01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਬੱਚਿਆਂ ਨੂੰ ਵੀ ਸਿਖਾਓ 'ਮਨੀ ਮੈਨੇਜਮੈਂਟ'

Ad Position 21
No active advertisement
ਅਜੀਤ ਡੈਸਕ 28-05-2026

ਉਂਝ ਤਾਂ 'ਮਨੀ ਮੈਨੇਜਮੈਂਟ' ਭਾਵ ਪੈਸਿਆਂ ਦੀ ਸੰਭਾਲ ਘਰ ਦੇ ਵੱਡੇ ਹੀ ਕਰਦੇ ਹਨ, ਪਰ ਬੱਚਿਆਂ ਨੂੰ 'ਆਲ ਰਾਊਂਡਰ' ਬਣਾਉਣਾ ਹੋਵੇ ਤਾਂ ਉਨ੍ਹਾਂ ਨੂੰ ਬਚਪਨ ਤੋਂ ਹੀ 'ਮਨੀ ਮੈਨੇਜਮੈਂਟ' ਸਿਖਾਉਣੀ ਚਾਹੀਦੀ ਤਾਂ ਕਿ ਵੱਡੇ ਹੋ ਕੇ ਆਪਣੇ ਪੈਸੇ ਦੀ ਸਹੀ ਵਰਤੋਂ ਕਰ ਸਕਣ। ਮਾਤਾ-ਪਿਤਾ ਬਚਪਨ ਤੋਂ ਹੀ ਉਨ੍ਹਾਂ ਨੂੰ ਸਮਝਾਉਣ ਕਿ ਕੀ ਖਰਚੇ ਜ਼ਰੂਰੀ ਹਨ ਅਤੇ ਕੀ ਬਾਅਦ ਵਿਚ ਕਰਨ ਵਾਲੇ ਹਨ ਅਤੇ ਕੁਝ ਖਰਚਿਆਂ ਨੂੰ ਬੇਧਿਆਨੇ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਕੁਝ ਪੈਸੇ ਬਚਾਉਣ ਅਤੇ ਖ਼ਰਚਣ ਦੀ ਸਿੱਖਿਆ ਨਾਲ-ਨਾਲ ਦਿੰਦੇ ਰਹੋ ਤਾਂ ਉਨ੍ਹਾਂ ਭਵਿੱਖ ਲਈ ਚੰਗਾ ਰਹੇਗਾ।
ਬਚਪਨ ਤੋਂ ਹੀ ਪਿਗੀ ਬੈਂਕ (ਗੋਲਕ) ਦਿਓ : ਬਚਪਨ ਤੋਂ ਹੀ ਬੱਚੇ ਨੂੰ ਪਿਗੀ ਬੈਂਕ (ਗੋਲਕ) ਲਿਆ ਕੇ ਦਿਓ ਅਤੇ ਉਨ੍ਹਾਂ ਨੂੰ ਸਮਝਾਓ ਕਿ ਰਿਸ਼ਤੇਦਾਰਾਂ ਤੋਂ ਮਿਲੇ ਪੈਸੇ, ਤਿਉਹਾਰਾਂ 'ਤੇ ਮਿਲੇ ਪੈਸੇ, ਜਨਮ ਦਿਨ 'ਤੇ ਮਿਲੇ ਪੈਸੇ ਅਤੇ ਜੇਬ ਖ਼ਰਚ ਤੋਂ ਬਚੇ ਪੈਸਿਆਂ ਨੂੰ ਇਸ ਪਿਗੀ ਬੈਂਕ ਵਿਚ ਪਾਓ। ਇਹ ਵੀ ਦੱਸੋ ਕਿ ਇਨ੍ਹਾਂ ਪੈਸਿਆਂ ਨਾਲ ਉਹ ਕੁਝ ਆਪਣੀ ਪਸੰਦ ਦੀਆਂ ਕਿਤਾਬਾਂ ਖ਼ਰੀਦਣ, ਗੇਮ ਖ਼ਰੀਦਣ ਜਾਂ ਕੋਈ ਸੰਗੀਤਕ ਯੰਤਰ ਖ਼ਰੀਦਣ ਵਿਚ ਵਰਤੋਂ ਕਰ ਸਕਦੇ ਹਨ। ਬੱਚਿਆਂ ਨੂੰ ਇਹ ਵੀ ਸਿਖਾਓ ਕਿ ਬਚਾਏ ਗਏ ਪੈਸਿਆਂ ਨੂੰ ਅਕਲਮੰਦੀ ਨਾਲ ਖ਼ਰਚ ਕੀਤਾ ਜਾਣਾ ਚਾਹੀਦਾ।
