29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਜੀ ਆਇਆਂ 2026

Ad Position 21
No active advertisement
ਅਜੀਤ ਡੈਸਕ 03-01-2026

ਦੁੱਖ-ਸੁੱਖ ਵੰਡਦਾ ਤੁਰ ਗਿਆ, 
ਬਈ ਸਾਲ ਪੁਰਾਣਾ |
ਬੀਤ ਗਿਆ ਸੋ ਬੀਤ ਗਿਆ, 
ਨਾ ਮੁੜ ਕੇ ਆਣਾ |
ਨਵੇਂ ਦੀ ਆਮਦ ਨੂੰ ਬਣਦਾ, 
ਜੀ ਆਇਆਂ ਕਹਿਣਾ |
ਖੁਸ਼ੀ ਗ਼ਮੀ ਦੋ ਪਹਿਲੂ, 
ਉਹਦਾ ਮਿੱਠਾ ਭਾਣਾ |
ਬੁੱਕ ਭਰ-ਭਰ ਵੰਡੀਏ ਹਾਸੇ, 
ਨਾਲ ਕੁਝ ਨਾ ਜਾਣਾ |
ਛੱਡ ਨਫ਼ਰਤਾਂ ਨੂੰ ਸਾਰੇ, 
ਗੀਤ ਪਿਆਰ ਦਾ ਗਾਣਾ |
ਵਗੀ ਹਨੇਰੀ ਨਸ਼ਿਆਂ ਦੀ, 
ਛੱਡ ਬਣ ਜਾ ਸਿਆਣਾ |
ਕਰੇ ਤਰੱਕੀ ਦੇਸ਼ ਮੇਰਾ,
ਬਈ ਇਹੋ ਠਾਣਾ |
ਮਾਂ-ਬੋਲੀ ਦੇ ਨਿੱਘ ਨੂੰ 
ਮੈਂ ਰੂਹ ਨਾਲ ਮਾਣਾਂ |
ਵਿੱਦਿਆ ਦੀ ਫੁਲਵਾੜੀ ਵਿਚ
ਯੋਗਦਾਨ ਪਾਣਾ |
ਜ਼ਿੰਦਗੀ 'ਚ ਬਹੁਤਾ ਉਲਝੀਂ ਨਾ, 
ਇਹੀ ਤਾਣਾ-ਬਾਣਾ |
ਵੇਖ ਹਰਿਆਲੀ ਖੇਤਾਂ ਦੀ, 
ਇਹੋ ਖਾਣਾ-ਦਾਣਾ |
ਬਹੁਤਾ 'ਮਰਕਸ' ਸੋਚੀ ਨਾ, 
ਬਣ ਬੀਬਾ ਰਾਣਾ |

-ਮਰਕਸ ਪਾਲ ਗੁੰਮਟਾਲਾ
ਖ਼ਾਲਸਾ ਕਾਲਜ ਸੀਨੀ. ਸੈਕੰਡਰੀ ਸਕੂਲ, ਅੰਮਿ੍ਤਸਰ |
ਮੋਬਾਈਲ : 98720-70182

Ad Position 22
No active advertisement
ਪਿਛਲੀ ਖ਼ਬਰ ਨਵੇਂ ਸਾਲ ਦਿਆ ਸੂਰਜਾ ਅਗਲੀ ਖ਼ਬਰ ਸਲੀਕੇ ਦੀ ਭਾਵਨਾ
Ad Position 24