08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਗਰਮੀਆਂ ਵਿਚ ਪਪੀਤੇ ਅਤੇ ਹਦਵਾਣੇ ਨਾਲ ਨਿਖਾਰੋ ਆਪਣੀ ਰੰਗਤ

Ad Position 21
No active advertisement
ਅਜੀਤ ਡੈਸਕ 21-05-2026

ਪਪੀਤਾ ਫੇਸ ਪੈਕ : ਇਕ ਕੌਲੀ ਵਿਚ ਪੱਕੇ ਹੋਏ ਪਪੀਤੇ ਦੀਆਂ ਕੁਝ ਫਾੜੀਆਂ ਨੂੰ ਮੈਸ਼ ਕਰ ਲਓ। ਇਸ ਤੋਂ ਬਾਅਦ ਤੁਸੀਂ ਇਸ ਮੈਸ਼ ਕੀਤੇ ਗਏ ਪਪੀਤੇ ਵਿਚ 1 ਚਮਚ ਚੰਦਨ ਪਾਊਡਰ ਪਾ ਕੇ ਦੋਵਾਂ ਨੂੰ ਚੰਗੀ ਤਰ੍ਹਾਂ ਮਿਲਾਓ। ਹੁਣ ਤੁਸੀਂ ਇਸ ਮਿਸ਼ਰਨ ਵਿਚ 1 ਜਾਂ 2 ਚਮਚ ਤਾਜ਼ਾ ਐਲੋਵੇਰਾ ਜੈੱਲ ਅਤੇ ਜ਼ਰੂਰਤ ਅਨੁਸਾਰ ਗੁਲਾਬ ਜਲ ਪਾ ਕੇ ਚੰਗੀ ਤਰ੍ਹਾਂ ਮਿਲਾ ਕੇ ਗਾੜ੍ਹਾ ਪੇਸਟ ਤਿਆਰ ਕਰ ਲਓ। ਇਸ ਪੈਕ ਨੂੰ ਚਿਹਰੇ ਅਤੇ ਗਰਦਨ 'ਤੇ ਚੰਗੀ ਤਰ੍ਹਾਂ ਲਗਾ ਕੇ ਅੱਧੇ ਘੰਟੇ ਬਾਅਦ ਕੋਸੇ ਪਾਣੀ ਨਾਲ ਧੋ ਲਓ। ਇਸ ਮਾਸਕ ਨੂੰ ਲਗਾਤਾਰ ਲਗਾਉਣ ਨਾਲ ਤੁਹਾਡੀ ਚਮੜੀ ਵਿਚ ਚਮਕ ਆਵੇਗੀ ਅਤੇ ਤੁਹਾਡੀ ਚਮੜੀ ਮੁਲਾਇਮ ਹੋਵੇਗੀ।
ਇਕ ਕੌਲੀ ਵਿਚ ਦੋ ਚਮਚ ਦੇ ਬਰਾਬਰ ਪਪੀਤਾ ਮੈਸ਼ ਕਰਕੇ ਇਸ ਵਿਚ 2 ਚਮਚ ਦਹੀਂ, 1 ਚਮਚ ਸ਼ਹਿਦ ਅਤੇ 1 ਚਮਚ ਚੌਲਾਂ ਦਾ ਆਟਾ ਮਿਲਾ ਲਓ। ਸਭ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾ ਕੇ ਕੁਦਰਤੀ ਰੂਪ ਨਾਲ ਸੁੱਕਣ ਦਿਓ। ਜਦੋਂ ਇਹ ਪੂਰੀ ਤਰ੍ਹਾਂ ਸੁੱਕ ਜਾਵੇ ਤਾਂ ਚਿਹਰੇ ਨੂੰ ਤਾਜ਼ੇ ਸਾਫ਼ ਪਾਣੀ ਨਾਲ ਧੋ ਲਓ। ਇਸ ਫੇਸ ਪੈਕ ਨੂੰ ਤੁਸੀਂ ਹਫ਼ਤੇ ਵਿਚ ਦੋ ਤਿੰਨ ਵਾਰ ਵਰਤੋਂ ਕਰ ਸਕਦੇ ਹੋ।
ਅੱਧਾ ਕੱਪ ਮੈਸ਼ ਕੀਤਾ ਹੋਇਆ ਪਪੀਤਾ ਲੈ ਕੇ ਉਸ ਵਿਚ 2 ਚਮਚ ਦਹੀਂ ਮਿਲਾ ਲਓ। ਇਸ ਪੇਸਟ ਨੂੰ ਚਿਹਰੇ 'ਤੇ 20 ਮਿੰਟ ਲਗਾਓ ਅਤੇ ਫਿਰ ਧੋ ਕੇ ਹਟਾ ਲਓ। ਚਿਹਰੇ ਨੂੰ ਠੰਢਕ ਮਿਲਦੀ ਹੈ ਅਤੇ ਚਮੜੀ ਨਿਖਰੀ ਹੋਈ ਦਿਸਦੀ ਹੈ।
