29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਨਵੇਂ ਸਾਲ ਦਿਆ ਸੂਰਜਾ

Ad Position 21
No active advertisement
ਅਜੀਤ ਡੈਸਕ 03-01-2026

ਤੈਨੂੰ ਝੁਕ ਝੁਕ ਕਰਾਂ ਸਲਾਮ |
ਵੀਹ ਸੌ ਛੱਬੀ ਸਾਲ ਦੀ,
ਸੁੱਖ ਵਰਤੇ ਸੁਭਾ ਤੇ ਸ਼ਾਮ |

ਨਵੇਂਸਾਲ ਦਿਆ ਸੂਰਜਾ,
ਤੂੰ ਲਿਆੲੀਂ ਥਾਲ ਪਰੋਸ |
ਕੋਈ ਭੁੱਖਾ ਰਹੇ ਨਾ ਜੱਗ 'ਤੇ,
ਤਿ੍ਹਾਇਆ ਕਰੇ ਨਾ ਰੋਸ |

ਨਵੇਂ ਸਾਲ ਦਿਆ ਸੂਰਜਾ
ਤੂੰ ਲਿਆੲੀਂ ਥਾਨ ਪੜਾਅ |
ਵਿਹਜ਼ੇ ਆਣ ਗ਼ਰੀਬ ਦੇ,
ਉਹਦੇ ਤਨ 'ਤੇ ਲੀੜੇ ਪਾਅ |

ਨਵੇਂ ਸਾਲ ਦਿਆ ਸੂਰਜਾ,
ਇਕ ਹੋਰ ਕਰੀਂ ਤੂੰ ਕੰਮ |
ਕੋਈ ਪੈਰੋਂ ਨੰਗਾ ਨਾ ਫਿਰੇ,
ਭਾਵੇਂ 'ਮੀਆਂਪੁਰੀਏ' ਦਾ ਲੈ ਲਈ ਚੰਮ |

-ਪਿੰਡ ਮੀਆਂਪੁਰ, ਚੰਗਰ (ਮੁਹਾਲੀ)
ਮੋਬਾਈਲ : 98149-78620

Ad Position 22
No active advertisement
ਪਿਛਲੀ ਖ਼ਬਰ ਨਵੇਂ ਵਰ੍ਹੇ 'ਚ ਜ਼ਿੰਦਗੀ ਨੂੰ ਕਰੀਏ 'ਰੀਸੈੱਟ' ਅਗਲੀ ਖ਼ਬਰ ਜੀ ਆਇਆਂ 2026
Ad Position 24