ਗਿਆਰਾਂ ਏਕਮ ਗਿਆਰਾਂ ਤੇ ਗਿਆਰਾਂ ਦੂਣੀ ਬਾਈ।
ਦਾਖਲਾ ਸ਼ੁਰੂ ਹੋ ਗਿਆ ਨਾਲ ਹੀ ਸ਼ੁਰੂ ਹੋਵੇਗੀ ਪੜ੍ਹਾਈ।
ਸਭ ਰਲ ਮਿਲਕੇ ਪੜ੍ਹਦੇ ਹਿੰਦੂ, ਮੁਸਲਿਮ, ਸਿੱਖ, ਇਸਾਈ।
ਸਰਕਾਰੀ ਸਕੂਲ ਵਿਚ ਦਾਖਲ ਕਰਵਾਉਣ ਆਓ ਭੈਣ ਤੇ ਭਾਈ।
ਗਿਆਰਾਂ ਤੀਆ ਤੇਤੀ ਤੇ ਗਿਆਰਾਂ ਚੌਕ ਚਤਾਲੀ।
ਮੁਫ਼ਤ ਕਿਤਾਬਾਂ, ਵਰਦੀ ਤੇ ਮਿਲੇਗੀ ਗਰਮ ਖਾਣੇ ਦੀ ਥਾਲੀ।
ਖੁੱਲ੍ਹੇ ਹਵਾਦਾਰ ਕਮਰੇ ਅਤੇ ਚਾਰੇ ਪਾਸੇ ਹੋ ਹਰਿਆਲੀ।
ਹਰ ਸਹੂਲਤ ਮਿਲੂ ਕੋਈ ਗੱਲ ਹੀ ਨਹੀਂ ਕਮੀ ਦੇ ਵਾਲੀ।
ਗਿਆਰਾਂ ਪਾਂਜਾ ਪਚਵੰਜਾ ਤੇ ਗਿਆਰਾਂ ਛੀਕਾ ਛਿਆਹਟ।
ਲਾਇਬ੍ਰੇਰੀ 'ਚ ਕਿਤਾਬਾਂ ਤੇ ਲੈਬਾਂ ਦੀ ਸੁੰਦਰ ਹੈ ਬਨਾਵਟ।
ਖੇਡ ਸਮੱਗਰੀ ਤੇ ਫੁੱਲਦਾਰ ਬੂਟਿਆਂ ਨਾਲ ਕੀਤੀ ਹੈ ਸਜਾਵਟ।
ਨਾ ਕੋਈ ਸਮੱਸਿਆ ਨਾ ਕੋਈ ਆਏਗੀ ਪੜ੍ਹਨ ਦੇ ਵਿਚ ਰੁਕਾਵਟ।
ਗਿਆਰਾਂ ਸਾਤਾ ਸਤੱਤਰ ਤੇ ਗਿਆਰਾਂ ਆਠਾ ਅਠਾਸੀ।
ਬੱਚੇ ਦਾ ਹੁਨਰ ਪਛਾਣਿਆ ਜਾਏਗਾ ਤੇ ਹਰ ਕਲਾ ਜਾਏਗੀ ਤਰਾਸ਼ੀ।
ਦਾਖਲਾ ਸ਼ੁਰੂ ਹੋ ਗਿਆ ਹੈ ਸੁਣੋ ਨੇੜੇ ਦੇ ਮੁਹੱਲਾ ਅਤੇ ਨਿਵਾਸੀ।
ਗਿਆਰਾਂ ਨਾਇਆ ਨੜਿਨਵੇਂ ਗਿਆਰਾਂ ਦਾਹਾ ਇਕ ਸੌ ਦਸ।
ਬਾਅਦ 'ਚ ਜਿੰਮੇਵਾਰੀ ਹੈ ਸਾਡੀ ਤੁਸੀਂ ਦਾਖਲਾ ਕਰਾਓ ਬਸ।
ਗੁਆਂਢੀਆਂ ਦੇ ਬੱਚਿਆਂ ਨੂੰ ਵੀ ਲਿਆਓ ਖ਼ਟ ਲਓ ਤੁਸੀਂ ਜਸ।
ਏਥੇ ਹੀ ਦਾਖਲ ਕਰਵਾਉਣਾ ਹੈ ਕਮਰ ਲਓ ਤੁਸੀਂ ਕਸ।
-ਮੈਥ ਮਿਸਟ੍ਰੈਸ, ਸ ਕੰ ਸ ਸ ਸ ਸ ਨਿਊ ਪਾਵਰ ਹਾਊਸ ਕਲੋਨੀ ਪਟਿਆਲਾ।