ਇਕ ਕੱਪ ਪੀਸੇ ਪਪੀਤੇ ਵਿਚ ਅੱਧਾ ਚਮਚ ਹਲਦੀ ਮਿਲਾ ਕੇ ਚਿਹਰੇ 'ਤੇ ਲਗਾਓ ਅਤੇ 15 ਮਿੰਟ ਬਾਅਦ ਚਿਹਰੇ ਨੂੰ ਧੋ ਲਓ। ਇਸ ਫੇਸ ਪੈਕ ਨੂੰ ਲਗਾਉਣ 'ਤੇ ਚਮੜੀ ਨੂੰ ਐਂਟੀਬੈਕਟੀਰੀਅਲ ਗੁਣ ਵੀ ਮਿਲਦੇ ਹਨ ਅਤੇ ਇਹ ਚਮੜੀ ਵਿਚ ਨਿਖਾਰ ਲਿਆਉਂਦਾ ਹੈ।
ਹਦਵਾਣੇ ਦੇ ਜੂਸ ਦੀ ਵਰਤੋਂ ਕਰੋ : ਹਦਵਾਣੇ ਦਾ ਜੂਸ ਇਕ ਚੰਗਾ 'ਸਕਿਨ ਟੋਨਰ' ਹੈ ਅਤੇ ਰੁੱਖੇਪਨ ਨੂੰ ਘੱਟ ਵੀ ਕਰਦਾ ਹੈ। ਇਹ ਚਮੜੀ ਨੂੰ ਠੰਢਕ, ਤਾਜ਼ਾ ਅਤੇ ਕੋਮਲ ਬਣਾਉਂਦਾ ਹੈ। ਇਸ ਦਾ ਰਸ ਚਿਹਰੇ 'ਤੇ 20 ਮਿੰਟ ਤੱਕ ਲਗਾਓ ਅਤੇ ਫਿਰ ਪਾਣੀ ਨਾਲ ਧੋ ਲਓ।
ਹਦਵਾਣੇ ਦਾ ਫੇਸ ਪੈਕ ਬਣਾਉਣ ਲਈ ਇਕ ਚਮਚ ਵੇਸਣ ਵਿਚ ਇਕ ਚਮਚ ਦੁੱਧ ਅਤੇ ਅੱਧਾ ਚਮਚ ਹਦਵਾਣੇ ਦਾ ਰਸ ਮਿਲਾਓ। ਇਸ ਪੈਕ ਨੂੰ ਚਿਹਰੇ 'ਤੇ ਲਗਾ ਲਓ। ਜਦੋਂ ਫੇਸ ਪੈਕ ਅੱਧਾ ਸੁੱਕ ਜਾਵੇ ਤਾਂ ਤਾਜ਼ੇ ਠੰਢੇ ਪਾਣੀ ਨਾਲ ਧੋ ਲਓ। ਇਸ ਦੀ ਲਗਾਤਾਰ ਵਰਤੋਂ ਨਾਲ ਚਿਹਰੇ ਦੀ ਰੰਗਤ ਵਿਚ ਸੁਧਾਰ ਹੋਵੇਗਾ ਅਤੇ ਚਮੜੀ ਚਮਕਣ ਲੱਗੇਗੀ।
ਹਦਵਾਣੇ ਦੇ ਛਿਲਕਿਆਂ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਕੱਟ ਲਓ। ਇਨ੍ਹਾਂ ਟੁਕੜਿਆਂ ਨੂੰ ਚਿਹਰੇ 'ਤੇ ਹਲਕੇ ਹੱਥਾਂ ਨਾਲ ਰਗੜੋ। ਕੁਝ ਮਿੰਟਾਂ ਤੱਕ ਛੱਡ ਦਿਓ ਅਤੇ ਫਿਰ ਠੰਢੇ ਪਾਣੀ ਨਾਲ ਧੋ ਲਓ।
ਸਭ ਚਮੜੀ ਲਈ ਫਲਾਂ ਦਾ ਮਾਸਕ ਕੇਲਾ, ਸੇਬ, ਪਪੀਤਾ ਅਤੇ ਸੰਤਰੇ ਵਰਗੇ ਫਲਾਂ ਨੂੰ ਮਿਕਸ ਕਰਕੇ ਮਾਸਕ ਬਣਾ ਕੇ ਚਿਹਰੇ 'ਤੇ ਲਗਾਓ। 30 ਮਿੰਟ ਬਾਅਦ ਚਿਹਰੇ ਨੂੰ ਧੋ ਲਓ। ਇਸ ਨਾਲ ਚਿਹਰੇ ਨੂੰ ਠੰਢਕ ਪਹੁੰਚੇਗੀ, ਡੈੱਡ ਸਕਿਨ ਸਾਫ਼ ਹੋਵੇਗੀ ਅਤੇ ਸਨ ਟੈਨਿੰਗ ਮਿਟੇਗੀ।

Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਇਨਪੁਟਸ ਦੀ ਮਿਆਰੀ ਉਪਲਬਧਤਾ ਲਈ ਕੀਤੀ ਚੈਕਿੰਗ ਅਗਲੀ ਖ਼ਬਰ ਗਰਮੀਆਂ ਵਿਚ ਪੀਓ ਰਵਾਇਤੀ ਸ਼ਰਬਤ
Ad Position 24