30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸਿਹਤ ਅਤੇ ਸੁੰਦਰਤਾ ਦਾ ਸਾਥੀ-ਪਪੀਤਾ

ਸਿਹਤ ਅਤੇ ਸੁੰਦਰਤਾ ਦਾ ਸਾਥੀ-ਪਪੀਤਾ

Ad Position 21
No active advertisement
ਅਜੀਤ ਡੈਸਕ 30-08-2026

ਪਪੀਤੇ ਦਾ ਵਿਗਿਆਨਕ ਨਾਂਅ ਕੈਰਿਕਾ ਪਪਾਇਆ (3arica papaya) ਹੈ | ਪਪੀਤੇ ਦੇ ਫਲ ਵਿਚ  ਪ੍ਰੋਟੀਨ, ਕਾਰਬੋਹਾਈਡ੍ਰੇਟਸ, ਵਿਟਾਮਿਨ ਏ, ਬੀ, ਸੀ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ | ਇਹ ਸਵਾਦ ਭਰਪੂਰ ਫਲ ਹੋਣ ਦੇ ਨਾਲ ਨਾਲ ਇੱਕ ਮਹੱਤਵਪੂਰਨ ਔਸ਼ਧੀ ਵੀ ਹੈ | ਹੋਮਿਓਪੈਥੀ ਵਿਚ ਕੈਰਿਕਾ ਪਪਾਇਆ (3arica papaya) ਨਾਂਅ ਦੀ ਦਵਾਈ ਇਸ ਤੋਂ ਤਿਆਰ ਕੀਤੀ ਜਾਂਦੀ ਹੈ, ਜਿਸ ਨੂੰ  ਪਾਚਣਤੰਤਰ ਨੂੰ  ਦਰੁੱਸਤ ਕਰਨ, ਕਬਜ਼ ਦੇ ਇਲਾਜ ਅਤੇ ਡੇਂਗੂ ਕਾਰਨ ਘਟੇ ਸੈੱਲਾਂ ਨੂੰ  ਵਧਾਉਣ ਲਈ ਵਰਤਿਆ ਜਾਂਦਾ ਹੈ | 
ਪਪੀਤੇ ਦਾ ਫਲ ਭੋਜਨ ਨਾਲੀ ਦੀਆਂ ਆਂਤੜੀਆਂ ਦੀ ਸੋਜ ਅਤੇ ਕਬਜ਼ ਦੂਰ ਕਰਨ ਲਈ ਗੁਣਕਾਰੀ ਮੰਨਿਆ ਜਾਂਦਾ ਹੈ | ਇਹ ਪਾਚਣਤੰਤਰ, ਭਾਰ ਘਟਾਉਣ ਅਤੇ ਭੋਜਨ ਨਾਲੀ ਦੇ ਅਲਸਰ ਲਈ  ਲਾਭਕਾਰੀ ਹੁੰਦਾ ਹੈ | ਖਮੀਰਿਆ ਹੋਏ ਪਪੀਤੇ ਦੇ ਫਲ ਦਾ ਅਰਕ ਸਰੀਰ ਵਿਚ ਮਾੜੀ ਚਰਬੀ ਘਟਾਉਂਦਾ ਹੈ ਅਤੇ ਚੰਗੀ ਚਰਬੀ ਵਧਾਉਂਦਾ ਹੈ ਅਤੇ ਇਸ ਤਰ੍ਹਾਂ ਦਿਲ ਨੂੰ  ਰੋਗਾਂ ਤੋਂ ਬਚਾ ਕੇ ਰੱਖਦਾ ਹੈ | ਪਪੀਤੇ ਦੇ ਫਲ ਵਿਚ ਕਾਫੀ ਮਾਤਰਾ ਵਿਚ ਬੀਟਾ ਕੈਰੋਟੀਨ (ਞ- 3arotene)  ਮਿਲਦਾ ਹੈ ਜਿਸ ਤੋਂ ਸਾਡਾ ਸਰੀਰ ਵਿਟਾਮਿਨ ਏ ਤਿਆਰ ਕਰ ਲੈਂਦਾ ਹੈ | ਇਹ ਸਾਡੀਆਂ ਅੱਖਾਂ ਲਈ ਬਹੁਤ ਫਾਇਦੇਮੰਦ ਹੈ | ਇਸ ਵਿਚ ਪਾਇਆ ਜਾਂਦਾ ਆਕਸੀਕਰਨ ਰੋਧਕ ਤੱਤ ਲਾਈਕੋਪੀਨ (Lycopene) ਸਰੀਰ, ਵਿਸ਼ੇਸ਼ ਕਰਕੇ ਮਰਦਾਂ ਨੂੰ  ਗਦੂਦਾਂ ਅਤੇ ਔਰਤਾਂ ਨੂੰ  ਛਾਤੀ ਦੇ ਕੈਂਸਰ ਤੋਂ ਬਚਾ ਕੇ ਰੱਖਦਾ ਹੈ | ਲਾਈਕੋਪੀਨ ਅਤੇ ਵਿਟਾਮਿਨ ਸੀ ਦਾ ਮਿਸ਼ਰਣ ਸਰੀਰ ਵਿਚ ਕਮਾਲ ਕਰਦਾ ਹੈ ਜੋ ਸਰੀਰ ਨੂੰ  ਮੁਕਤ ਕਣਾਂ ਅਤੇ ਕੈਂਸਰ ਤੋਂ ਬਚਾ ਕੇ ਰੱਖਦਾ ਹੈ | ਇਹ ਚਮੜੀ ਤੋਂ ਝੁਰੜੀਆਂ ਘਟਾਉਂਦਾ ਹੈ ਅਤੇ ਚਮੜੀ ਨੂੰ  ਚਮਕਦਾਰ ਅਤੇ ਨਰੋਆ ਰੱਖਣ ਵਿਚ ਸਹਾਇਕ ਹੁੰਦਾ ਹੈ ਅਤੇ ਬੁਢਾਪਾ ਵਿਰੋਧੀ ਹੈ | ਪਪੀਤੇ ਦੇ ਕੱਚੇ ਫਲ ਦੇ ਦੁੱਧ (Latex) ਦੀਆਂ 15 ਬੂੰਦਾਂ ਕੇਲੇ ਨੂੰ  ਚੀਰ ਕੇ ਉਸ ਵਿਚ  ਪਾ ਕੇ ਖਾਣਾਂ ਸਰੀਰ ਦੀਆਂ ਗੰਢਾਂ ਨੂੰ  ਖੋਰਨ ਅਤੇ ਕੈਂਸਰ ਦੇ ਇਲਾਜ ਲਈ ਫਾਇਦੇ ਮੰਦ ਮੰਨਿਆ ਜਾਂਦਾ ਹੈ | ਕੱਚੇ ਪਪੀਤੇ ਦਾ ਦੁੱਧ ਚਿਹਰੇ ਦੀਆਂ ਦਵਾਈਆਂ ਅਤੇ ਕ੍ਰੀਮਾਂ ਲਈ ਵੀ ਵਰਤਿਆ ਜਾਂਦਾ ਹੈ |
ਪਪੀਤੇ ਦੀ 6-7 ਗ੍ਰਾਮ ਜੜ੍ਹ ਅਤੇ 3-4 ਕਾਲੀਆਂ ਮਿਰਚਾਂ ਨੂੰ  ਘੋਟ ਕੇ ਫਿਰ ਪਾਣੀ ਵਿਚ ਘੋਲ ਕੇ ਸਵੇਰੇ ਖਾਲੀ ਪੇਟ ਪੀਣ ਨਾਲ ਗੁਰਦੇ ਅਤੇ ਪਿੱਤੇ ਦੀ ਪੱਥਰੀ ਨਿਕਲਦੀ ਹੈ | ਇਹ ਸਰੀਰ ਵਿਚੋਂ ਵਿਸ਼ੈਲੇ ਪਦਾਰਥ ਵੀ ਬਾਹਰ ਕੱਢਦਾ ਹੈ | ਇਸ ਦੇ ਪੱਤਿਆਂ ਦਾ ਕਾੜ੍ਹਾ ਜਾਂ ਰਸ ਪੀਣ ਨਾਲ ਡੇਂਗੂ ਕਾਰਨ ਘਟੇ ਸੈੱਲ (Platelets) ਵਧਦੇ ਹਨ, ਔਰਤਾਂ ਵਿਚ ਮਹਾਂਵਾਰੀ ਸਾਫ ਅਤੇ ਨਿਯਮਤ ਹੁੰਦੀ ਹੈ ਅਤੇ ਬੱਚੇਦਾਨੀ ਦੀਆਂ ਗੰਢਾਂ (3yst and 6ibroid) ਠੀਕ ਹੁੰਦੀਆਂ ਹਨ | ਪਪੀਤੇ ਵਿਚ ਪੈਪੇਨ (Papain) ਨਾਮਕ ਕੁਦਰਤੀ ਐਨਜ਼ਾਈਮ ਹੁੰਦਾ ਹੈ ਜੋ ਕਿ ਪ੍ਰੋਟੀਨ ਦੇ ਪਚਣ ਵਿਚ ਸਹਾਇਕ ਹੁੰਦਾ ਹੈ | ਪੈਪੇਨ ਦੇ ਕਾਰਨ ਪਪੀਤੇ ਨੂੰ  ਪੁਰਾਣੇ ਸਮਿਆਂ ਤੋਂ ਮੀਟ ਦੇ ਸ਼ੌਕੀਨਾਂ ਵਲੋਂ ਮੀਟ ਨੂੰ  ਨਰਮ ਕਰਨ ਲਈ ਵਰਤਿਆ ਜਾਂਦਾ ਰਿਹਾ ਹੈ | ਪਪੀਤੇ ਦੇ ਬੀਜ ਜਿਗਰ ਵਿਚੋਂ ਵਿਸ਼ੈਲੇ ਪਦਾਰਥ ਕੱਢਦੇ ਹਨ |
ਗਰਭਵਤੀ ਇਸਤਰੀਆਂ ਨੂੰ  ਕੱਚਾ ਜਾਂ ਅੱਧ ਪੱਕਿਆ ਪਪੀਤਾ ਨਹੀਂ ਖਾਣਾ ਚਾਹੀਦਾ | ਦਿਲ ਦੀ ਅਨਿਯਮਿਤ ਧੜਕਣ ਦੇ ਮਰੀਜ਼ਾਂ ਨੂੰ  ਪਪੀਤਾ ਡਾਕਟਰ ਦੀ ਸਲਾਹ ਨਾਲ ਹੀ ਖਾਣਾ ਚਾਹੀਦਾ ਹੈ | ਕਈ ਲੋਕਾਂ ਨੂੰ  ਪੈਪੇਨ ਜਾਂ ਪਪੀਤੇ ਦੇ ਦੁੱਧ ਤੋਂ ਐਲਰਜੀ ਹੋ ਸਕਦੀ ਹੈ, ਉਨ੍ਹਾਂ ਨੂੰ  ਪਪੀਤਾ ਨਹੀਂ ਖਾਣਾ ਚਾਹੀਦਾ | ਘੱਟ ਥਾਇਰਾਇਡ (8ypothyroidism) ਦੇ ਮਰੀਜ਼ਾਂ ਅਤੇ ਗੁਰਦੇ ਦੀ ਪੱਥਰੀ ਦੇ ਮਰੀਜ਼ਾਂ ਨੂੰ  ਪਪੀਤਾ ਹਾਨੀਕਾਰਕ ਹੋ ਸਕਦਾ ਹੈ | ਪਪੀਤੇ ਦੇ ਨਾਲ ਅਤੇ ਤੁਰੰਤ ਬਾਅਦ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ |
-ਮੋਬਾਈਲ : 85588-31900

Ad Position 22
No active advertisement
ਪਿਛਲੀ ਖ਼ਬਰ ਮਿੱਟੀ ਦੀਆਂ ਰੋਟੀਆਂ ਵੀ ਖਾਂਦੇ ਨੇ ਲੋਕ ਅਗਲੀ ਖ਼ਬਰ 200 ਸਾਲ ਪੁਰਾਣੀ ਵਿਰਾਸਤੀ ਬਸੀਆਂ ਕੋਠੀ ਨੂੰ ਵਿਸ਼ਵ ਪੱਧਰ 'ਤੇ ਪਹੁੰਚਾਉਣ ਦਾ ਉਪਰਾਲਾ
Ad Position 24