ਸ਼ਬਦਾਂ ਦੀ ਸਭ ਖੇਡ ਹੈ ਬੱਚਿਓ
ਸੋਚ ਸਮਝ ਕੇ ਬੋਲੋ |
ਸ਼ਬਦ ਹਸਾਉਂਦੇ, ਸ਼ਬਦ ਰਵਾਉਂਦੇ
ਸ਼ਬਦ ਹੀ ਮਾਣ ਦਿਵਾਉਂਦੇ ਨੇ |
ਸ਼ਬਦ ਹੀ ਗੂੜ੍ਹੇ ਮਿੱਤਰ ਮਿਲਾਵਣ
ਸ਼ਬਦ ਹੀ ਵੈਰ ਪਵਾਉਂਦੇ ਨੇ |
ਸ਼ਬਦ ਨੂੰ ਮੰੂਹੋਂ ਕੱਢਣ ਤੋਂ ਪਹਿਲਾਂ
ਸੌ ਸੌ ਵਾਰੀ ਤੋਲੋ |
ਸ਼ਬਦਾਂ ਦੀ ਸਭ ਖੇਡ ਹੈ ਬੱਚਿਓ
ਸੋਚ ਸਮਝ ਕੇ ਬੋਲੋ |
ਸ਼ਬਦਾਂ ਨਾਲ ਨੇ ਰੁਤਬੇ ਮਿਲਦੇ,
ਸ਼ਬਦ ਹੀ ਤਾਜੋਂ ਲਾਹ ਦਿੰਦੇ |
ਸ਼ਬਦ ਰਾਹਾਂ ਤੋਂ ਭੜਕਾ ਦਿੰਦੇ |
ਸ਼ਬਦ ਹੀ ਲੀਹੇ ਪਾ ਦਿੰਦੇ |
ਸ਼ਬਦਾਂ ਦੀ ਗੋਦੀ ਵਿਚ ਬਹਿ ਕੇ,
ਬੋਲਾਂ ਦੇ ਵਿਚ ਮਿਸ਼ਰੀ ਘੋਲੋ |
ਸ਼ਬਦਾਂ ਦੀ ਸਭ ਖੇਡ ਹੈ ਬੱਚਿਓ,
ਸੋਚ ਸਮਝ ਕੇ ਬੋਲੋ |
ਸ਼ਬਦਾਂ ਨਾਲ ਹੀ ਮੇਲੇ ਹੋਵਣ,
ਸ਼ਬਦ ਹੀ ਪਾਉਣ ਵਿਛੋੜਾ ਜੀ |
ਬਹੁਤਾ ਸ਼ਬਦਾਂ ਨੂੰ ਸੁਣਨਾ ਸਿੱਖੀਏ,
ਬੋਲੀਏ ਮੰੂਹ ਤੋਂ ਥੋੜ੍ਹਾ ਜੀ |
ਨਿੱਘੇ ਸ਼ਬਦਾਂ ਵਿਚ ਪਰੋ ਕੇ,
ਦਿਲ ਦੀਆਂ ਘੁੰਡੀਆਂ ਖੋਲੋ੍ਹ |
ਸ਼ਬਦਾਂ ਦੀ ਸਭ ਖੇਡ ਹੈ ਬੱਚਿਓ,
ਕਦੇ ਨਾ ਮੰਦਾ ਬੋਲੋ |
-ਰਜਵੰਤ ਕੌਰ ਢੋਲਣਮਾਜਰਾ