀ ਪੜ੍ਹਾਈ ਦਾ ਜ਼ਬਰਦਸਤ ਪ੍ਰੈਸ਼ਰ ਹੈ। ਇਹੀ ਹਾਲਤ ਮਰਦਾਂ ਦੀ ਵੀ ਹੈ। ਸਰਕਾਰ ਦੀ ਨਿੱਤ ਨਵੀਆਂ ਯੋਜਨਾਵਾਂ, ਉਮੀਦਾਂ ਦਾ ਬੋਝ, ਦਫ਼ਤਰ ਦਾ ਤਣਾਅ, ਦਿਖਾਵੇ ਦੀ ਦੁਨੀਆ ਵਿਚ ਆਪਣੀ ਥਾਂ ਬਣਾਈ ਰੱਖਣ ਦੀ ਜੱਦੋਜਹਿਦ, ਬਾਜ਼ਾਰਵਾਦ, ਇਨ੍ਹਾਂ ਸਭ ਕਾਰਨਾਂ ਨਾਲ ਦਿਮਾਗ਼ੀ ਬੋਝ ਤਾਂ ਵਧੇਗਾ ਹੀ। ਘਰੇਲੂ ਕੰਮਾਂ ਨੂੰ ਜੇਕਰ ਤੁਸੀਂ ਖ਼ੁਸ਼ੀ ਪ੍ਰਾਪਤ ਕਰਨਾ ਆਉਂਦਾ ਹੈ ਤਾਂ 'ਨਥਿੰਗ ਲਾਈਕ ਦੈਟ' ਭਾਵ ਘਰੇਲੂ ਕੰਮ ਤੁਹਾਨੂੰ ਤਣਾਅ ਤੋਂ ਰਾਹਤ ਦਿਲਾ ਸਕਦੇ ਹਨ। ਸਬਜ਼ੀ ਕੱਟਣ ਜਿਹੀ ਮਾਮੂਲੀ ਕਿਰਿਆ 'ਤੇ ਵੀ ਤਣਾਅ ਦੂਰ ਹੋ ਸਕਦਾ ਹੈ। ਖਾਣੇ ਦੀ ਖ਼ੁਸ਼ਬੂ ਮੂਡ ਵਧੀਆ ਕਰ ਸਕਦੀ ਹੈ।
ਆਮ ਤੌਰ 'ਤੇ ਹਰ ਔਰਤ ਘਰੇਲੂ ਹੀ ਹੁੰਦੀ ਹੈ। ਜ਼ਮਾਨੇ ਦੀ ਹਵਾ ਲੱਗਣ ਅਤੇ ਵੁਮਨ ਦੂਰਦਰਸ਼ਿਤਾ ਦੇ ਨਸ਼ੇ ਵਿਚ ਉਹ ਭਲੇ ਹੀ ਕਹਿੰਦੀ ਰਹੇ ਕਿ ਘਰੇਲੂ ਔਰਤ ਘਰ ਦੇ ਕੰਮਾਂ ਵਿਚ ਪੈ ਕੇ ਆਪਣਾ ਜੀਵਨ ਬਰਬਾਦ ਕਰਦੀ ਹੈ ਪਰ ਇਹ ਸੱਚ ਨਹੀਂ ਹੈ। ਇਕ ਖੁਸ਼ਹਾਲ ਘਰੇਲੂ ਜ਼ਿੰਦਗੀ ਜੀਵਨ ਦਾ ਸਭ ਤੋਂ ਵੱਡਾ ਸੁਖ ਹੈ। ਘਰ ਨੂੰ ਘਰ ਬਣਾਉਂਦੀ ਹੈ ਔਰਤ।
ਘਰ ਨੂੰ ਸਜਾਉਣਾ, ਸੰਵਾਰਨਾ, ਠੀਕ ਤਰ੍ਹਾਂ ਨਾਲ ਸਾਮਾਨ ਰੱਖਣਾ, ਜ਼ਰੂਰਤ ਦੀਆਂ ਚੀਜ਼ਾਂ ਨੂੰ ਸਟੋਰ ਕਰਕੇ ਘਰ ਪਰਿਵਾਰ ਦੀ ਜ਼ਰੂਰਤ ਦਾ ਧਿਆਨ ਰੱਖਣਾ ਆਦਿ ਉਹ ਗੱਲਾਂ ਹਨ ਜੋ ਉਸ ਦੀ ਗੁਣਵੱਤਾ ਦੀ ਸੰਪੂਰਨਤਾ ਪ੍ਰਦਾਨ ਕਰਦੀਆਂ ਹਨ। ਘਰ ਨੂੰ ਸੰਸਾਰ ਉਂਝ ਹੀ ਨਹੀਂ ਕਿਹਾ ਗਿਆ ਹੈ। ਦੇਖਿਆ ਜਾਵੇ ਤਾਂ ਘਰ ਆਪਣੇ-ਆਪ ਵਿਚ ਇਕ ਸੰਪੂਰਨ ਸੰਸਾਰ ਹੀ ਹੈ, ਜਿਸ ਦੇ ਤੁਸੀਂ ਮਾਲਕ ਹੋ। ਤੁਸੀਂ ਘਰ ਦੇ ਬਗੈਰ ਰਹਿਣ ਦੀ ਕਲਪਨਾ ਵੀ ਨਹੀਂ ਕਰ ਸਕਦੇ। ਜਿਥੇ ਘਰੇਲੂ ਕੰਮ ਮਜਬੂਰੀ ਬਣ ਜਾਂਦਾ ਹੈ ਤਾਂ ਤਣਾਅ ਦੇਣ ਲੱਗਦਾ ਹੈ, ਕੁਝ ਮੌਜ ਮਸਤੀ, ਆਊਟਿੰਗ ਜ਼ਰੂਰੀ ਹੋ ਜਾਂਦੀ ਹੈ ਪਰ ਮੌਜ ਮਸਤੀ ਅਤੇ ਆਊਟਿੰਗ ਵੀ ਬੋਰ ਕਰ ਸਕਦੀ ਹੈ। ਉਸ ਵੇਲੇ ਸਕੂਨ ਦਿੰਦੇ ਹਨ, ਘਰ ਵਿਚ ਛੋਟੇ-ਛੋਟੇ ਪਸੰਦੀਦਾ ਕੰਮ। ਹਰ ਵਿਅਕਤੀ ਦੇ ਜੀਵਨ ਦਾ ਉਦੇਸ਼ ਜਦੋਂ ਖੁਸ਼ੀ ਦੀ ਭਾਲ ਹੀ ਹੈ ਤਾਂ ਫਿਰ ਉਹ ਘਰ ਨੂੰ ਸੁਰੱਖਿਅਤ ਚਾਰਦੀਵਾਰੀ ਵਿਚ ਹੀ ਕਿਉਂ ਨਾ ਲੱਭੀ ਜਾਏ।
ਘਰ ਨੂੰ ਘਰ ਬਣਾਉਂਦੀ ਹੈ ਔਰਤ
ਅਜੀਤ ਡੈਸਕ
14-05-2026