11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਜਦੋਂ ਕਰਿਆਨਾ ਖ਼ਰੀਦਣ ਜਾਓ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੋ?

Ad Position 21
No active advertisement
ਅਜੀਤ ਡੈਸਕ 11-06-2026

ਕਰਿਆਨਾ ਭਾਵ ਘਰ ਦਾ ਰਾਸ਼ਨ, ਇਸ ਨੂੰ ਜਦੋਂ ਬਾਜ਼ਾਰ 'ਚੋਂ ਖ਼ਰੀਦਣ ਜਾਓ ਤਾਂ ਪਰਿਵਾਰ ਦੀ ਸਿਹਤ, ਆਪਣੇ ਬਜਟ ਅਤੇ ਭੋਜਨ ਦੀ ਗੁਣਵਤਾ ਨੂੰ ਧਿਆਨ ਵਿਚ ਰੱਖ ਕੇ ਕਰਿਆਨਾ ਦੀ ਖ਼ਰੀਦਦਾਰੀ ਕਰੋ। ਅਕਸਰ ਆਕਰਸ਼ਕ ਪੈਕੇਜਿੰਗ, ਛੂਟ ਅਤੇ ਆਫ਼ਰਾਂ ਦੇ ਪ੍ਰਭਾਵ ਨਾਲ ਵੀ ਲੋਕ ਜ਼ਿਆਦਾ ਹੋਰ ਗ਼ੈਰ-ਜ਼ਰੂਰੀ ਚੀਜ਼ਾਂ ਖ਼ਰੀਦ ਲੈਂਦੇ ਹਨ। ਨਤੀਜਾ ਇਹ ਨਿਕਲਦਾ ਹੈ ਕਿ ਨਾ ਸਿਰਫ਼ ਬਜਟ ਵਧ ਜਾਂਦਾ ਹੈ ਸਗੋਂ ਕਈ ਵਾਰ ਇਸ ਤਰ੍ਹਾਂ ਦੀਆਂ ਚੀਜ਼ਾਂ ਜ਼ਿਆਦਾ ਆ ਜਾਂਦੀਆਂ ਹਨ, ਜਿਨ੍ਹਾਂ ਦੀ ਜ਼ਰੂਰਤ ਘੱਟ ਹੁੰਦੀ ਹੈ। ਕਈ ਅਧਿਐਨਾਂ ਵਿਚ ਇਹ ਪਾਇਆ ਗਿਆ ਹੈ ਕਿ ਜਦੋਂ ਕੋਈ ਸ਼ਖ਼ਸ ਘਰ ਦਾ ਰਾਸ਼ਨ ਦਾ ਸਾਮਾਨ ਖ਼ਰੀਦਣ ਜਾਂਦਾ ਹੈ ਅਤੇ ਜੇਕਰ ਉਹ ਭੁੱਖਾ ਹੋਵੇ ਤਾਂ ਉਹ ਜੋ ਵੀ ਚੀਜ਼ ਦੇਖਦਾ ਹੈ, ਹਰ ਚੀਜ਼ ਖ਼ਰੀਦਣ ਦਾ ਉਸ ਦਾ ਮਨ ਕਰਦਾ ਹੈ। ਇਨ੍ਹਾਂ ਖੋਜਾਂ ਵਿਚ ਪਾਇਆ ਗਿਆ ਹੈ ਕਿ ਇਸ ਤਰ੍ਹਾਂ ਵਿਅਕਤੀ ਹਮੇਸ਼ਾ ਜ਼ਰੂਰਤ ਤੋਂ ਕਿਤੇ ਜ਼ਿਆਦਾ ਖ਼ਰੀਦਦਾਰੀ ਕਰ ਲੈਂਦਾ ਹੈ। ਇਸ ਲਈ ਕਰਿਆਨਾ ਸਟੋਰ ਜਾਣ ਤੋਂ ਪਹਿਲਾਂ ਇਹ ਯਕੀਨੀ ਕਰ ਲਓ ਕਿ ਤੁਸੀਂ ਭੁੱਖ ਤੋਂ ਪ੍ਰੇਸ਼ਾਨ ਨਾ ਹੋਵੋ। ਜੇਕਰ ਪੇਟ ਭਰਿਆ ਹੋਵੇਗਾ ਤਾਂ ਰਾਸ਼ਨ ਦਾ ਸਾਮਾਨ ਖ਼ਰੀਦਣ ਦੇ ਸੰਬੰਧ ਵਿਚ ਤੁਸੀਂ ਵਿਹਾਰਕ ਆਪਣਾ ਨਿਰਣਾ ਹੀ ਲੈ ਸਕੋਗੇ। ਉਂਝ ਤਾਂ ਘਰ ਦਾ ਸਾਮਾਨ ਖ਼ਰੀਦਣ ਬਾਰੇ ਕਿਸੇ ਦੂਜੇ ਦੀ ਸਲਾਹ ਤੋਂ ਬਿਹਤਰ ਤੁਹਾਡਾ ਹੀ ਨਿਰਣਾ ਸਹੀ ਹੁੰਦਾ ਹੈ, ਕਿਉਂਕਿ ਤੁਹਾਨੂੰ ਹੀ ਪਤਾ ਹੁੰਦਾ ਹੈ ਕਿ ਘਰ ਦੀ ਸਰਬੋਤਮ ਜ਼ਰੂਰਤ ਕੀ ਹੈ? ਫਿਰ ਵੀ ਜੇਕਰ ਕਿਸੇ ਦੀ ਸਲਾਹ 'ਤੇ ਚੱਲਣਾ ਹੀ ਹੋਵੇ ਤਾਂ ਇਹ ਆਦਰਸ਼ ਸਲਾਹ ਹੈ ਕਿ ਘਰੇਲੂ ਖਾਧ ਸਾਮਾਨ ਖ਼ਰੀਦਦੇ ਸਮੇਂ ਪੌਸ਼ਟਿਕ, ਤਾਜ਼ਾ ਅਤੇ ਮੌਸਮੀ ਚੀਜ਼ਾਂ 'ਤੇ ਜ਼ੋਰ ਦਿਓ। ਫਿਰ ਚਾਹੇ ਇਹ ਫਲ ਹੋਣ ਜਾਂ ਸਬਜ਼ੀਆਂ। ਸਥਾਨਕ ਕਿਸਾਨਾਂ ਵਲੋਂ ਪੈਦਾ ਕੀਤਾ ਸਾਮਾਨ ਖ਼ਰੀਦਣ ਨਾਲ ਤੁਹਾਨੂੰ ਬਿਹਤਰ ਗੁਣਵੱਤਾ ਤਾਂ ਮਿਲਦੀ ਹੀ ਹੈ, ਸਿਹਤ ਦੇ ਅਨੁਸਾਰ ਵੀ ਚੀਜ਼ਾਂ ਮਿਲਦੀਆਂ ਹਨ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਡੀ ਇਸ ਖ਼ਰੀਦਦਾਰੀ ਨਾਲ ਸਥਾਨਕ ਕਿਸਾਨਾਂ ਨੂੰ ਵੀ ਫਾਇਦਾ ਹੁੰਦਾ ਹੈ।

Ad Position 22
No active advertisement
ਪਿਛਲੀ ਖ਼ਬਰ ਹੁਣੇ ਤੋਂ ਕਰ ਲਓ ਬਰਸਾਤ ਵਾਲੀਆਂ ਸਬਜ਼ੀਆਂ ਦੀ ਤਿਆਰੀ ਅਗਲੀ ਖ਼ਬਰ ਸਫ਼ਰ ਵਿਚ ਜਦੋਂ ਨਾਲ ਹੋਣ ਛੋਟੇ ਬੱਚੇ...
Ad Position 24