ਬਚਪਨ ਤੋਂ ਹੀ ਜੇਬ ਖਰਚ ਦਿਓ : ਬੱਚਿਆਂ ਦੀ ਉਮਰ ਅਨੁਸਾਰ ਜੇਬ ਖ਼ਰਚ ਤੈਅ ਕਰੋ। ਜ਼ਰੂਰਤ ਪੈਣ 'ਤੇ ਥੋੜ੍ਹੀ ਵਾਧੂ ਜੇਬ ਖ਼ਰਚ ਦਿਓ ਪਰ ਆਦਤ ਨਾ ਬਣਾਓ। ਬੱਚਿਆਂ ਨੂੰ ਦੱਸੋ ਕਿ ਇਹ ਜੇਬ ਖ਼ਰਚ ਮਹੀਨੇ ਭਰ ਲਈ ਹੈ। ਉਸ ਵਿਚੋਂ ਥੋੜ੍ਹਾ ਕੰਟੀਨ ਵਿਚ ਖ਼ਰਚ ਕਰ ਸਕਦੇ ਹੋ ਜਾਂ ਸ਼ਾਮ ਨੂੰ ਆਪਣੀ ਪਸੰਦ ਦਾ ਕੁਝ ਖ਼ਰੀਦ ਕੇ ਖਾ ਸਕਦੇ ਹੋ। ਉਨ੍ਹਾਂ ਨੂੰ ਸਮਝਾਓ ਕਿ ਮਹੀਨੇ ਭਰ ਇਸ ਨੂੰ ਵੰਡ ਕੇ ਖ਼ਰਚ ਕਰਨਾ ਹੈ ਅਤੇ ਕੋਸ਼ਿਸ਼ ਕਰਕੇ ਕੁਝ ਬਚਾਉਣਾ ਵੀ ਹੈ। ਇਸ ਤਰ੍ਹਾਂ ਦੱਸਣ ਨਾਲ ਉਨ੍ਹਾਂ ਦੀ ਫ਼ਜ਼ੂਲ ਖਰਚੀ ਦੀ ਆਦਤ ਨਹੀਂ ਬਣੇਗੀ। ਬੱਚੇ ਪੈਸਿਆਂ ਨੂੰ ਇਕੱਠਾ ਕਰਕੇ ਉਨ੍ਹਾਂ ਨੂੰ ਕਦੋਂ, ਕਿਵੇਂ ਅਤੇ ਕਿੰਨਾ ਖ਼ਰਚ ਕਰਨਾ ਹੈ, ਉਨ੍ਹਾਂ 'ਤੇ ਛੱਡ ਦਿਓ ਪਰ ਨਜ਼ਰ ਜ਼ਰੂਰ ਰੱਖੋ ਤਾਂ ਕਿ ਪੈਸੇ ਦੀ ਫ਼ਜ਼ੂਲ ਖ਼ਰਚੀ ਨਾ ਹੋ ਸਕੇ।
ਬੱਚਿਆਂ ਤੋਂ ਕਰਾਓ ਖ਼ਰੀਦਦਾਰੀ : ਜਦੋਂ ਬੱਚੇ 10 ਸਾਲ ਦੇ ਹੋ ਜਾਣ ਤਾਂ ਉਨ੍ਹਾਂ ਨੂੰ ਛੋਟੀਆਂ-ਛੋਟੀਆਂ ਚੀਜ਼ਾਂ ਖ਼ਰੀਦਣ ਲਈ ਪੈਸੇ ਦਿਓ ਤਾਂ ਕਿ ਉਹ ਜਾਣ ਸਕਣ ਕਿ ਪੈਸਿਆਂ ਦਾ ਹਿਸਾਬ ਕਿਸ ਤਰ੍ਹਾਂ ਰੱਖਿਆ ਜਾਂਦਾ ਹੈ। ਉਨ੍ਹਾਂ ਨੂੰ ਘਰ ਦੇ ਲਈ ਬ੍ਰੈਡ, ਆਂਡੇ, ਚਾਕਲੇਟ, ਬਿਸਕੁਟ ਲਿਆਉਣ ਲਈ ਪੈਸੇ ਦਿਓ। ਆਪਣੇ ਲਈ ਕਾਪੀ, ਪੈਂਸਿਲ, ਪੈੱਨ, ਸਟੇਸ਼ਨਰੀ ਆਦਿ ਹੋਰ ਕੋਈ ਚੀਜ਼ ਲਿਆਉਣ ਲਈ ਪੈਸੇ ਦਿਓ। ਬੱਚੇ ਜ਼ਿੰਮੇਵਾਰੀ ਵੀ ਸਮਝਣਗੇ ਅਤੇ ਉਨ੍ਹਾਂ ਨੂੰ ਖ਼ਰੀਦਦਾਰੀ ਕਰਨਾ ਵੀ ਆ ਜਾਵੇਗਾ।
