01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਨਿਯਮਬੱਧ ਜੀਵਨ ਜਿਊਣ ਦੇ ਰਹੱਸ

Ad Position 21
No active advertisement
ਅਜੀਤ ਡੈਸਕ 28-05-2026

ਦਿਨ ਦੀ ਸ਼ੁਰੂਆਤ ਤੇਜ਼ ਕਦਮੀਂ ਚੱਲ ਕੇ ਕਰੋ। ਲਗਾਤਾਰ ਇਸ ਤਰ੍ਹਾਂ ਕਰਨ ਨਾਲ ਇਸ ਦੇ ਫਾਇਦੇ ਛੇਤੀ ਦਿਸਣਗੇ। ਨਾਸ਼ਤਾ ਜ਼ਰੂਰ ਕਰੋ। ਘੱਟ ਕਾਰਬੋਹਾਈਡ੍ਰੇਟ ਵਾਲਾ ਭੋਜਨ ਖਾਓ। ਆਪਣੇ ਵਜ਼ਨ 'ਤੇ ਕੰਟਰੋਲ ਰੱਖੋ।
ਦਿਨ ਵਿਚ 10 ਗਿਲਾਸ ਪਾਣੀ ਘੱਟ ਤੋਂ ਘੱਟ ਪੀਓ। ਇਸ ਨਾਲ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
ਦਿਨ ਵਿਚ ਤਿੰਨ ਵਾਰ ਸੰਤੁਲਿਤ ਭੋਜਨ ਕਰੋ। ਦੋ ਵਾਰ ਹਲਕਾ ਫੁਲਕਾ ਨਾਸ਼ਤਾ ਕਰੋ। ਭੋਜਨ ਦੇ ਨਾਲ ਨਸ਼ੀਲੇ ਪਦਾਰਥ ਨਾ ਲਓ।
ਜਦੋਂ ਕੰਮ ਦਾ ਬੋਝ ਜ਼ਿਆਦਾ ਲੱਗੇ ਤਾਂ ਥੋੜ੍ਹਾ-ਥੋੜ੍ਹਾ 10 ਮਿੰਟ ਦਾ ਆਰਾਮ ਕੰਮ ਦਰਮਿਆਨ ਕਰੋ ਤਾਂ ਕਿ ਦਿਲ ਵੀ ਲੱਗਿਆ ਰਹੇ ਅਤੇ ਕੰਮ ਬੋਝਲ ਵੀ ਨਾ ਲੱਗੇ।
ਦਿਨ ਵਿਚ ਦੋ ਵਾਰ ਦੰਦਾਂ ਦੀ ਸਫ਼ਾਈ ਬਰੁਸ਼ ਨਾਲ ਕਰੋ। ਹਰ ਭੋਜਨ ਦੇ ਬਾਅਦ ਦੰਦਾਂ ਨੂੰ ਰਗੜ ਕਰ ਕੇ ਸਾਫ਼ ਕਰਕੇ ਕੁੱਲਾ ਕਰੋ।
ਦੰਦਾਂ ਦੀ ਲਗਾਤਾਰ ਜਾਂਚ ਕਰਵਾਓ ਅਤੇ ਸਫ਼ਾਈ ਵੀ ਕਰਵਾਓ।
ਨੀਂਦ ਪੂਰੀ ਲਓ। ਨੀਂਦ ਪੂਰੀ ਨਾ ਹੋਣ 'ਤੇ ਥਕਾਵਟ, ਤਣਾਅ ਅਤੇ ਬੇਚੈਨੀ ਵਧਦੀ ਹੈ। ਇਨ੍ਹਾਂ ਤੋਂ ਬਚਣ ਲਈ 6 ਤੋਂ 8 ਘੰਟੇ ਦੀ ਨੀਂਦ ਲਓ।
ਤਣਾਅਗ੍ਰਸਤ ਹੋਣ 'ਤੇ ਸੰਗੀਤ ਸੁਣੋ। ਸੰਗੀਤ ਤਣਾਅ ਵੀ ਘੱਟ ਕਰਦਾ ਹੈ ਅਤੇ ਦਿਲ ਦੀ ਧੜਕਣ ਨੂੰ ਵੀ ਕੰਟਰੋਲ ਵਿਚ ਰੱਖਦਾ ਹੈ।
ਆਈਸਕ੍ਰੀਮ ਦਾ ਸ਼ੌਕ ਪੂਰਾ ਕਰਨ ਲਈ ਛੋਟਾ ਕੱਪ ਆਈਸਕ੍ਰੀਮ ਖਾਓ ਅਤੇ ਘਰ 'ਚ ਕਦੀ ਵੀ ਆਈਸਕ੍ਰੀਮ ਟੱਬ ਨਾ ਲਿਆਓ।
ਡੱਬਾਬੰਦ ਪੀਣ ਵਾਲੇ ਪਦਾਰਥਾਂ ਵਿਚ ਕੈਲੋਰੀ ਜ਼ਿਆਦਾ ਹੁੰਦੀ ਹੈ। ਕੋਲਡ ਡ੍ਰਿੰਕਸ ਦੀ ਥਾਂ 'ਤੇ ਨਿੰਬੂ ਸੋਢਾ, ਨਿੰਬੂ ਪਾਣੀ ਅਤੇ ਤਾਜ਼ੇ ਫਲਾਂ ਦਾ ਰਸ ਪੀਓ।
ਕੁਦਰਤ ਦਾ ਅਨੰਦ ਲਓ। ਰੱਬ ਦੀਆਂ ਦਿੱਤੀਆਂ ਛੋਟੀਆਂ-ਛੋਟੀਆਂ ਚੀਜ਼ਾਂ ਦੀ ਸਰਾਹਨਾ ਕਰਨਾ ਨਾ ਭੁੱਲੋ।
ਸਾਕਾਰਾਤਮਿਕ ਸੋਚ ਰੱਖੋ, ਜੋ ਚੰਗੀ ਸਿਹਤ ਦਾ ਸੂਤਰ ਹੈ।
ਖੁਸ਼ ਰਹੋ ਅਤੇ ਦੂਜਿਆਂ ਨੂੰ ਖੁਸ਼ ਰੱਖੋ। ਸ਼ਾਂਤ ਅਤੇ ਖੁਸ਼ ਦਿਮਾਗ਼ ਮੁਸੀਬਤਾਂ ਦਾ ਸੌਖਿਆਂ ਨਾਲ ਸਾਹਮਣਾ ਕਰ ਸਕਦਾ ਹੈ।
ਕੰਮ ਦਾ ਦਬਾਅ ਜ਼ਿਆਦਾ ਹੋਣ 'ਤੇ ਆਪਣੇ ਕੰਮ ਦੇ ਢੰਗ ਵਿਚ ਬਦਲਾਓ ਲਿਆਓ ਤਾਂ ਕਿ ਦਬਾਅ ਦਾ ਅਹਿਸਾਸ ਘੱਟ ਹੋਵੇ।
ਸਨੈਕਸ ਦੀ ਥਾਂ 'ਤੇ ਭੁੱਜੇ ਛੋਲੇ, ਭੁੱਜਿਆ ਪਾਪੜ ਤੇ ਭੁੱਜਿਆ ਨਮਕੀਨ ਖਾਓ।

Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਨੂੰ ਵੀ ਸਿਖਾਓ 'ਮਨੀ ਮੈਨੇਜਮੈਂਟ' ਅਗਲੀ ਖ਼ਬਰ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਵਲੋਂ ਵੱਡੇ ਸੰਘਰਸ਼ ਦਾ ਐਲਾਨ
Ad Position 24