11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸਫ਼ਰ ਵਿਚ ਜਦੋਂ ਨਾਲ ਹੋਣ ਛੋਟੇ ਬੱਚੇ...

Ad Position 21
No active advertisement
ਅਜੀਤ ਡੈਸਕ 11-06-2026

ਗਰਮੀਆਂ ਦੀਆਂ ਛੁੱਟੀਆਂ ਹਨ। ਕਿਤੇ ਰਿਸ਼ਤੇਦਾਰੀ ਵਿਚ ਜਾ ਰਹੇ ਹੋ ਜਾਂ ਤੀਰਥ ਯਾਤਰਾ 'ਤੇ, ਪਰਿਵਾਰ ਦੇ ਨਾਲ ਸਫ਼ਰ ਦਾ ਅਨੰਦ ਉਦੋਂ ਹੋਰ ਵਧ ਜਾਂਦਾ ਹੈ, ਜਦੋਂ ਛੋਟੇ ਬੱਚੇ ਵੀ ਨਾਲ ਹੋਣ। ਪਰ ਬੱਚਿਆਂ ਦਾ ਸਾਥ ਸਿਰਫ਼ ਉਤਸ਼ਾਹ ਅਤੇ ਮਨੋਰੰਜਨ ਦਾ ਵਿਸ਼ਾ ਨਹੀਂ ਹੈ ਸਗੋਂ ਵਾਧੂ ਜ਼ਿੰਮੇਦਾਰੀ ਦਾ ਵੀ ਮਾਮਲਾ ਹੈ। ਜਦੋਂ ਛੋਟੇ ਬੱਚਿਆਂ ਦੇ ਨਾਲ ਛੁੱਟੀਆਂ ਦੀ ਯੋਜਨਾ ਬਣਾ ਰਹੇ ਹੋ ਤਾਂ ਪੈਕਿੰਗ ਨੂੰ ਜ਼ਿਆਦਾ ਸੌਖਾ ਬਣਾਉਣ ਲਈ ਸਪੈਸ਼ਲ ਟ੍ਰੈਵਲ ਬੈਗ ਦੀ ਹੀ ਚੋਣ ਕਰੋ। ਜੇਕਰ ਨਵਾਂ ਬੈਗ ਖ਼ਰੀਦਣਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੇ ਮਟੀਰੀਅਲ 'ਤੇ ਪੂਰਾ ਧਿਆਨ ਦਿਓ। ਬੱਚੇ ਲਈ ਰੇਲ ਯਾਤਰਾ ਬੇਹੱਦ ਸੁਹਾਵਨੀ ਅਤੇ ਸੌਖੀ ਹੁੰਦੀ ਹੈ। ਪਰ ਕਈ ਵਾਰ ਬੱਚਾ ਜੇਕਰ ਜ਼ਿਆਦਾ ਸਰਗਰਮ ਹੋਵੇ ਤਾਂ ਉਹ ਆਲੇ-ਦੁਆਲੇ ਦੇ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਵੀ ਬਣ ਸਕਦਾ ਹੈ। ਜੇਕਰ ਬੱਚਾ ਹਾਈਪਰ ਐਕਟਿਵ ਹੈ ਤਾਂ ਖ਼ੁਦ ਨੂੰ ਦੂਜੇ ਯਾਤਰੀਆਂ ਦੇ ਨਾਲ ਪਛਾਣ ਕਰਾ ਕੇ ਆਪਣੀ ਯਾਤਰਾ ਨੂੰ ਸੌਖਾ ਬਣਾ ਸਕਦੇ ਹੋ। ਕਿਉਂਕਿ ਬੱਚੇ ਬਾਰੇ ਜਾਣ ਲੈਣ ਨਾਲ ਬਾਅਦ ਉਹ ਉਸ ਤੋਂ ਪ੍ਰੇਸ਼ਾਨ ਹੋਣ 'ਤੇ ਵੀ ਪ੍ਰੇਸ਼ਾਨੀ ਮਹਿਸੂਸ ਨਹੀਂ ਕਰਨਗੇ। ਮੁਕੇਸ਼ ਅਤੇ ਮਹਿਮਾ ਦਾ ਇਕ ਸਾਲ ਦਾ ਬੇਟਾ ਹੈ। ਕੁਝ ਦਿਨ ਪਹਿਲਾਂ ਉਹ ਮੁੰਬਈ ਤੋਂ ਪੁਣੇ ਕਾਰ ਰਾਹੀਂ ਗਏ ਤੇ ਉਹ ਬੱਚੇ ਨੂੰ ਰਸਤੇ ਵਿਚ ਪ੍ਰੇਸ਼ਾਨੀ ਨਾ ਹੋ ਸਕੇ ਇਸ ਲਈ ਉਸ ਨੂੰ ਖਿਲਾ ਪਿਲਾ ਕੇ ਨਾਲ ਲੈ ਗਏ ਅਤੇ ਉਸ ਦੇ ਸੌਣ ਦਾ ਟਾਈਮ ਇਸ ਤਰ੍ਹਾਂ ਨਿਰਧਾਰਿਤ ਕੀਤਾ ਕਿ ਬੱਚਾ ਪੂਰੇ ਰਸਤੇ ਹੀ ਸੌਂਦਾ ਰਿਹਾ। ਛੋਟੇ ਬੱਚੇ ਦੇ ਨਾਲ ਕਾਰ ਦੀ ਲੰਮੀ ਯਾਤਰਾ 'ਤੇ ਨਿਕਲਣ ਤੋਂ ਪਹਿਲਾਂ ਉਸ ਦੇ ਸੌਣ ਅਤੇ ਖਾਣ ਦੀ ਸਹੀ ਵਿਵਸਥਾ ਜ਼ਰੂਰੀ ਹੈ ਤਾਂ ਕਿ ਉਹ ਪੂਰੇ ਸਫ਼ਰ ਵਿਚ ਖ਼ੁਦ ਪ੍ਰੇਸ਼ਾਨ ਨਾ ਹੋਵੇ ਨਾ ਹੀ ਮਾਪਿਆਂ ਲਈ ਪ੍ਰੇਸ਼ਾਨੀ ਪੈਦਾ ਕਰੇ।
ਸਫ਼ਰ ਦੌਰਾਨ ਬੱਚਿਆਂ ਨੂੰ ਕੀ ਪਹਿਨਾਈਏ ਇਹ ਵੀ ਪਹਿਲਾਂ ਤੋਂ ਤੈਅ ਕਰ ਲਓ। ਜਦ ਕਿ ਆਮ ਤੌਰ 'ਤੇ ਲੋਕ ਇਹ ਭੁੱਲ ਜਾਂਦੇ ਹਨ। ਬੱਚਿਆਂ ਨੂੰ ਸਫ਼ਰ ਵਿਚ ਨਿਕਲਣ ਤੋਂ ਪਹਿਲਾਂ ਇਸ ਤਰ੍ਹਾਂ ਦੇ ਕੱਪੜੇ ਪਹਿਨਾਓ ਜੋ ਸੌਖਿਆਂ ਨਾਲ ਲਾਹੇ ਜਾ ਸਕਣ। ਜੇਕਰ ਤੇਜ਼ ਧੁੱਪ ਵਾਲੀ ਥਾਂ 'ਤੇ ਯਾਤਰਾ ਲਈ ਜਾ ਰਹੇ ਹੋ ਤਾਂ ਉਸ ਨੂੰ ਇਸ ਤਰ੍ਹਾਂ ਦੇ ਕੱਪੜੇ ਪਵਾਓ ਜਿਸ ਨਾਲ ਉਸ ਦੇ ਸਰੀਰ 'ਤੇ ਸੂਰਜ ਦੀ ਰੌਸ਼ਨੀ ਦਾ ਜ਼ਿਆਦਾ ਪ੍ਰਭਾਵ ਨਾ ਪਵੇ। ਸਫ਼ਰ ਵਿਚ ਛੱਤਰੀ ਨੂੰ ਲੈਜਾਇਆ ਜਾ ਸਕਦਾ ਹੈ, ਜਿਸ ਨਾਲ ਧੁੱਪ ਤੋਂ ਬਚਿਆ ਜਾ ਸਕੇ। ਮੰਜ਼ਿਲ 'ਤੇ ਪਹੁੰਚਣ ਤੋਂ ਬਾਅਦ ਸਾਮਾਨ ਕੱਢਣ ਤੋਂ ਪਹਿਲਾਂ ਆਪਣੇ ਬੱਚੇ ਵੱਲ ਪੂਰਾ ਧਿਆਨ ਦਿਓ ਕਿਉਂਕਿ ਥਕਾਵਟ ਉਸ ਨੂੰ ਚਿੜਚਿੜਾ ਬਣਾ ਸਕਦੀ ਹੈ। ਮੰਜ਼ਿਲ ਉੱਤੇ ਪਹੁੰਚਣ ਤੋਂ ਬਾਅਦ ਉਸ ਨੂੰ ਦਿਨ ਲਈ ਬਹੁਤ ਸਾਰੀ ਥਾਂ ਦੇਖਣ ਦਾ ਪ੍ਰੋਗਰਾਮ ਨਾ ਬਣਾਏ। ਬੱਚੇ ਦੇ ਰੁਟੀਨ ਵਿਚ ਬਦਲਾਅ ਹੋਣ ਨਾਲ ਉਸ ਨੂੰ ਅਡਟਸਟ ਕਰਨ ਵਿਚ ਥੋੜ੍ਹਾ ਸਮਾਂ ਲਗ ਸਕਦਾ ਹੈ, ਇਸ ਲਈ ਇਸ 'ਤੇ ਆਪਣਾ ਲਚੀਲਾ ਰੁੱਖ ਬਣਾਓ ਤਾਂ ਕਿ ਤੁਹਾਡੀ ਛੁੱਟੀਆਂ ਖੁਸ਼ਨੁਮਾ ਬਿਤਾਓ।

Ad Position 22
No active advertisement
ਪਿਛਲੀ ਖ਼ਬਰ ਜਦੋਂ ਕਰਿਆਨਾ ਖ਼ਰੀਦਣ ਜਾਓ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੋ? ਅਗਲੀ ਖ਼ਬਰ ਵਾਤਾਵਰਨ ਪ੍ਰਤੀ ਚੇਤੰਨਤਾ ਦਾ ਹੋਕਾ ਦੇਣ ਵਾਲੀ : ਕੰਚਨ ਗੁਪਤਾ
Ad Position 24