ਬਜਟ ਬਣਾਉਣਾ ਸਿਖਾਓ : 12 ਤੋਂ 13 ਸਾਲ ਉਮਰ ਤੱਕ ਦੇ ਬੱਚਿਆਂ ਨੂੰ ਡਾਇਰੀ ਦੇ ਕੇ ਖ਼ਰਚੇ ਲਿਖਣਾ ਸਿਖਾਓ। ਕਿੰਨੇ ਪੈਸੇ ਉਨ੍ਹਾਂ ਕੋਲ ਹਨ, ਕਿਸ-ਕਿਸ ਸਾਮਾਨ 'ਤੇ ਕਦੋਂ-ਕਦੋਂ ਖ਼ਰਚ ਕੀਤਾ, ਲਿਖਦੇ ਜਾਓ। ਅਖੀਰ ਵਿਚ ਕੁੱਲ ਕਿੰਨਾ ਖਰਚ ਹੋਇਆ ਅਤੇ ਉਨ੍ਹਾਂ ਦੀ ਕੁੱਲ ਰਕਮ ਕਿੰਨੀ ਸੀ, ਉਸ ਨੂੰ ਘੱਟ ਕਰਕੇ ਬਾਕੀ ਬਚੇ ਪੈਸੇ ਠੀਕ ਹਨ ਜਾਂ ਨਹੀਂ। ਇਸ ਤਰ੍ਹਾਂ ਤੁਸੀਂ ਦੇਖੋ ਕਿ ਉਨ੍ਹਾਂ ਨੇ ਕਿੱਥੇ ਫ਼ਜ਼ੂਲ ਖ਼ਰਚੀ ਕੀਤੀ, ਉਸ ਬਾਰੇ ਦੱਸ ਸਕਦੇ ਹੋ ਤਾਂ ਕਿ ਭਵਿੱਖ ਵਿਚ ਫ਼ਜ਼ੂਲ ਖਰਚੀ ਕਰਨ ਤੋਂ ਬਚਣ।
ਬੈਂਕ ਵਿਚ ਖਾਤਾ ਖੁਲ੍ਹਵਾਓ : 14 ਤੋਂ 15 ਸਾਲ ਦੇ ਬੱਚੇ ਦਾ ਬੈਂਕ ਵਿਚ ਖਾਤਾ ਖੁਲ੍ਹਵਾ ਕੇ ਬੈਂਕ ਅਕਾਊਂਟ ਕਿਸ ਤਰ੍ਹਾਂ ਸੰਭਾਲਿਆ ਜਾਂਦਾ ਹੈ, ਉਨ੍ਹਾਂ ਨੂੰ ਇਸ ਦੀ ਸਿੱਖਿਆ ਵੀ ਨਾਲ-ਨਾਲ ਦਿੰਦੇ ਜਾਓ। ਕੁਝ ਬੈਂਕ ਬੱਚਿਆਂ ਦੇ ਏ.ਟੀ.ਐੱਮ. ਕਾਰਡ ਵੀ ਬਣਾਉਂਦੇ ਹਨ। ਇਸ ਨਾਲ ਬੱਚੇ ਜ਼ਰੂਰਤ ਪੈਣ 'ਤੇ ਉਸ ਦੀ ਵਰਤੋਂ ਕਰ ਸਕਦੇ ਹਨ।

Ad Position 22
No active advertisement
ਪਿਛਲੀ ਖ਼ਬਰ ਸ਼ਾਂਤੀ ਦੇਵੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਕਰਵਾਈ ਅਗਲੀ ਖ਼ਬਰ ਨਿਯਮਬੱਧ ਜੀਵਨ ਜਿਊਣ ਦੇ ਰਹੱਸ
Ad Position 24