29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸਲੀਕੇ ਦੀ ਭਾਵਨਾ

Ad Position 21
No active advertisement
ਅਜੀਤ ਡੈਸਕ 03-01-2026

ਜੀਵਨ ਦੀ ਉਹ ਸੁੰਦਰ ਕਲਾ ਹੈ ਜੋ ਇਨਸਾਨ ਨੂੰ ਹੋਰਾਂ ਤੋਂ ਵਿਲੱਖਣ ਬਣਾਉਂਦੀ ਹੈ | ਸਲੀਕੇ ਦਾ ਅਰਥ ਹੈ ਹਰ ਕੰਮ ਢੰਗ ਨਾਲ, ਸਮੇਂ ਤੇ ਅਤੇ ਵਧੀਆ ਤਰੀਕੇ ਨਾਲ ਕਰਨਾ | ਸਲੀਕੇ ਵਾਲਾ ਵਿਅਕਤੀ ਆਪਣੇ ਆਚਰਨ, ਬੋਲਚਾਲ ਅਤੇ ਵਰਤਾਵ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦਾ ਹੈ | ਇਹ ਗੁਣ ਨਾ ਸਿਰਫ਼ ਮਨੁੱਖੀ ਸੰਬੰਧਾਂ ਨੂੰ ਮਜ਼ਬੂਤ ਬਣਾਉਂਦਾ ਹੈ, ਬਲਕਿ ਜੀਵਨ ਵਿਚ ਕਾਮਯਾਬੀ ਦੇ ਦਰਵਾਜ਼ੇ ਵੀ ਖੋਲ੍ਹਦਾ ਹੈ |
ਸਲੀਕਾ ਘਰ ਤੋਂ ਹੀ ਸਿਖਾਇਆ ਜਾਂਦਾ ਹੈ | ਮਾਪੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਸਿਖਾਉਂਦੇ ਹਨ ਕਿ ਕਿਵੇਂ ਗੱਲ ਕਰਨੀ ਹੈ, ਕਿਵੇਂ ਵੱਡਿਆਂ ਦੀ ਇੱਜ਼ਤ ਕਰਨੀ ਹੈ ਅਤੇ ਕਿਵੇਂ ਸਮੇਂ ਦਾ ਪਾਲਣ ਕਰਨਾ ਹੈ | ਸਕੂਲ ਵਿਚ ਵੀ ਸਲੀਕੇ ਦੀ ਬਹੁਤ ਅਹਿਮੀਅਤ ਹੁੰਦੀ ਹੈ | ਸਲੀਕੇਦਾਰ ਵਿਦਿਆਰਥੀ ਹਮੇਸ਼ਾ ਸਮੇਂ 'ਤੇ ਸਕੂਲ ਪਹੁੰਚਦਾ ਹੈ, ਅਧਿਆਪਕਾਂ ਦਾ ਸਤਿਕਾਰ ਕਰਦਾ ਹੈ ਅਤੇ ਪਾਠ 'ਤੇ ਧਿਆਨ ਕੇਂਦਰਿਤ ਕਰਦਾ ਹੈ | ਉਹ ਆਪਣੀਆਂ ਕਾਪੀਆਂ ਤੇ ਕਿਤਾਬਾਂ ਨੂੰ ਸਾਫ਼-ਸੁਥਰਾ ਰੱਖਦਾ ਹੈ ਅਤੇ ਆਪਣੇ ਸਾਥੀਆਂ ਨਾਲ ਮਿਲਜੁਲ ਕੇ ਰਹਿੰਦਾ ਹੈ | ਇਹ ਗੁਣ ਉਸਦੇ ਚਰਿੱਤਰ ਨੂੰ ਨਿਖਾਰਦੇ ਹਨ ਅਤੇ ਉਸ ਨੂੰ ਸਭ ਦਾ ਪਿਆਰਾ ਬਣਾ ਦਿੰਦੇ ਹਨ | ਸਲੀਕਾ ਸਿਰਫ਼ ਬਾਹਰੀ ਰੂਪ ਵਿਚ ਨਹੀਂ, ਸਾਡੇ ਮਨ ਦੀ ਸਾਫ਼ਗੀ ਵਿਚ ਵੀ ਦਿਖਾਈ ਦਿੰਦਾ ਹੈ | ਜੇਕਰ ਕੋਈ ਵਿਅਕਤੀ ਅੰਦਰੋਂ ਸੱਚਾ, ਨਿਮਰ ਅਤੇ ਦਿਆਲੂ ਹੈ, ਤਾਂ ਉਸ ਦਾ ਹਰ ਕੰਮ ਆਪਣੇ ਆਪ ਹੀ ਸਲੀਕੇਦਾਰ ਬਣ ਜਾਂਦਾ ਹੈ | ਜਿਹੜਾ ਵਿਅਕਤੀ ਬਿਨਾਂ ਸਲੀਕੇ ਦੇ ਰਹਿੰਦਾ ਹੈ, ਉਹ ਭਾਵੇਂ ਕਿੰਨਾ ਵੀ ਪੜਿ੍ਹਆ-ਲਿਖਿਆ ਹੋਵੇ ਪਰ ਲੋਕਾਂ ਦੇ ਦਿਲਾਂ ਵਿਚ ਆਪਣੀ ਥਾਂ ਨਹੀਂ ਬਣਾ ਸਕਦਾ | ਸਲੀਕੇ ਨਾਲ ਗੱਲ ਕਰਨਾ, ਕਿਸੇ ਦੀ ਗੱਲ ਧੀਰਜ ਨਾਲ ਸੁਣਨਾ, ਕਿਸੇ ਨੂੰ ਟੋਕਣ ਦੀ ਥਾਂ ਸਮਝਾਉਣਾ ਆਦਿ ਇਹ ਸਾਰੇ ਗੁਣ ਸਾਨੂੰ ਸੁਖਮਈ ਜੀਵਨ ਵੱਲ ਲੈ ਜਾਂਦੇ ਹਨ | ਸਲੀਕੇਦਾਰ ਵਿਅਕਤੀ ਹਮੇਸ਼ਾ ਹਰ ਕਿਸੇ ਦੇ ਸਾਥੀ ਬਣੇ ਰਹਿੰਦੇ ਹਨ | ਸਮਾਜ ਵਿਚ ਜਿਹੜੇ ਲੋਕ ਸਲੀਕੇ ਨਾਲ ਜੀਵਨ ਬਿਤਾਉਂਦੇ ਹਨ, ਉਹ ਹੀ ਹੋਰਾਂ ਲਈ ਪ੍ਰੇਰਣਾਦਾਇਕ ਬਣਦੇ ਹਨ |  ਸੋ, ਪਿਆਰੇ ਬੱਚਿਓ! ਸਲੀਕਾ ਸਿਰਫ਼ ਇੱਕ ਆਦਤ ਨਹੀਂ, ਸਗੋਂ ਜੀਵਨ ਜਿਉਣ ਦੀ ਕਲਾ ਹੈ | ਇਹ ਸਾਨੂੰ ਚੰਗਾ ਮਨੁੱਖ ਬਣਾਉਂਦਾ ਹੈ ਅਤੇ ਸਾਡੇ ਚਰਿੱਤਰ ਨੂੰ ਚਮਕਾਉਂਦਾ ਹੈ | ਜਿਹੜੇ ਲੋਕ ਸਲੀਕੇ ਨਾਲ ਜੀਵਨ ਬਿਤਾਉਂਦੇ ਹਨ, ਉਹ ਹਰ ਥਾਂ ਸਨਮਾਨਯੋਗ ਹੁੰਦੇ ਹਨ | ਇਸ ਲਈ ਸਾਨੂੰ ਹਮੇਸ਼ਾ ਆਪਣੇ ਬੋਲ, ਵਿਵਹਾਰ ਤੇ ਕੰਮਾਂ ਵਿਚ ਸਲੀਕਾ ਰੱਖਣਾ ਚਾਹੀਦਾ ਹੈ |

(ਸਟੇਟ ਐਵਾਰਡੀ)
ਮੁੱਖ ਅਧਿਆਪਕ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ (ਬਠਿੰਡਾ)
ਫ਼ੋਨ : 98720-89538

Ad Position 22
No active advertisement
ਪਿਛਲੀ ਖ਼ਬਰ ਜੀ ਆਇਆਂ 2026 ਅਗਲੀ ਖ਼ਬਰ ਸਕਾਰਾਤਮਕ ਸੋਚ, ਚੰਗੇ ਦੋਸਤ, ਚੰਗੀਆਂ ਕਿਤਾਬਾਂ ਉੱਚੇ ਮੁਕਾਮ ਤੱਕ ਲੈ ਜਾਂਦੇ
Ad Position 24