ਆਮ ਪੰਨਾ
ਅੰਬ ਪੰਨਾ ਕਿਵੇਂ ਬਣਾਇਆ ਜਾਵੇ:
ਸਮੱਗਰੀ : ਕੱਚੇ ਕੱਟੇ ਹੋਏ ਅੰਬ ਦਾ ਗੁੱਦਾ 500 ਗ੍ਰਾਮ, ਗੁੜ 200 ਗ੍ਰਾਮ, ਕਾਲਾ ਨਮਕ ਅੱਧਾ ਚਮਚ, ਭੁੰਨੇ ਹੋਏ ਜੀਰੇ ਦਾ ਪਾਊਡਰ ਅੱਧਾ ਚਮਚ, ਲਾਲ ਮਿਰਚ ਪਾਊਡਰ ਚਮਚ ਦਾ ਚੌਥਾ ਹਿੱਸਾ, ਕੁਝ ਪੁਦੀਨੇ ਦੇ ਪੱਤੇ।
ਵਿਧੀ : ਸਭ ਤੋਂ ਪਹਿਲਾਂ ਕੱਚੇ ਅੰਬਾਂ ਨੂੰ ਚੰਗੀ ਤਰ੍ਹਾਂ ਧੋ ਕੇ ਛਿੱਲ ਲਾਹ ਕੇ ਉਨ੍ਹਾਂ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਕੱਟ ਲਓ।
ਇਕ ਸੌਸਪੈਨ ਵਿਚ ਕੱਟੇ ਹੋਏ ਅੰਬ, ਖੰਡ, ਕਾਲਾ ਨਮਕ ਤੇ ਜੀਰਾ ਪਾਊਡਰ ਪਾਓ। ਪਾਣੀ ਪਾ ਕੇ ਚੰਗੀ ਤਰ੍ਹਾਂ ਹਿਲਾਓ।
ਸੌਸਪੈਨ ਨੂੰ ਮੱਧਮ ਅੱਗ 'ਤੇ ਰੱਖ ਕੇ ਸਾਰੇ ਸਮੱਗਰੀ ਦੇ ਮਿਸ਼ਰਣ ਨੂੰ 15 ਮਿੰਟਾਂ ਤੱਕ ਜਾਂ ਅੰਬਾਂ ਦੇ ਨਰਮ ਹੋਣ ਤੱਕ ਪਕਾਓ।
ਇਸ ਨੂੰ ਅੱਗ ਤੋਂ ਉਤਾਰ ਕੇੇ ਥੋੜ੍ਹਾ ਜਿਹਾ ਠੰਢਾ ਹੋਣ ਦਿਓ। ਫਿਰ ਅੰਬਾਂ ਨੂੰ ਚਮਚ ਨਾਲ ਮੈਸ਼ ਕਰੋ ਜਾਂ ਬਲੈਂਡਰ ਵਿਚ ਮਿਲਾ ਕੇ ਇਸ ਦਾ ਭੜਥਾ (ਪਿਊਰੀ) ਬਣਾ ਲਓ। ਕਿਸੇ ਵੀ ਤਰ੍ਹਾਂ ਦੀਆਂ ਗੰਢਾਂ ਨੂੰ ਹਟਾਉਣ ਲਈ ਪਿਊਰੀ ਨੂੰ ਛਾਣ ਲਓ। ਨਿੰਬੂ ਦਾ ਰਸ ਤੇ ਲਾਲ ਮਿਰਚ ਪਾਊਡਰ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਅੰਬ ਪੰਨਾ ਤਿਆਰ ਹੈ।
ਇਸ ਡਰਿੰਕ ਨੂੰ ਗਿਲਾਸਾਂ 'ਚ ਬਰਫ਼ ਦੇ ਟੁਕੜੇ ਪਾ ਕੇ ਸੁਆਦ ਅਨੁਸਾਰ ਨਮਕ ਪਾ ਕੇ ਪਰੋਸੋ।
ਹਦਵਾਣੇ ਦਾ ਜੂਸ
ਹਦਵਾਣੇ ਦਾ ਜੂਸ ਕਿਸ ਤਰ੍ਹਾਂ ਬਣਾਇਆ ਜਾਵੇ: ਤਰਬੂਜ ਦੀ ਛਿੱਲ ਲਾਹ ਕੇ ਗੁੱਦੇ ਨੂੰ ਟੁਕੜਿਆਂ ਵਿਚ ਕੱਟ ਕੇੇ ਬੀਜ ਕੱਢ ਦਿਓ।
ਹਦਵਾਣੇ ਨੂੰ ਬਲੈਂਡਰ ਵਿਚ ਸਮੂਥ ਹੋਣ ਤੱਕ ਮਿਲਾਓ।
ਇਸ ਵਿਚ ਵਧੇਰੇ ਸੁਆਦ ਲਈ ਖੰਡ ਜਾਂ ਸ਼ਹਿਦ ਪਾ ਸਕਦੇ ਹੋ।
ਇਸ ਜੂਸ ਨੂੰ ਗਿਲਾਸਾਂ ਵਿਚ ਪਾ ਕੇ ਪੀਣ ਦਾ ਅਨੰਦ ਲਓ।
ਖਰਬੂਜ਼ੇ ਦਾ ਜੂਸ
ਖਰਬੂਜ਼ੇ ਦਾ ਜੂਸ ਕਿਵੇਂ ਬਣਾਇਆ ਜਾਵੇ:
ਸਮੱਗਰੀ: ਅੱਧਾ ਕੱਪ ਖਰਬੂਜੇ ਦੇ ਗੁੱਦੇ ਦੇ ਟੁਕੜੇ, ਕੱਪ ਦਾ 1/4 ਹਿੱਸਾ ਪਾਣੀ, ਸੁਆਦ ਅਨੁਸਾਰ ਖੰਡ।
ਹਦਾਇਤਾਂ: ਖਰਬੂਜ਼ੇ ਦੇ ਟੁਕੜਿਆਂ ਤੇ ਪਾਣੀ ਨੂੰ ਬਲੈਂਡਰ ਵਿਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਸੁਆਦ ਅਨੁਸਾਰ ਖੰਡ ਪਾ ਕੇ ਦੁਬਾਰਾ ਮਿਲਾਓ। ਗਿਲਾਸ ਵਿਚ ਪਾ ਕੇ ਠੰਢਾ ਕਰਕੇ ਸਰਵ ਕਰੋ।
ਗਰਮੀਆਂ ਵਿਚ ਪੀਓ ਰਵਾਇਤੀ ਸ਼ਰਬਤ
ਅਜੀਤ ਡੈਸਕ
21-05-2026