08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਰੇਲ ਗੱਡੀ ਵਿਚ ਜੇਕਰ ਸਿਹਤ ਖ਼ਰਾਬ ਹੋ ਜਾਏ?

Ad Position 21
No active advertisement
ਅਜੀਤ ਡੈਸਕ 21-05-2026

ਬੱਚਿਆਂ ਦੀਆਂ ਛੁੱਟੀਆਂ ਹੋਣ ਕਾਰਨ ਲੋਕ ਪਰਿਵਾਰ ਸਮੇਤ ਛੁੱਟੀਆਂ ਮਨਾਉਣ ਆਪਣੇ ਰਿਸ਼ਤੇਦਾਰਾਂ ਕੋਲ ਜਾਂ ਸੈਲਾਨੀ ਥਾਵਾਂ 'ਤੇ ਇਧਰ-ਉਧਰ ਯਾਤਰਾ ਕਰਦੇ ਹਨ। ਜੋ ਲੋਕ ਬੱਚਿਆਂ ਨਾਲ ਇਨ੍ਹੀਂ ਦਿਨੀਂ ਰੇਲ ਗੱਡੀ ਵਿਚ ਸਫ਼ਰ ਕਰਦੇ ਹਨ, ਜ਼ਿਆਦਾ ਗਰਮੀ, ਧੁੱਪ, ਲੂ ਕਾਰਨ ਉਨ੍ਹਾਂ ਨੂੰ ਕਮਜ਼ੋਰੀ, ਸਿਰ ਦਰਦ, ਉਲਟੀ, ਦਸਤ ਜਾਂ ਫਿਰ ਸਫ਼ਰ ਦੌਰਾਨ ਮੌਸਮ ਬਦਲਣ ਜਾਂ ਪਹਿਲਾਂ ਤੋਂ ਬਿਮਾਰ ਹੋਣ ਕਾਰਨ ਸਿਹਤ ਜ਼ਿਆਦਾ ਖ਼ਰਾਬ ਹੋ ਜਾਂਦੀ ਹੈ। ਰੇਲ ਗੱਡੀ ਵਿਚ ਜੇਕਰ ਅਸੀਂ ਕਿਸੇ ਨਾਲ ਹਾਂ ਜਾਂ ਛੋਟੇ ਬੱਚਿਆਂ ਨਾਲ ਸਫ਼ਰ ਕਰ ਰਹੇ ਹਾਂ ਅਤੇ ਕਿਸੇ ਦੀ ਸਿਹਤ ਖ਼ਰਾਬ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ 'ਚ ਘਬਰਾਉਣ ਦੀ ਬਜਾਏ ਸਹੀ ਸਮੇਂ 'ਤੇ ਤੁਹਾਨੂੰ ਮੈਡੀਕਲ ਮਦਦ ਮਿਲ ਸਕੇ, ਇਸ ਲਈ ਕੋਸ਼ਿਸ਼ ਕਰਨੀ ਚਾਹੀਦੀ। ਸਭ ਤੋਂ ਪਹਿਲਾਂ ਤਾਂ ਸਿਹਤ ਜ਼ਿਆਦਾ ਖ਼ਰਾਬ ਹੋਵੇ ਤਾਂ 'ਹੈਲਪਲਾਈਨ ਨੰਬਰ 139' 'ਤੇ ਫੋਨ ਕਰੋ ਅਤੇ ਟੀ.ਟੀ.ਈ. ਨੂੰ ਇਸ ਵਿਸ਼ੇ ਸੰਬੰਧੀ ਜਾਣੂ ਕਰਾਓ। ਜੇਕਰ ਰੇਲ ਗੱਡੀ ਵਿਚ ਡਾਕਟਰ ਦੀ ਸਹੂਲਤ ਹੋਵੇਗੀ ਤਾਂ ਉਹ ਤੁਰੰਤ ਤੁਹਾਨੂੰ ਉਸ ਸਹੂਲਤ ਨੂੰ ਜਾਣੂ ਕਰਾਉਣ ਦੀ ਕੋਸ਼ਿਸ਼ ਕਰੇਗਾ। ਇਸ ਤੋਂ ਇਲਾਵਾ ਤੁਸੀਂ ਆਈ.ਆਰ.ਸੀ.ਟੀ.ਸੀ. ਦੀ ਐਪ 'ਤੇ ਟੈਗ ਕਰਕੇ ਆਪਣਾ ਪੀ.ਐਨ.ਆਰ. ਨੰਬਰ ਅਤੇ ਸਥਿਤੀ ਦੀ ਜਾਣਕਾਰੀ ਦੇ ਸਕਦੇ ਹੋ, ਜਿਸ ਨਾਲ ਤੁਹਾਨੂੰ ਤੁਰੰਤ ਮੈਡੀਕਲ ਮਦਦ ਮਿਲ ਸਕਦੀ ਹੈ। ਜੇਕਰ ਸਥਿਤੀ ਜ਼ਿਆਦਾ ਗੰਭੀਰ ਨਹੀਂ ਹੈ ਤਾਂ ਰੇਲ ਗੱਡੀ ਵਿਚ ਮੌਜੂਦ ਮੈਡੀਕਲ ਡੱਬੇ ਤੋਂ ਵੀ ਮੁਢਲੀ ਸਹਾਇਤਾ ਲਈ ਜਾ ਸਕਦੀ ਹੈ ਜਾਂ ਜ਼ਰੂਰਤ ਪੈਣ 'ਤੇ ਅਗਲੇ ਸਟੇਸ਼ਨ 'ਤੇ ਰੇਲਵੇ ਵਲੋਂ ਡਾਕਟਰ ਦੀ ਵਿਵਸਥਾ ਕੀਤੀ ਜਾ ਸਕਦੀ ਹੈ। ਇਸ ਨਾਲ ਮਰੀਜ਼ ਨੂੰ ਹਸਪਤਾਲ ਵੀ ਪਹੁੰਚਾਇਆ ਜਾ ਸਕਦਾ ਹੈ। ਇਸ ਲਈ ਤੁਹਾਨੂੰ ਮੈਡੀਕਲ ਮਦਦ ਲਈ ਵਾਧੂ ਭੁਗਤਾਨ ਕਰਨਾ ਪੈ ਸਕਦਾ ਹੈ।
