29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਹਸਾਉਣ ਵਾਲੀ ਗੈਸ-ਜਾਨ ਵੀ ਲੈ ਸਕਦੀ ਹੈ

Ad Position 21
No active advertisement
ਅਜੀਤ ਡੈਸਕ 03-01-2026

ਇਕ ਰਸਾਇਣਕ ਅਕਾਰਬਨਿਕ ਯੋਗਿਕ, ਜਿਸ ਦਾ ਰਸਾਇਣਕ ਸੂਤਰ N2O (ਨਾਈਟਰਸ ਆਕਸਾਈਡ) ਹੈ, ਇਸ ਨੂੰ ਹਸਾਉਣ ਵਾਲੀ ਯਾਨਿ ਕਿ 'ਲਾਫਿੰਗ ਗੈਸ' (laughing gas) ਕਹਿੰਦੇ ਹਨ | ਜਦੋਂ ਕੋਈ ਵਿਅਕਤੀ ਇਸ ਗੈਸ ਨੂੰ ਸੁੰਘ ਲੈਂਦਾ ਹੈ ਤਾਂ ਉਹ ਹੱਸਣ ਲੱਗ ਪੈਂਦਾ ਹੈ | ਇਸ ਗੈਸ ਦਾ ਕੋਈ ਰੰਗ ਨਹੀਂ ਹੁੰਦਾ ਅਤੇ ਨਾ ਹੀ ਕੋਈ ਗੰਧ ਹੁੰਦੀ ਹੈ | ਸੰਨ 1722 'ਚ ਲਾਫਿੰਗ ਗੈਸ ਦੀ ਖੋਜ ਇਕ ਬਰਤਾਨਵੀ ਖੋਜਕਾਰ ਜੌਸਫ ਪਿ੍ਸਟਲੇ ਨੇ ਕੀਤੀ ਸੀ | ਲਾਫਿੰਗ ਗੈਸ ਦੀ ਵਰਤੋਂ ਚੀਰ-ਫਾੜ ( ਸਰਜਰੀ) ਅਤੇ ਦੰਦ ਚਿਕਿਤਸਾ (4entistry) ਵਿਚ ਦਰਦ ਨਿਵਾਰਕ (1nalgesic) ਅਤੇ ਨਿਸਚੇਤਕ (1naes-thetic) ਦੇ ਤੌਰ 'ਤੇ ਕੀਤੀ ਜਾਂਦੀ ਹੈ |
ਵਾਤਾਵਰਨ ਵਿਚ ਇਹ ਗੈਸ ਇਕ ਤਾਕਤਵਰ ਗਰੀਨ ਹਾਊਸ ਗੈਸ ਦੇ ਰੂਪ ਵਿਚ ਮੌਜੂਦ ਹੈ | ਵਾਯੂਮੰਡਲ ਵਿਚ ਇਸ ਦੀ ਉਮਰ ਤਕਰੀਬਨ 120 ਸਾਲ ਦੀ ਹੁੰਦੀ ਹੈ |
ਜਿਵੇਂ ਕਲੋਰੋਫਲੋਰੋ ਕਾਰਬਨ ਵਾਯੂਮੰਡਲ ਵਿਚ ਮੌਜੂਦ ਓਜ਼ੋਨ ਪਰਤ ਨੂੰ ਖੋਰਾ ਲਾਉਂਦੀ ਹੈ, ਇਸੇ ਤਰ੍ਹਾਂ ਹਸਾਉਣ ਵਾਲੀ ਇਹ ਗੈਸ ਵੀ ਓਜ਼ੋਨ ਦੀ ਪਰਤ ਨੂੰ ਨੁਕਸਾਨ ਪਹੁੰਚਾਉਂਦੀ ਹੈ |
ਗੈਸ ਹਸਾਉਂਦੀ ਕਿਵੇਂ ਹੈ?
ਇਹ ਸਵਾਲ ਤਾਂ ਹਰੇਕ ਦੇ ਮਨ ਵਿਚ ਉਭਰਦਾ ਹੈ ਕਿ ਅਜਿਹਾ ਕੀ ਹੈ ਇਸ ਗੈਸ ਵਿਚ ਕਿ ਇਸ ਨੂੰ ਸੁੰਘਣ ਨਾਲ ਸਾਡਾ ਮਨ ਹੱਸਣ ਲਈ ਤਿਆਰ ਹੋ ਜਾਂਦਾ ਹੈ | ਦਰਅਸਲ ਲਾਫਿੰਗ ਗੈਸ ਸਾਡੇ ਸਰੀਰ ਵਿਚ 'ਡੋਪਾਮਾਈਨ ਹਾਰਮੋਨ' ਰਿਸਾਵ ਨੂੰ ਉਤੇਜਿਤ ਕਰਦੀ ਹੈ | ਇਸ ਹਾਰਮੋਨ ਦੀ ਸਾਡੇ ਸਰੀਰ ਨੂੰ ਸਮੇਂ-ਸਮੇਂ 'ਤੇ ਨਿਸ਼ਚਿਤ ਮਾਤਰਾ ਵਿਚ ਜ਼ਰੂਰਤ ਹੁੰਦੀ ਹੈ | ਜੇਕਰ ਸਰੀਰ ਵਿਚ ਇਸ ਦੀ ਕਮੀ ਹੋ ਜਾਵੇ ਤਾਂ ਪਾਰਕਿੰਸਨ ਦਾ ਰੋਗ ਹੋ ਜਾਂਦਾ ਹੈ ਅਤੇ ਇਸ ਨਾਲ ਯੂਫੋਰੀਆ ਰੋਗ ਹੋ ਸਕਦਾ ਹੈ | ਪਰਕਿੰਸਨ ਰੋਗ ਤੰਤੂ ਪ੍ਰਬੰਧ ਵਿਚ ਆਇਆ ਇਕ ਵਿਗਾੜ ਹੈ, ਜਿਸ ਤੋਂ ਅੱਗੇ ਡਿਮੇਂਸ਼ੀਆ, ਚਿੰਤਾ, ਤਣਾਅ, ਢਹਿੰਦੀ ਕਲਾ, ਰਕਤ ਚਾਪ ਉਤਾਰ-ਚੜ੍ਹਾਅ, ਗੰਧ ਨਿਪੁੰਸਕਤਾ, ਪਿਸ਼ਾਬ ਗੜਬੜੀ, ਅਨੀਂਦਰਾ, ਕਬਜ਼, ਦਿਮਾਗੀ ਕਮਜ਼ੋਰੀ ਜਿਹੀਆਂ ਅਲਾਮਤਾਂ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ |
ਸੁਣਨ ਵਿਚ ਲਾਫਿੰਗ ਗੈਸ ਸਾਦਾ ਜਿਹੇ ਮਜ਼ਾਕ ਵਰਗੀ ਲੱਗਦੀ ਹੈ, ਥੋੜ੍ਹੀ ਮਾਤਰਾ ਵੱਧ ਜਾਵੇ ਤਾਂ ਇਹ ਰਸਾਇਣ ਮਨੁੱਖ ਦੇ ਸਕੇ ਨਹੀਂ ਹੁੰਦੇ | ਲਾਫਿੰਗ ਗੈਸ ਇਨਸਾਨ ਨੂੰ 'ਯੂਫੋਰਿਕ' ਬਣਾ ਦਿੰਦੀ ਹੈ | ਉਸ ਨੂੰ ਸਾਰਾ ਕੁਝ ਚੰਗਾ-ਚੰਗਾ ਲੱਗਣ ਲੱਗਦਾ ਹੈ | ਉਹ ਆਪਣੇ-ਆਪ ਨੂੰ ਖੁਸ਼-ਖੁਸ਼ ਮਹਿਸੂਸਣ ਲੱਗਦਾ ਹੈ | ਉਹ ਨਾ ਚਾਹੁੰਦਾ ਵੀ ਹੱਸਣ ਲੱਗਦਾ ਹੈ |
ਤੁਹਾਡੀ ਜਾਨ ਵੀ ਲੈ ਸਕਦੀ ਹੈ
ਅਧਿਕ ਮਾਤਰਾ ਵਿਚ ਡੋਪਾਮਾਈਨ ਦਾ ਰਿਸਣਾ ਕਿਸੇ ਦੀ ਜਾਨ ਵੀ ਲੈ ਸਕਦਾ ਹੈ | ਹੱਸਦੇ-ਹੱਸਦੇ ਰੋਣਾ ਵੀ ਪੱਲੇ ਪੈ ਸਕਦਾ ਹੈ |

ਲਾਫਿੰਗ ਗੈਸ ਤੁਹਾਨੂੰ ਹਸਾਉਂਦੀ-ਹਸਾਉਂਦੀ ਮਾਰ ਵੀ ਸਕਦੀ ਹੈ |
-ਮੋਬਾਈਲ : 97806-67686

Ad Position 22
No active advertisement
ਪਿਛਲੀ ਖ਼ਬਰ ਸਕਾਰਾਤਮਕ ਸੋਚ, ਚੰਗੇ ਦੋਸਤ, ਚੰਗੀਆਂ ਕਿਤਾਬਾਂ ਉੱਚੇ ਮੁਕਾਮ ਤੱਕ ਲੈ ਜਾਂਦੇ ਅਗਲੀ ਖ਼ਬਰ ਲੜੀਵਾਰ ਬਾਲ ਨਾਵਲ-53-ਅੱਧੀ ਛੁੱਟੀ ਸਾਰੀ
Ad Position 24