ਪਤੰਗਾਂ ਨਾ ਉਡਾ ਬੇਲੀਆ ਪਤੰਗਾਂ ਨਾ ਉਡਾ।
ਪੱਕੇ ਪੇਪਰਾਂ ਦੇ ਦਿਨ ਨੇੜੇ ਗਏ ਨੇ ਆ।
ਪਤੰਗਾਂ ਨਾ ਉਡਾ...।
ਮਨ ਚਿੱਤ ਲਾ ਕੇ ਕਰ ਲੈ ਪੜ੍ਹਾਈ ਦੋਸਤਾ।
ਜ਼ਿੰਦਗੀ ਦੇ ਵਿਚ ਹੋਵੇਗੀ ਸਹਾਈ ਦੋਸਤਾ।
ਸਮਾਂ ਬਹੁਤ ਕੀਮਤੀ ਅਜਾਈਂ ਨਾ ਗਵਾ।
ਪਤੰਗਾਂ ਨਾ ਉਡਾ...।
ਖੇਡਾਂ ਤੈਨੂੰ ਲਗਦੀਆਂ ਬੜੀਆਂ ਪਿਆਰੀਆਂ।
ਕਾਪੀਆਂ ਕਿਤਾਬਾਂ ਤਾਹੀਉਂ ਤੂੰ ਵਿਸਾਰੀਆਂ।
ਵਿਹਲਾ ਰਹਿ ਕੇ ਸਾਰਾ ਦਿਨ ਲੈਂਦਾ ਤੂੰ ਲੰਘਾ।
ਪਤੰਗਾਂ ਨਾ ਉਡਾ...।
ਛੱਡ ਖਹਿੜਾ ਹੁਣ ਗੁੱਡੀਆਂ ਉਡਾਉਣ ਦਾ।
ਕੀ ਫਾਇਦਾ ਸਮਾਂ ਹੱਥ 'ਚੋਂ ਲੰਘਾਉਣ ਦਾ।
ਪੜ੍ਹ-ਲਿਖ ਮਾਪਿਆਂ ਦਾ ਨਾਂਅ ਰੁਸ਼ਨਾ।
ਪਤੰਗਾਂ ਨਾ ਉਡਾ...।
ਜਿਹੜੇ ਮਨ ਚਿੱਤ ਲਾ ਕੇ ਪੜ੍ਹਾਈ ਕਰਦੇ।
ਉਹ ਮੰਜ਼ਲਾਂ ਦੀ ਪੌੜੀ ਭੱਜ-ਭੱਜ ਚੜ੍ਹਦੇ।
'ਭੁੱਲਰ ਮਸਤੇ ਵਾਲਾ' ਤੈਨੂੰ ਰਿਹਾ ਸਮਝਾ।
ਪਤੰਗਾ ਨਾ ਉਡਾ...।
-ਹਰਦੇਵ ਸਿੰਘ 'ਭੁੱਲਰ'
ਪਿੰਡ ਮਸਤੇ ਵਾਲਾ (ਜ਼ੀਰਾ)।
ਮੋਬਾਈਲ : 94173-19048