...ਤਾਂ ਕਿ ਰੇਲ ਗੱਡੀ ਦਾ ਸਫ਼ਰ ਹੋਵੇ ਸਕੂਨ ਭਰਿਆ : ਰੇਲ ਗੱਡੀ 'ਚ ਸਫ਼ਰ ਕਰਨ ਦੌਰਾਨ ਘਰ ਤੋਂ ਨਿਕਲਣ ਤੋਂ ਪਹਿਲਾਂ ਹੀ ਆਪਣੇ-ਆਪ ਨੂੰ ਲੰਮੇ ਸਫ਼ਰ ਲਈ ਸਰੀਰਕ ਅਤੇ ਮਾਨਸਿਕ ਰੂਪ ਨਾਲ ਤਿਆਰ ਰੱਖੋ। ਖਾਣ-ਪੀਣ ਵਿਚ ਪਰਹੇਜ਼ ਰੱਖੋ ਤਾਂ ਕਿ ਸਫ਼ਰ ਵਿਚ ਲਗਾਤਾਰ ਬੈਠੇ ਰਹਿਣ ਨਾਲ ਤੁਹਾਨੂੰ ਪ੍ਰੇਸ਼ਾਨੀ ਨਾ ਹੋਵੇ। ਸਾਫ਼-ਸਫ਼ਾਈ ਦਾ ਖ਼ਾਸ ਧਿਆਨ ਰੱਖੋ ਅਤੇ ਹਰ ਵਾਰ ਸਟੇਸ਼ਨ 'ਤੇ ਰੇਲ ਗੱਡੀ ਰੁਕਣ 'ਤੇ ਬਾਹਰ ਦਾ ਖਾਣਾ, ਬਿਸਕੁਟ, ਨਮਕੀਨ, ਕੇਕ ਖਾਣ ਤੋਂ ਪਰਹੇਜ਼ ਰੱਖੋ, ਘਰ ਦਾ ਬਣਿਆ ਖਾਣਾ ਹੀ ਖਾਓ। ਘਰ ਤੋਂ ਪਾਣੀ ਲੈ ਕੇ ਚੱਲੋ ਅਤੇ ਸਫ਼ਰ ਵਿਚ ਲਗਾਤਾਰ ਪਾਣੀ ਪੀਂਦੇ ਰਹੋ। ਹਰ ਵਾਰ ਬਾਥਰੂਮ ਜਾਣ ਤੋਂ ਬਾਅਦ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ। ਯਾਤਰਾ 'ਤੇ ਨਿਕਲਣ ਤੋਂ ਪਹਿਲਾਂ ਜਿਥੇ ਤੁਸੀਂ ਜਾ ਰਹੇ ਹੋ, ਵਿਚਾਲੇ ਦੇ ਰਸਤੇ ਅਤੇ ਉਥੇ ਦੇ ਮੌਸਮ ਅਨੁਸਾਰ ਕੱਪੜੇ ਪਾਓ ਤਾਂ ਕਿ ਜ਼ਿਆਦਾ ਸਰਦੀ ਅਤੇ ਗਰਮੀ ਤੋਂ ਬਚ ਸਕੋ।
ਜ਼ਰੂਰੀ ਸਾਮਾਨ ਨਾਲ ਰੱਖੋ : ਲੰਮੇ ਸਫ਼ਰ 'ਤੇ ਜਾਣ ਤੋਂ ਪਹਿਲਾਂ ਆਪਣੇ ਸਫ਼ਰ ਨੂੰ ਸੌਖਾ ਬਣਾਉਣ ਲਈ ਜ਼ਰੂਰੀ ਸਾਮਾਨ ਆਪਣੇ ਨਾਲ ਰੱਖੋ। ਮੋਬਾਈਲ ਚਾਰਜਰ, ਮਾਸਕ, ਅਤੇ ਟਿਸ਼ੂ, ਹੈਂਡ ਸੈਨੇਟਾਈਜ਼ਰ, ਜ਼ਰੂਰੀ ਦਵਾਈਆਂ, ਮੁਢਲੀ ਸਹਾਇਤਾ ਕਿੱਟ, ਖਾਣ ਲਈ ਮੌਸਮੀ ਫਲ ਅਤੇ ਘਰ ਦਾ ਬਣਿਆ ਖਾਣਾ ਅਤੇ ਪਾਣੀ ਦੀ ਬੋਤਲ ਆਦਿ। ਇਹ ਸਾਮਾਨਾਂ ਨਾਲ ਰੱਖਣ ਨਾਲ ਤੁਹਾਡਾ ਸਫ਼ਰ ਕਾਫ਼ੀ ਆਰਾਮਦਾਇਕ ਹੋ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਗਰਮੀਆਂ ਵਿਚ ਪੀਓ ਰਵਾਇਤੀ ਸ਼ਰਬਤ ਅਗਲੀ ਖ਼ਬਰ ਬੱਚੇ ਜਦੋਂ ਨਾ ਸੁਣਨ!
Ad Position 24