11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਹੁਣੇ ਤੋਂ ਕਰ ਲਓ ਬਰਸਾਤ ਵਾਲੀਆਂ ਸਬਜ਼ੀਆਂ ਦੀ ਤਿਆਰੀ

Ad Position 21
No active advertisement
ਅਜੀਤ ਡੈਸਕ 11-06-2026

ਬਰਸਾਤ ਦੇ ਮੌਸਮ ਲਈ ਭਿੰਡੀ, ਤੋਰੀ, ਲੌਕੀ, ਕਰੇਲਾ, ਸੈਮ, ਮਿਰਚ, ਪਾਲਕ ਅਤੇ ਖੀਰਾ ਵਰਗੀਆਂ ਸਬਜ਼ੀਆਂ ਚੰਗੀਆਂ ਮੰਨੀਆਂ ਜਾਂਦੀਆਂ ਹਨ। ਇਹ ਇਸ ਤਰ੍ਹਾਂ ਦੀਆਂ ਸਬਜ਼ੀਆਂ ਹਨ ਜੋ ਘੱਟ ਦੇਖ-ਰੇਖ ਵਿਚ ਵੀ ਮੌਨਸੂਨ ਦੇ ਪਾਣੀ ਕਾਰਨ ਤੇਜ਼ੀ ਨਾਲ ਵਧਦੀਆਂ ਹਨ ਅਤੇ ਚੰਗੀ ਮਾਤਰਾ ਵਿਚ ਫ਼ਸਲ ਦਿੰਦੀਆਂ ਹਨ। ਭਿੰਡੀ ਅਤੇ ਮਿਰਚ ਦੇ ਬੂਟਿਆਂ ਨੂੰ ਤਾਂ ਗਮਲਿਆਂ ਵਿਚ ਵੀ ਚੰਗੀ ਤਰ੍ਹਾਂ ਨਾਲ ਲਗਾਇਆ ਜਾ ਸਕਦਾ ਹੈ। ਜਦ ਕਿ ਵੇਲ ਵਾਲੀ ਸਬਜ਼ੀਆਂ ਲਈ ਥੋੜ੍ਹੀ ਖੁੱਲ੍ਹੀ ਥਾਂ ਬਿਹਤਰ ਹੁੰਦੀ ਹੈ। ਪਰ ਜੇਕਰ ਨਾ ਹੋਵੇ ਤਾਂ ਵੱਡੇ ਗਮਲੇ ਵਿਚ ਜ਼ਿਆਦਾ ਡੂੰਘਾਈ ਤੱਕ ਦੇਸੀ ਖਾਦ ਅਤੇ ਮਿੱਟੀ ਦੀ ਮੌਜੂਦਗੀ ਵਿਚ ਗਮਲੇ ਵਿਚ ਵੀ ਇਹ ਭਰਪੂਰ ਫ਼ਸਲ ਦੇ ਸਕਦੀ ਹੈ। ਪਰ ਕਿ ਗੱਲ ਯਕੀਨੀ ਕਰਨੀ ਚਾਹੀਦੀ ਹੈ ਕਿ ਸਾਧਾਰਨ ਮਿੱਟੀ ਵਿਚ ਗੋਹੇ ਦੀ ਖਾਧ ਦੀ ਓਨੀ ਹੀ ਮਾਤਰਾ ਹੋਵੇ ਜਿੰਨੀ ਮਿੱਟੀ ਦੀ। ਸੜ੍ਹੀ ਖਾਦ, ਵਰਮੀ ਕੰਪੋਸਟ ਅਤੇ ਇਕ ਤਿਹਾਈ ਰੇਤ ਮਿਲਾ ਕੇ ਇਸ ਨੂੰ ਜ਼ਿਆਦਾ ਉਪਜਾਊ ਬਣਾਇਆ ਜਾ ਸਕਦਾ ਹੈ। ਹਾਲਾਂਕਿ ਬਾਜ਼ਾਰ ਵਿਚ ਇਨ੍ਹੀਂ ਦਿਨੀਂ ਰੈਡੀਮੇਡ ਗਮਲੇ ਮਿਕਸ ਵੀ ਮੌਜੂਦ ਹਨ, ਪਰ ਘਰੇਲੂ ਜੈਵਿਕ ਖਾਦ ਦੀ ਵਰਤੋਂ ਜ਼ਿਆਦਾ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਤੁਸੀਂ ਸਾਵਧਾਨੀ ਨਾਲ ਹਰ ਰੋਜ਼ ਆਪਣੀ ਰਸੋਈ 'ਚੋਂ ਨਿਕਲਣ ਵਾਲੇ ਕੂੜੇ ਤੋਂ ਵੀ ਚੰਗੀ ਕੰਪੋਸਟ ਤਿਆਰ ਕਰ ਸਕਦੇ ਹੋ।
ਗਰਮੀਆਂ ਦੇ ਇਸ ਮੌਸਮ ਵਿਚ ਉੱਗਣ ਵਾਲੇ ਛੋਟੇ-ਛੋਟੇ ਬੂਟਿਆਂ ਨੂੰ ਸਿੱਧੀ ਧੁੱਪ ਤੋਂ ਬਚਾਉਣਾ ਚਾਹੀਦਾ। ਵਿਸ਼ੇਸ਼ ਕਰਕੇ ਦੁਪਹਿਰ ਦੀ ਧੁੱਪ ਤੋਂ ਤਾਂ ਹਰ ਹਾਲਤ ਵਿਚ ਬਚਾਉਣਾ ਚਾਹੀਦਾ। ਮਈ ਅਤੇ ਜੂਨ ਦੇ ਮਹੀਨੇ ਵਿਚ ਜਦੋਂ ਬਾਰਿਸ਼ ਨਹੀਂ ਹੁੰਦੀ, ਤਾਂ ਸਵੇਰੇ-ਸ਼ਾਮ ਦੋਵੇਂ ਟਾਈਮ ਥੋੜ੍ਹੀ ਮਾਤਰਾ ਵਿਚ ਪਰ ਲਗਾਤਾਰ ਪਾਣੀ ਦੇਣਾ ਚਾਹੀਦਾ। ਜ਼ਿਆਦਾ ਪਾਣੀ ਪਾਉਣ ਨਾਲ ਬੂਟਿਆਂ ਦੀਆਂ ਜੜ੍ਹਾਂ ਖ਼ਰਾਬ ਹੋ ਜਾਂਦੀਆਂ ਹਨ ਜਦ ਕਿ ਜ਼ਰੂਰਤ ਤੋਂ ਘੱਟ ਪਾਣੀ ਬੂਟਿਆਂ ਦਾ ਵਾਧਾ ਰੋਕ ਦਿੰਦਾ ਹੈ। ਇਸ ਲਈ ਜਦੋਂ ਤੱਕ ਮੌਨਸੂਨ ਨਾ ਆਵੇ, ਬੂਟਿਆਂ ਨੂੰ ਜ਼ਰੂਰੀ ਪਾਣੀ ਲਗਾਤਾਰ ਰੂਪ ਨਾਲ ਦੇਣਾ ਚਾਹੀਦਾ।
ਘਰ ਵਿਚ ਰਸੋਈ ਬਗ਼ੀਚੀ ਹੋਣ ਨਾਲ ਬੱਚਿਆਂ 'ਤੇ ਇਕ ਸਕਾਰਾਤਮਿਕ ਅਸਰ ਇਹ ਹੁੰਦਾ ਹੈ ਕਿ ਉਹ ਕੁਦਰਤ ਬਾਰੇ ਕਾਫ਼ੀ ਕੁਝ ਜਾਣ ਜਾਂਦੇ ਹਨ ਅਤੇ ਉਨ੍ਹਾਂ ਦਾ ਕੁਰਤ ਨਾਲ ਲਗਾਓ ਵੀ ਬਣ ਜਾਂਦਾ ਹੈ। ਇਸ ਲਈ ਵੀ ਘਰ ਵਿਚ ਰਸੋਈ ਬਗ਼ੀਚੀ ਹੋਣਾ ਚੰਗੀ ਗੱਲ ਹੈ। ਰਸੋਈ ਬਗ਼ੀਚੀ ਵਿਚ ਕੁਝ ਸਮਾਂ ਬਤੀਤ ਕਰਨ ਨਾਲ ਅਸੀਂ ਤਣਾਅ ਤੋਂ ਵੀ ਮੁਕਤ ਹੁੰਦੇ ਹਾਂ ਅਤੇ ਸਕਾਰਾਤਮਿਕ ਊਰਜਾ ਵੀ ਹਾਸਿਲ ਕਰਦੇ ਹਾਂ। ਇਹੀ ਵਜ੍ਹਾ ਹੈ ਕਿ ਅੱਜਕਲ੍ਹ ਨੌਕਰੀਪੇਸ਼ਾ ਤੇ ਸੇਵਾਮੁਕਤ ਬਜ਼ੁਰਗਾਂ ਵਿਚ ਰਸੋਈ ਬਗ਼ੀਚੇ ਲਈ ਆਕਰਸ਼ਣ ਦੇਖਿਆ ਜਾ ਸਕਦਾ ਹੈ। ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਅਸੀਂ ਆਪਣੀ ਰਸੋਈ ਬਗ਼ੀਚੀ ਦੀ ਪਹਿਲਾਂ ਤੋਂ ਤਿਆਰੀ ਕਰ ਲਈ ਤਾਂ ਜੁਲਾਈ ਮਹੀਨੇ ਵਿਚ ਘਰ ਦੀ ਛੱਤ ਜਾਂ ਬਾਲਕੋਨੀ ਤੋਂ ਅਸੀਂ ਰੋਜ਼ ਏਨੀ ਸਬਜ਼ੀ ਪਾ ਸਕਦੇ ਹਾਂ ਕਿ ਜ਼ਿਆਦਾਤਰ ਸਮਾਂ ਘਰ ਦੀ ਸਬਜ਼ੀ ਨਾਲ ਹੀ ਕੰਮ ਚਲ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਗਰਮੀਆਂ 'ਚ ਮੱਥੇ 'ਤੇ ਦਿਸਣ ਵਾਲੇ ਕਾਲੇਪਨ ਨੂੰ ਦੂਰ ਕਰਨਗੇ ਇਹ ਘਰੇਲੂ ਨੁਸਖੇ ਅਗਲੀ ਖ਼ਬਰ ਜਦੋਂ ਕਰਿਆਨਾ ਖ਼ਰੀਦਣ ਜਾਓ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੋ?
Ad Position 24